ਚੰਡੀਗੜ੍ਹ (ਪਾਲ) : ਪੀ.ਜੀ.ਆਈ. ਵਿਚ ਬ੍ਰੇਨ ਡੈੱਡ 4 ਸਾਲਾ ਬੱਚੀ ਮੌਤ ਤੋਂ ਬਾਅਦ ਵੀ ਦੋ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਈ। ਬੱਚੀ ਦੀ ਮੌਤ ਤੋਂ ਬਾਅਦ ਉਸ ਦੀ ਕਿਡਨੀ ਅਤੇ ਪੈਂਕ੍ਰਿਆਜ ਪੀ.ਜੀ.ਆਈ. ਵਿਚ ਹੀ 25 ਅਤੇ 35 ਸਾਲ ਦੇ ਦੋ ਮਰੀਜ਼ਾਂ ਨੂੰ ਟ੍ਰਾਂਸਪਲਾਂਟ ਕੀਤੇ ਗਏ। ਇਹ ਪੀ.ਜੀ.ਆਈ. ਦਾ ਇਸ ਸਾਲ ਦਾ ਪਹਿਲਾ ਅੰਗ ਟ੍ਰਾਂਸਪਲਾਂਟ ਹੈ। ਡਾਇਰੈਕਟਰ ਡਾ. ਵਿਵੇਕ ਲਾਲ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਵਿਚ ਇਹ ਫੈਸਲਾ ਬਹੁਤ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਬੱਚੀ ਦੇ ਪਰਿਵਾਰ ਦੇ ਬਹੁਤ ਧੰਨਵਾਦੀ ਹਨ, ਜਿਨ੍ਹਾਂ ਦੇ ਫੈਸਲੇ ਨਾਲ ਦੋ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ।
ਇਹ ਵੀ ਪੜ੍ਹੋ- CM ਮਾਨ ਨੇ ਸ਼ਹੀਦ ਜਸਪਾਲ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਤੇ ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈੱਕ
ਮੈਡੀਕਲ ਸੁਪਰਡੈਂਟ ਤੇ ‘ਰੋਟੋ’ ਦੇ ਨੋਡਲ ਅਫਸਰ ਡਾ. ਵਿਪਨ ਕੌਸ਼ਲ ਅਨੁਸਾਰ ਪਰਿਵਾਰ ਚਾਹੁੰਦਾ ਸੀ ਕਿ ਬੇਟੀ ਕਿਸੇ ਹੋਰ ਨੂੰ ਨਵੀਂ ਜ਼ਿੰਦਗੀ ਦੇਵੇ। ਉਹ ਕਿਸੇ ਹੋਰ ਸਰੀਰ ਵਿਚ ਇਸ ਦੁਨੀਆ ਵਿਚ ਰਹੇ, ਉਨ੍ਹਾਂ ਇਹੋ ਸੋਚ ਕੇ ਡੋਨੇਸ਼ਨ ਲਈ ਹਾਮੀ ਭਰੀ। 4 ਸਾਲ ਦੀ ਬੱਚੀ ਦੇ ਅੰਗ ਦਾਨ ਕਰਨ ਦੀ ਹਿੰਮਤ, ਦ੍ਰਿੜ ਸੰਕਲਪ ਅਤੇ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਇਸ ਟ੍ਰਾਂਸਪਲਾਂਟ ਨੂੰ ਸਫਲ ਬਣਾਉਣ ਲਈ ਪੀ.ਜੀ.ਆਈ. ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ, ਜਿਸ ਕਾਰਨ ਦੋ ਪਰਿਵਾਰਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ।
ਉਚਾਈ ਤੋਂ ਡਿੱਗ ਕੇ ਬੇਹੋਸ਼ ਹੋ ਗਈ ਸੀ ਬੱਚੀ
2 ਜਨਵਰੀ ਨੂੰ ਇਕ 4 ਸਾਲਾ ਬੱਚੀ ਉਚਾਈ ਤੋਂ ਡਿੱਗ ਕੇ ਬੇਹੋਸ਼ ਹੋ ਗਈ ਸੀ। ਉਸ ਨੂੰ ਐਮਰਜੈਂਸੀ ਵਿਚ ਚੰਬਾ ਦੇ ਮੈਡੀਕਲ ਕਾਲਜ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਡਾ. ਰਾਜਿੰਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ਰੈਫਰ ਕਰ ਦਿੱਤਾ ਗਿਆ, ਜਿੱਥੋਂ ਉਸ ਨੂੰ 3 ਜਨਵਰੀ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਦੋਂ ਲੜਕੀ ਨੂੰ ਪੀ.ਜੀ.ਆਈ. ਲਿਆਂਦਾ ਗਿਆ ਤਾਂ ਉਸ ਦੀ ਹਾਲਤ ਕਾਫੀ ਗੰਭੀਰ ਸੀ। ਇਲਾਜ ਦੇ ਬਾਵਜੂਦ ਉਸ ਦੀ ਹਾਲਤ ਵਿਚ ਸੁਧਾਰ ਨਹੀਂ ਹੋ ਰਿਹਾ ਸੀ।
ਇਹ ਵੀ ਪੜ੍ਹੋ- ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਵੱਡੀ ਕਾਰਵਾਈ, ਨਾਜਾਇਜ਼ ਕਬਜ਼ੇ ਹੇਠੋਂ ਛੁਡਵਾਈ 85 ਏਕੜ ਜ਼ਮੀਨ
ਆਖ਼ਿਰ 9 ਜਨਵਰੀ ਨੂੰ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ। ਟ੍ਰਾਂਸਪਲਾਂਟ ਕੋਆਰਡੀਨੇਟਰ ਨੇ ਅੰਗਦਾਨ ਸਬੰਧੀ ਪਰਿਵਾਰ ਨਾਲ ਗੱਲਬਾਤ ਕੀਤੀ। ਪਰਿਵਾਰ ਦੀ ਸਹਿਮਤੀ ਤੋਂ ਬਾਅਦ ਬੱਚੀ ਦੇ ਅੰਗ ਦਾਨ ਕਰ ਦਿੱਤੇ ਗਏ। ਪਰਿਵਾਰ ਮੁਤਾਬਕ ਉਨ੍ਹਾਂ ਦਾ ਮਕਸਦ ਉਨ੍ਹਾਂ ਪਰਿਵਾਰਾਂ ਨੂੰ ਇਸ ਦੁੱਖ ਤੋਂ ਬਚਾਉਣਾ ਸੀ, ਜਿਸਦਾ ਉਹ ਸਾਹਮਣਾ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੂਰਸੰਚਾਰ ਵਿਭਾਗ ਨੇ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਚੁੱਕੇ ਸਰਗਰਮ ਕਦਮ, ਲੋਕਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ
NEXT STORY