ਦੋਰਾਹਾ- ਦੋਰਾਹਾ ਤੋਂ ਲੰਘਦੀ ਸਰਹਿੰਦ ਨਹਿਰ 'ਤੇ ਗੁਰਥਲੀ ਪੁਲ ਨੇੜੇ ਪੁਲਸ ਵੱਲੋਂ ਵਰਤੇ ਗਏ 3 ਨਾਟ 3 ਐੱਸਐੱਲਆਰ ਦੇ 1000 ਕਾਰਤੂਸ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਤੋਂ ਬਾਅਦ ਹੜਕੰਪ ਮਚ ਗਿਆ। ਕਾਰਤੂਸਾਂ ਦੀ ਖੇਪ ਨੂੰ ਕਿਸੇ ਨੇ ਬੋਰੀ 'ਚ ਪਾ ਕੇ ਨਹਿਰ 'ਚ ਸੁੱਟ ਦਿੱਤਾ ਸੀ। ਅੱਜ ਜਦੋਂ ਗੋਤਾਖੋਰ ਨਹਿਰ 'ਚ ਸਿੱਕੇ ਦੀ ਤਲਾਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਬੈਗ ਮਿਲਿਆ। ਜਦੋਂ ਬੈਗ ਨੂੰ ਬਾਹਰ ਕੱਢ ਕੇ ਖੋਲ੍ਹਿਆ ਤਾਂ ਗੋਤਾਖੋਰ ਹੈਰਾਨ ਰਹਿ ਗਏ, ਬੈਗ ਕਾਰਤੂਸਾਂ ਨਾਲ ਭਰਿਆ ਹੋਇਆ ਸੀ। ਗੋਤਾਖੋਰਾਂ ਨੇ ਤੁਰੰਤ ਗੁਰਥਲੀ ਦੇ ਸਰਪੰਚ ਨੂੰ ਇਸ ਬਾਰੇ ਸੂਚਨਾ ਦਿੱਤੀ। ਸਰਪੰਚ ਨੇ ਲੋਕਾਂ ਨੂੰ ਨਾਲ ਲੈ ਕੇ ਪੁਲਸ ਨੂੰ ਸੂਚਿਤ ਕੀਤਾ। ਕਾਰਤੂਸ ਦੀ ਖੇਪ ਮਿਲਣ ਦਾ ਪਤਾ ਲੱਗਦਿਆਂ ਹੀ ਐੱਸਪੀ ਪ੍ਰਗਿਆ ਜੈਨ ਅਤੇ ਡੀਐੱਸਪੀ ਹਰਸਿਮਰਤ ਸਿੰਘ ਪੁਲਸ ਟੀਮ ਸਮੇਤ ਮੌਕੇ ’ਤੇ ਪੁੱਜੇ। ਕਾਰਤੂਸਾਂ ਦੀ ਖੇਪ ਬਰਾਮਦ ਕਰ ਲਈ ਗਈ ਹੈ ਅਤੇ ਇਸ ਸਬੰਧੀ ਰਿਪੋਰਟ ਤਿਆਰ ਕੀਤੀ ਗਈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਮਿਲਣ ਦੀ ਅਫ਼ਵਾਹ, ਪੁਲਸ ਨੇ ਨਿਹੰਗ ਸਣੇ 4 ਨਾਬਾਲਗਾਂ ਨੂੰ ਲਿਆ ਹਿਰਾਸਤ 'ਚ
ਇਸ ਦੌਰਾਨ ਡੀਐੱਸਪੀ ਪਾਇਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਨਹਿਰ 'ਚੋਂ ਮਿਲੇ ਬੈਗ 'ਚ ਇੱਕ ਹਜ਼ਾਰ ਦੇ ਕਰੀਬ ਕਾਰਤੂਸ ਹਨ। ਕਾਰਤੂਸ 3 ਨਾਟ 3 ਐੱਸਐੱਲਆਰ ਰਾਈਫ਼ਲ ਦੇ ਹਨ। ਨਹਿਰ 'ਚੋਂ ਮਿਲੇ ਕਾਰਤੂਸ ਜੰਗਾਲ ਹਨ ਅਤੇ ਬਹੁਤ ਪੁਰਾਣੇ ਲੱਗ ਰਹੇ ਹਨ। ਡੀਐੱਸਪੀ ਨੇ ਦੱਸਿਆ ਕਿ ਪੁਲਸ ਜਾਂਚ ਕਰ ਰਹੀ ਹੈ ਤੇ ਆਸਪਾਸ ਦੇ ਇਲਾਕਿਆਂ 'ਚ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਾਰਤੂਸਾਂ ਨੂੰ ਨਸ਼ਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਗਰਮੀਆਂ ਦੀਆਂ ਛੁੱਟੀਆਂ 'ਚ ਅੰਮ੍ਰਿਤਸਰ ਤੋਂ ਜੈਨਗਰ ਤੇ ਅਜ਼ਮੇਰ ਤੋਂ ਦਰਭੰਗਾ ਤੱਕ ਚੱਲਣਗੀਆਂ 2 ਸਪੈਸ਼ਲ ਰੇਲਗੱਡੀਆਂ
ਐੱਸਐੱਸਪੀ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਸਰਹਿੰਦ ਨਹਿਰ ਵਿੱਚੋਂ ਮਿਲੇ ਕਾਰਤੂਸ 3 ਨਾਟ 3 ਐੱਸਐੱਲਆਰ ਰਾਈਫ਼ਲਾਂ ਦੇ ਹਨ। ਇਸ ਐੱਸਐੱਲਆਰ ਰਾਈਫ਼ਲ ਦਾ ਉਤਪਾਦਨ ਬੰਦ ਹੈ। ਜਲੰਧਰ ਪੀ.ਏ.ਪੀ. ਦੀ ਬੰਬ ਨਿਰੋਧਕ ਟੀਮ ਵੱਲੋਂ ਕਾਰਤੂਸਾਂ ਨੂੰ ਨਸ਼ਟ ਕੀਤਾ ਜਾਵੇਗਾ।
ਪੰਜਾਬ ਪੁਲਸ ਪਹਿਲਾਂ 3 ਨਾਟ 3 ਐੱਸਐੱਲਆਰ ਦੀ ਕਰਦੀ ਸੀ ਵਰਤੋਂ
ਅੰਗਰੇਜ਼ਾਂ ਦੇ ਸਮੇਂ ਤੋਂ ਪੁਲਸ 3 ਨਾਟ 3 ਐੱਸਐੱਲਆਰ ਰਾਈਫ਼ਲਾਂ ਦੀ ਵਰਤੋਂ ਕਰਦੀ ਸੀ। ਇਹ 3 ਸਾਲ ਪਹਿਲਾਂ ਯੂਪੀ 'ਚ ਸੇਵਾਮੁਕਤ ਹੋਇਆ ਸੀ। ਪੰਜਾਬ 'ਚ ਕਰੀਬ ਤਿੰਨ ਸਾਲਾਂ ਤੋਂ ਇਕ ਉਤਪਾਦਨ ਰੁਕਿਆ ਹੋਇਆ ਹੈ। ਜਾਂ ਤੁਸੀਂ ਕਹਿ ਲਵੋ ਕਿ ਪੰਜਾਬ ਦੀ ਪੁਲਸ ਨੇ 3 ਨਹੀਂ 3 ਐੱਸਐੱਲਆਰ ਰਾਈਫ਼ਲਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਨਵੇਂ ਮੰਤਰੀ ਦੀ ਨਿਯੁਕਤੀ ਨਾਲ ਹੀ ਲੋਕਲ ਬਾਡੀਜ਼ ਵਿਭਾਗ 'ਚ ਅਧਿਕਾਰੀਆਂ ਦੇ ਤਬਾਦਲੇ ਦੀ ਤਿਆਰੀ ਸ਼ੁਰੂ
NEXT STORY