ਖਰੜ (ਅਮਰਦੀਪ ਸਿੰਘ): ਖਰੜ ਸ਼ਹਿਰ ਵਿਚ ਉਸ ਵੇਲੇ ਸਨਸਨੀ ਫ਼ੈਲ ਗਈ ਜਦੋਂ ਸੰਨੀ ਇਨਕਲੇਵ ਸੈਕਟਰ 125 ਦੇ ਸਾਹਮਣੇ ਨਿੱਝਰ ਰੋਡ ਪੁਆਇੰਟ 'ਤੇ ਨਾਲੇ ਵਿਚੋਂ ਇਕ 20 ਸਾਲਾ ਲੜਕੀ ਦੀ ਗਲੀ ਸੜੀ ਲਾਸ਼ ਮਿਲੀ। ਇਸ ਸਬੰਧੀ ਥਾਣਾ ਸਿਟੀ ਦੇ ਐੱਸ.ਐੱਚ.ਓ. ਐੱਸ.ਆਈ. ਮਨਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਨੇ ਪੁਲਸ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਨਾਲੇ ਵਿਚ ਇਕ ਲਾਸ਼ ਤੈਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
ਉਨ੍ਹਾਂ ਮੌਕੇ 'ਤੇ ਹੌਲਦਾਰ ਅਸ਼ਵਨੀ ਕੁਮਾਰ ਅਤੇ ਪੁਲਸ ਮੁਲਾਜ਼ਮਾਂ ਨੂੰ ਭੇਜਿਆ ਤਾਂ ਉਨ੍ਹਾਂ ਨਾਲੇ ਵਿਚੋਂ ਗਲੀ ਸੜੀ ਲਾਸ਼ ਕਢਵਾ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਪਹੁੰਚਾਈ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ ਕਿਉਂਕਿ ਲਾਸ਼ ਇੰਨੀ ਗਲੀ ਸੜੀ ਹੋਈ ਸੀ ਕਿ ਉਹ ਇਕ ਕੰਕਾਲ ਦਾ ਹੀ ਰੂਪ ਸੀ। ਲਾਸ਼ ਉੱਪਰ ਪਾਏ ਹੋਏ ਕੱਪੜਿਆਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਲਾਸ਼ ਕਿਸੇ ਔਰਤ ਦੀ ਹੋ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - T-20 ਵਿਸ਼ਵ ਕੱਪ ਦੇ ਮੱਦੇਨਜ਼ਰ IPL 2024 ਦੇ ਬਾਕੀ ਮੁਕਾਬਲੇ ਨਹੀਂ ਖੇਡਣਗੇ ਇਹ ਦਿੱਗਜ ਖਿਡਾਰੀ
ਦੂਸਰੇ ਪਾਸੇ ਖਰੜ ਦੇ ਡੀ.ਐੱਸ.ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਇਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਰੋਨਾ ਦੌਰਾਨ ਰੱਦ ਹੋਈ ਫਲਾਈਟ ਦੇ ਪੈਸੇ ਨਹੀਂ ਕੀਤੇ ਵਾਪਸ, ਟ੍ਰੈਵਲ ਕੰਪਨੀ ਨੂੰ ਲਾਇਆ ਹਰਜ਼ਾਨਾ
NEXT STORY