ਮੋਗਾ, (ਅਾਜ਼ਾਦ)- ਬੀਤੀ ਦੇਰ ਰਾਤ ਮੋਗਾ-ਲੁਧਿਆਣਾ ਜੀ. ਟੀ. ਰੋਡ ’ਤੇ ਪਿਸਤੋਲ ਦੇ ਬਲ ’ਤੇ ਦੋ ਅਣਪਛਾਤੇ ਲੁਟੇਰੇ ਲਡ਼ਕਿਆਂ ਵੱਲੋਂ ਮਿਲਕ ਪਲਾਂਟ ਦੇ ਸੰਚਾਲਕ ਚੰਦਰਸ਼ੇਖਰ ਉਰਫ ਆਸ਼ੂ ਨਿਵਾਸੀ ਰੂਪ ਬਿਹਾਰ ਆਰਾ ਰੋਡ ਮੋਗਾ ਤੋਂ ਉਸਦੀ ‘ਕਰੇਟਾ’ ਗੱਡੀ ਖੋਹ ਕੇ ਲੈ ਜਾਣ ਦਾ ਪਤਾ ਲੱਗਾ ਹੈ, ਜਿਸ ’ਤੇ ਉਨ੍ਹਾਂ ਮਹਿਣਾ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਜਾਣਕਾਰੀ ਮਿਲਣ ’ਤੇ ਐੱਸ. ਪੀ. ਪ੍ਰਿਥੀ ਸਿੰਘ, ਡੀ. ਐੱਸ. ਪੀ. ਡੀ. ਹਰਿੰਦਰ ਸਿੰਘ ਡੋਡ, ਥਾਣਾ ਮਹਿਣਾ ਦੇ ਮੁਖੀ ਦਿਲਬਾਗ ਸਿੰਘ, ਸਹਾਇਕ ਥਾਣੇਦਾਰ ਰਾਜਧੀਮ ਦੇ ਇਲਾਵਾ ਹੋਰ ਪੁਲਸ ਅਧਿਕਾਰੀ ਉਥੇ ਪੁੱਜੇ ਅਤੇ ਜਾਂਚ ਕੀਤੀ। ਪਤਾ ਲੱਗਾ ਹੈ ਕਿ ਅਣਪਛਾਤੇ ਲੁਟੇਰੇ ਗੱਡੀ ਖੋਹਣ ਦੇ ਬਾਅਦ ਅੰਮ੍ਰਿਤਸਰ ਰੋਡ ਦੀ ਵੱਲ ਨਿਕਲ ਗਏ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਪਿੰਡ ਲੋਹਾਰਾ ਕੋਲ ਸਥਿਤ ਧਾਰਮਿਕ ਸਥਾਨ ਬਾਬਾ ਦਾਮੂਸ਼ਾਹ ਦੀ ਦਰਗਾਹ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ।
ਮਹਿਣਾ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਚੰਦਰਸ਼ੇਖਰ ਉਰਫ ਆਸ਼ੂ ਨੇ ਕਿਹਾ ਕਿ ਬੀਤੀ ਦੇਰ ਰਾਤ ਉਹ ਆਪਣੀ ਕਰੇਟਾ ਗੱਡੀ ’ਤੇ ਆਪਣੇ ਅੰਕਲ ਸੁਨੀਲ ਦੱਤ ਗੱਖਡ਼ ਨਾਲ ਪੰਚਕੁੱਲਾ ਤੋਂ ਮੋਗਾ ਆ ਰਹੇ ਸਨ। ਜਦੋਂ ਹੀ ਉਨ੍ਹਾਂ ਦੀ ਗੱਡੀ ਮਹਿਣਾ ਦੇ ਨੇਡ਼ੇ ਸਕਾਈਲਾਰਕ ਪੈਲੇਸ ਕੋਲ ਪਹੁੰਚੀ ਤਾਂ ਪਿੱਛੋਂ ਤੋਂ ਆ ਰਹੀ ਇਕ ਬਰੀਜ਼ਾ ਗੱਡੀ ’ਚ ਸਵਾਰ ਦੋ ਲਡ਼ਕਿਆਂ ਨੇ ਸਾਡੀ ਗੱਡੀ ਨੂੰ ਟੱਕਰ ਮਾਰੀ, ਜਿਸ ’ਤੇ ਸਾਡੀ ਗੱਡੀ ਨੁਕਸਾਨੀ ਗਈ, ਅਸੀਂ ਹੇਠਾਂ ਉਤਰ ਕੇ ਗੱਡੀ ਨੂੰ ਦੇਖਿਆ ਅਤੇ ਦੂਸਰੀ ਗੱਡੀ ’ਚ ਸਵਾਰ ਦੋਨੋਂ ਨੌਜਵਾਨ ਵੀ ਹੇਠਾਂ ਉਤਰ ਆਏ। ਜਦ ਅਸੀਂ ਉਨ੍ਹਾਂ ਤੋਂ ਗੱਡੀ ਨੂੰ ਟੱਕਰ ਮਾਰਨ ਸਬੰਧੀ ਪੁੱਛਿਆ ਤਾਂ ਉਹ ਝਗਡ਼ਾ ਕਰਨ ਲੱਗ ਪਏ। ਇਸ ਦੌਰਾਨ ਇਕ ਨੌਜਵਾਨ ਨੇ ਪਿਸਤੌਲ ਦੀ ਨੋਕ ’ਤੇ ਸਾਡੀ ਕਰੇਟਾ ਗੱਡੀ ਖੋਅ ਲਈ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਸਾਡੀ ਕਰੇਟਾ ਗੱਡੀ ਵੀ ਅਾਪਣੇ ਨਾਲ ਲੈ ਗਏ, ਜਿਸ ’ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ।
ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਡੀ. ਹਰਿੰਦਰ ਸਿੰਘ ਡੋਡ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਆਸ-ਪਾਸ ਦੇ ਸਾਰੇ ਇਲਾਕਿਆਂ ’ਚ ਨਾਕਾਬੰਦੀ ਕੀਤੀ ਗਈ ਸੀ, ਪਰ ਲੁਟੇਰੇ ਖੋਹੀ ਹੋਈ ਗੱਡੀ ਨੂੰ ਅੰਮ੍ਰਿਤਸਰ ਵੱਲ ਲੈ ਗਏ, ਜਿਸ ’ਤੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਤਾਂ ਬਾਬਾ ਦਾਮੂ ਸ਼ਾਹ ਦੀ ਦਰਗਾਹ ਦੇ ਬਾਹਰ ਲੱਗੇ ਕੈਮਰਿਆਂ ’ਚ ਉਕਤ ਗੱਡੀ ਦੀ ਫੁਟੇਜ਼ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਗੱਡੀ ਅਤੇ ਲੁਟੇਰਿਆਂ ਦੀ ਤਲਾਸ਼ ਲਈ ਛਾਪੇਮਾਰੀ ਕਰ ਰਹੇ ਹਨ ਅਤੇ ਜਲਦ ਹੀ ਲੁਟੇਰਿਆਂ ਅਤੇ ਗੱਡੀ ਦਾ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।
ਮੰਤਰੀ ਖਿਲਾਫ ਮਹਿਲਾ ਅਫਸਰ ਦੀ ਸ਼ਿਕਾਇਤ 'ਤੇ ਕਾਰਵਾਈ ਪਹਿਲਾਂ ਹੀ ਕੀਤੀ ਜਾ ਚੁਕੀ ਹੈ :ਕੈਪਟਨ
NEXT STORY