ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ)— ਘਰੋਂ ਸਕੂਲ ਲਈ ਨਿਕਲਿਆ 9 ਸਾਲਾਂ ਬੱਚਾ ਨਾ ਹੀ ਸਕੂਲ ਪਹੁੰਚਿਆਂ ਅਤੇ ਨਾ ਹੀ ਆਪਣੇ ਘਰ, ਜਿਸ ਕਾਰਨ ਪਰਿਵਾਰ ਵਾਲੇ ਪਰੇਸ਼ਾਨ ਹਨ। ਸਥਾਨਕ ਕੋਟਕਪੂਰਾ ਰੋਡ ਗਲੀ 9 ਨਿਵਾਸੀ ਸੰਜੂ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਬਿਹਾਰ 'ਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸਦਾ 9 ਸਾਲਾ ਬੇਟਾ ਰਾਹੁਲ ਉਸ ਨਾਲ ਇਥੇ ਹੀ ਰਹਿ ਰਿਹਾ ਹੈ। ਉਹ ਲੋਕਾਂ ਦੇ ਘਰਾਂ 'ਚ ਬਰਤਨ ਆਦਿ ਸਾਫ਼ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ। ਬੀਤੇ ਦਿਨ ਉਸ ਦਾ ਬੇਟਾ ਰਾਹੁਲ ਸਰਕਾਰੀ ਸਕੂਲ ਲੜਕੇ ਲਈ ਰਵਾਨਾ ਹੋ ਗਿਆ ਪਰ ਬਾਅਦ 'ਚ ਉਹ ਵਾਪਿਸ ਨਹੀਂ ਆਇਆ। ਜਿਸ ਤੋਂ ਬਾਅਦ ਉਸ ਨੇ ਆਪਣੇ ਬੇਟੇ ਦੀ ਬਹੁਤ ਤਲਾਸ਼ ਕੀਤੀ ਪਰ ਕੋਈ ਪਤਾ ਨਹੀਂ ਚੱਲ ਸਕਿਆ। ਅੰਤ ਉਸ ਨੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਉਧਰ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਵਰਕਰਾਂ ਨੂੰ 24 ਹਜ਼ਾਰ ਰੁਪਏ ਤੇ ਹੈਲਪਰਾਂ ਨੂੰ 18 ਹਜ਼ਾਰ ਰੁਪਇਆ ਦਿੱਤਾ ਜਾਵੇ : ਹਰਗੋਬਿੰਦ ਕੌਰ
NEXT STORY