ਖਮਾਣੋਂ (ਜਟਾਣਾ) : ਖਮਾਣੋ ਗਾਂਧੀ ਕਲੀਨਿਕ ਦੇ ਨੇੜੇ ਸੋਹਣਪਾਲ ਐਗਰੀਕਲਚਰਲ ਨਾਂ ਦੀ ਦੁਕਾਨ ’ਤੇ ਰਾਤ 2 ਵਜੇ ਭਿਆਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੋਹਣਪਾਲ ਐਗਰੀਕਲਚਰਲ ਦੇ ਮਾਲਕਾਂ ਕੁਲਵੰਤ ਸਿੰਘ ਤੇ ਹਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੌਕੀਦਾਰ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ ’ਚੋਂ ਧੂੰਆਂ ਨਿਕਲ ਰਿਹਾ ਹੈ, ਜਿਸ ਉਪਰੰਤ ਅਸੀਂ ਜਦੋਂ ਉੱਠ ਕੇ ਵੇਖਿਆ ਤਾਂ ਦੁਕਾਨ ’ਚੋਂ ਅੱਗ ਦੀਆਂ ਤੇਜ਼ ਲਪਟਾਂ ਨਿਕਲ ਰਹੀਆਂ ਸਨ। ਗੁਆਂਢੀ ਦੁਕਾਨਦਾਰਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਮੌਕੇ ’ਤੇ ਸਮਰਾਲੇ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਪਹੁੰਚੀਆਂ, ਜਿਨ੍ਹਾਂ ਨੇ ਆ ਕੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : ਬੈਟਿੰਗ ਐਪਸ ’ਤੇ ਵਿਖਾਏ ਜਾ ਰਹੇ ਵੱਡੀਆਂ ਹਸਤੀਆਂ ਦੇ ਇਸ਼ਤਿਹਾਰਾਂ ’ਤੇ ਲਗਾਮ ਕੱਸਣ ਦੀ ਤਿਆਰੀ ’ਚ ਕੇਂਦਰ ਸਰਕਾਰ
ਦੁਕਾਨ ਮਾਲਕ ਦੋਵੇਂ ਭਰਾਵਾਂ ਨੇ ਦੱਸਿਆ ਕਿ 16 ਲੱਖ ਦੇ ਕਰੀਬ ਦਾ ਸਾਮਾਨ ਸੁਆਹ ਹੋ ਗਿਆ ਗਿਆ। ਦੁਕਾਨ ਅੰਦਰ ਇਕ ਨਵਾਂ ਮੋਟਰਸਾਈਕਲ ਵੀ ਖੜ੍ਹਾ ਸੀ ਤੇ ਉਸ ਨੂੰ ਵੀ ਅੱਗ ਨੇ ਲਪੇਟ ’ਚ ਲੈ ਲਿਆ। ਅੱਗ ਇੰਨੀ ਭਿਆਨਕ ਸੀ ਕਿ ਬਿਲਡਿੰਗ ਨੂੰ ਵੀ ਤਰੇੜਾਂ ਆ ਗਈਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਬ-ਡਵੀਜ਼ਨ ਹੋਣ ਕਰ ਕੇ ਖਮਾਣੋਂ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਅਜਿਹੀ ਘਟਨਾ ਵਾਪਰਨ ਉਪਰੰਤ ਤੁਰੰਤ ਅੱਗ ’ਤੇ ਕਾਬੂ ਪਾਇਆ ਜਾ ਸਕੇ।
ਇਹ ਵੀ ਪੜ੍ਹੋ : ਮੋਗਾ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਸਾੜਨ ਸਬੰਧੀ ਪੂਰੀ ਤਰ੍ਹਾਂ ਸਖ਼ਤ, 35 ਕਿਸਾਨਾਂ ''ਤੇ ਮਾਮਲੇ ਦਰਜ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਟਰੀ 'ਤੇ ਹੈਰੋਇਨ ਸਪਲਾਈ ਕਰਨ ਜਾ ਰਹੇ ਸੀ 2 ਨਸ਼ਾ ਤਸਕਰ, ਪੁਲਸ ਦੇ ਆਏ ਅੜਿੱਕੇ
NEXT STORY