ਨਵੀਂ ਦਿੱਲੀ- ਏਮਜ਼ ਦੇ ਡਾਕਟਰਾਂ ਨੇ ਇਕ 49 ਸਾਲਾ ਔਰਤ ਦੇ ਪੇਟ 'ਚੋਂ 9.8 ਕਿਲੋ ਦਾ ਇਕ ਟਿਊਮਰ ਕੱਢਣ 'ਚ ਸਫਲਤਾ ਹਾਸਲ ਕੀਤੀ ਹੈ। ਇਹ ਇਕ ਦੁਰਲੱਭ ਕਿਸਮ ਦਾ ਗ੍ਰੈਨਿਊਲੋਸਾ ਸੈੱਲ ਟਿਊਮਰ (ਜੀ.ਸੀ.ਟੀ.) ਸੀ, ਜੋ ਕਿ ਐਡਵਾਂਸ ਸਟੇਜ 'ਤੇ ਪਹੁੰਚ ਗਿਆ ਸੀ। ਸਰਜਰੀ ਬਹੁਤ ਚੁਣੌਤੀਪੂਰਨ ਸੀ, ਕਿਉਂਕਿ ਟਿਊਮਰ ਕਈ ਮਹੱਤਵਪੂਰਨ ਅੰਗਾਂ, ਛੋਟੀ ਅੰਤੜੀ, ਵੱਡੀ ਅੰਤੜੀ ਅਤੇ ਪਿਸ਼ਾਬ ਬਲੈਡਰ ਨਾਲ ਚਿੰਬੜਿਆ ਹੋਇਆ ਸੀ। ਡਾਕਟਰ ਦਾ ਕਹਿਣਾ ਹੈ ਕਿ ਜੇਕਰ ਸਰਜਰੀ ਨਾ ਹੁੰਦੀ ਤਾਂ ਕੁਝ ਮਹੀਨਿਆਂ 'ਚ ਹੀ ਔਰਤ ਦੀ ਮੌਤ ਹੋ ਜਾਂਦੀ, ਹੁਣ ਉਹ ਅਗਲੇ 10 ਸਾਲ ਤੱਕ ਸਿਹਤਮੰਦ ਜੀਵਨ ਬਤੀਤ ਕਰ ਸਕਦੀ ਹੈ। ਏਮਜ਼ ਕੈਂਸਰ ਸੈਂਟਰ ਦੇ ਸਰਜੀਕਲ ਓਨਕੋਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਐੱਮ.ਡੀ. ਰੇਅ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵੱਲੋਂ ਇਹ ਸਰਜਰੀ ਕੀਤੀ ਗਈ। 2 ਦਸੰਬਰ ਨੂੰ 10 ਘੰਟੇ ਤੱਕ ਚੱਲੀ ਇਸ ਸਰਜਰੀ 'ਚ ਡਾਕਟਰਾਂ ਦੀ ਟੀਮ ਸਫ਼ਲ ਰਹੀ। ਮਰੀਜ਼ ਹੁਣ ਪੂਰੀ ਤਰ੍ਹਾਂ ਠੀਕ ਹੈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡਾ: ਐਮ.ਡੀ. ਰੇਅ ਨੇ ਕਿਹਾ ਕਿ ਇਹ ਕੇਸ ਸਾਨੂੰ ਸਿਖਾਉਂਦਾ ਹੈ ਕਿ ਵਾਰ-ਵਾਰ ਕੈਂਸਰ ਹੋਣ ਦੇ ਬਾਵਜੂਦ ਵੀ ਮਰੀਜ਼ ਨੂੰ ਅਯੋਗ ਨਹੀਂ ਸਮਝਣਾ ਚਾਹੀਦਾ। ਮਾਹਿਰ ਡਾਕਟਰਾਂ ਦੀ ਟੀਮ ਅਤੇ ਸਹੀ ਤਿਆਰੀ ਨਾਲ ਅਸੰਭਵ ਜਾਪਦੇ ਆਪ੍ਰੇਸ਼ਨ ਵੀ ਸੰਭਵ ਕੀਤੇ ਜਾ ਸਕਦੇ ਹਨ।
ਮਨਪ੍ਰੀਤ ਕੌਰ 2011 ਤੋਂ ਗ੍ਰੈਨਿਊਲੋਸਾ ਸੈੱਲ ਟਿਊਮਰ ਤੋਂ ਪੀੜਤ ਸੀ। ਉਸ ਦੀ ਪਹਿਲੀ ਸਰਜਰੀ ਦਸੰਬਰ 2011 'ਚ ਏਮਜ਼ ਦੇ ਗਾਇਨੀਕੋਲੋਜੀ ਵਿਭਾਗ 'ਚ ਕੀਤੀ ਗਈ ਸੀ, ਜਦੋਂ ਉਸ ਨੂੰ ਸਟੇਜ-1 ਕੈਂਸਰ ਸੀ। ਇਸ ਤੋਂ ਬਾਅਦ ਬੀਮਾਰੀ 2017 'ਚ ਵਾਪਸ ਆ ਗਈ ਅਤੇ ਇਕ ਦੂਜੀ ਸਰਜਰੀ ਅਤੇ ਛੇ ਕੀਮੋਥੈਰੇਪੀ ਕਰਵਾਈਆਂ ਗਈਆਂ। ਹਾਲਾਂਕਿ, ਇਸ ਕਿਸਮ ਦੀਆਂ ਟਿਊਮਰਾਂ 'ਚ ਕੀਮੋਥੈਰੇਪੀ ਬਹੁਤ ਪ੍ਰਭਾਵਸ਼ਾਲੀ ਨਹੀਂ ਹੈ, ਸਿਰਫ਼ 30-40% ਮਾਮਲਿਆਂ 'ਚ ਹੀ ਫਾਇਦਾ ਹੁੰਦਾ ਹੈ। ਇਸ ਲਈ ਇਸ ਵਾਰ ਸਰਜਰੀ ਹੀ ਆਖਰੀ ਵਿਕਲਪ ਸੀ। ਅਕਤੂਬਰ 2024 'ਚ ਇਕ ਵੱਡੀ ਕੈਂਸਰ ਵਾਲੀ ਰਸੌਲੀ ਤੀਜੀ ਵਾਰ ਸਾਹਮਣੇ ਆਈ, ਜਿਸ ਕਾਰਨ ਮਰੀਜ਼ ਪੇਟ ਦਰਦ, ਕਬਜ਼, ਵਾਰ-ਵਾਰ ਉਲਟੀਆਂ ਤੋਂ ਪੀੜਤ ਸੀ ਅਤੇ ਉਸ ਨੂੰ ਭੋਜਨ ਲਈ ਤਰਲ ਪਦਾਰਥਾਂ 'ਤੇ ਨਿਰਭਰ ਰਹਿਣਾ ਪੈਂਦਾ ਸੀ। ਤਿੰਨ ਮਹੀਨਿਆਂ 'ਚ ਉਸ ਦਾ ਭਾਰ 15 ਕਿਲੋਗ੍ਰਾਮ ਘੱਟ ਗਿਆ ਅਤੇ ਹੀਮੋਗਲੋਬਿਨ ਵੀ 6 ਗ੍ਰਾਮ ਪ੍ਰਤੀ ਡੇਸੀਲੀਟਰ ਰਹਿ ਗਿਆ ਸੀ। 10 ਘੰਟੇ ਤੱਕ ਚੱਲੀ ਇਸ ਸਰਜਰੀ 'ਚ 9.8 ਕਿਲੋਗ੍ਰਾਮ ਦਾ ਟਿਊਮਰ ਸਫ਼ਲਤਾਪੂਰਵਕ ਕੱਢਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਇੱਕ ਸਾਲ 'ਚ ਵਿਦੇਸ਼ੀਆਂ ਨੂੰ ਜਾਰੀ ਹੋਏ 123 regular Ayush, 221 e-Ayush ਵੀਜ਼ਾ'
NEXT STORY