ਫਰੀਦਕੋਟ (ਜਗਤਾਰ ਦੁਸਾਂਝ)- ਬੀਤੇ ਦਿਨੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੀੜ ਸਿੱਖਾਂਵਾਲਾ ਦੇ ਰਿਹਾਇਸ਼ੀ ਖੇਤਰ 'ਚ ਇੱਕ ਜੰਗਲੀ ਜਾਨਵਰ ਦਾਖ਼ਲ ਹੋਣ ਦਾ ਸ਼ੱਕ ਜਤਾਇਆ ਗਿਆ। ਜਦੋਂ ਸ਼ੱਕ ਦੇ ਆਧਾਰ 'ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਸ 'ਚ ਜੰਗਲੀ ਜਾਨਵਰ ਨਜ਼ਰ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਉਕਤ ਜਾਨਵਰ ਨੂੰ ਲੋਕਾਂ ਵੱਲੋਂ ਚੀਤੇ ਹੋਣ ਦੀਆਂ ਕਿਆਸਰਾਈਆਂ ਦੇ ਚਲਦੇ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਅਤੇ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ, ਪਰ ਕੁਝ ਵੀ ਹੱਥ ਨਹੀਂ ਲੱਗਾ।
ਇਹ ਵੀ ਪੜ੍ਹੋ : ਨਵੇਂ ਸਾਲ ਦੀ ਆਮਦ ’ਤੇ ਵੱਡੀ ਗਿਣਤੀ ’ਚ ਸੰਗਤ ਸ੍ਰੀ ਦਰਬਾਰ ਸਾਹਿਬ ਨਤਮਸਤਕ, ਦੇਖੋ ਅਲੌਕਿਕ ਤਸਵੀਰਾਂ
ਦੇਰ ਰਾਤ ਪਿੰਡ ਦੇਵੀਵਾਲਾ ਨਜ਼ਦੀਕ ਇਕ ਖੇਤ 'ਚ ਘਰ ਦੇ ਗੇਟ ਬਾਹਰ ਫਿਰ ਉਕਤ ਜੰਗਲੀ ਜਾਨਵਰ ਦੇ ਪਹੁੰਚਣ ਦੀ ਖ਼ਦਸ਼ਾ ਹੋਈ। ਸੂਚਨਾ ਮਿਲਦੇ ਹੀ ਤਰਨਤਾਰਨ ਤੋਂ ਵਣ ਰੇਂਜ ਅਫ਼ਸਰ ਆਪਣੀ ਟੀਮ ਨਾਲ ਵੱਡੇ ਪਿੰਜਰੇ ਲੈ ਮੌਕੇ 'ਤੇ ਪਹੁੰਚ ਗਏ। ਜਿਸ ਤੋਂ ਬਾਅਦ ਉਨ੍ਹਾਂ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਅਤੇ ਫਿਰ ਤੋਂ ਸੀਸੀਟੀਵੀ ਕੈਮਰੇ ਖ਼ਗਾਲਨੇ ਸ਼ੁਰੂ ਕਰ ਦਿੱਤੇ। ਜਾਨਵਰ ਦੇ ਪੈਰਾਂ ਦੇ ਨਿਸ਼ਾਨਾਂ ਦੀ ਜਾਂਚ ਕਰਨ ਉਪਰੰਤ ਮੌਕੇ 'ਤੇ ਰੇਸਕਿਊ ਕਰਨ ਲਈ ਵੱਡੇ ਪਿੰਜਰੇ ਲਗਾ ਦਿੱਤੇ। ਮੁਢਲੀ ਜਾਂਚ ਤੋਂ ਬਾਅਦ ਵਣ ਰੇਂਜ ਅਫ਼ਸਰ ਨੇ ਉਕਤ ਜਾਨਵਰ ਨੂੰ ਖੌਫਨਾਕ ਜਾਨਵਰ ਨਾ ਕਹਿੰਦੇ ਹੋਏ ਲੋਕਾਂ ਨੂੰ ਨਾ ਡਰਨ ਦੀ ਅਪੀਲ ਕੀਤੀ।
ਇਸ ਮੌਕੇ ਜਿਹੜੇ ਘਰ ਦੇਰ ਰਾਤ ਉਕਤ ਜਾਨਵਰ ਪਹੁੰਚਿਆ ਸੀ, ਉਸ ਘਰ ਮਾਲਕ ਨੇ ਦੱਸਿਆ ਕਿ ਰਾਤ 11 ਵਜੇ ਦੇ ਕਰੀਬ ਉਨ੍ਹਾਂ ਦੇ ਗੇਟ 'ਤੇ ਪੰਜੇ ਮਾਰਨ ਤੇ ਦਹਾੜਨ ਦੀ ਆਵਾਜ਼ ਆਉਣ 'ਤੇ ਉਨ੍ਹਾਂ ਦੇ ਕੁਤੇ ਨੇ ਭੌਕਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਗੇਟ ਉੱਪਰ ਦੀ ਦੇਖਿਆ ਤਾਂ ਉਕਤ ਜੰਗਲੀ ਜਾਨਵਰ ਉਨ੍ਹਾਂ ਦੇ ਗੇਟ ਅੱਗੋਂ ਪਿੰਡ ਵੱਲ ਨੂੰ ਚਲਾ ਗਿਆ। ਦੂਸਰੀ ਵਾਰ ਜੰਗਲੀ ਜਾਨਵਰ ਦਿਖਣ 'ਤੇ ਲੋਕਾਂ 'ਚ ਹੋਰ ਡਰ ਦਾ ਮਹੌਲ ਪੈਦਾ ਹੋ ਗਿਆ। ਉਨ੍ਹਾਂ ਸਰਕਾਰ ਅਤੇ ਵਿਭਾਗ ਨੂੰ ਬੇਨਤੀ ਕੀਤੀ ਕਿ ਜਲਦੀ ਇਸ ਦਾ ਹੱਲ ਕੱਢਿਆ ਜਾਵੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ
ਇਸ ਮੌਕੇ ਤਰਨਤਾਰਨ ਤੋਂ ਪਹੁੰਚੇ ਵਣ ਰੇਂਜ ਅਫਸਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜੋ ਹੁਣ ਤੱਕ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਜਾਨਵਰ ਤੇ ਪੈਰਾਂ ਦੇ ਨਿਸ਼ਾਨ ਤੋਂ ਲੱਗਦਾ ਹੈ ਕਿ ਉਹ ਕੋਈ ਖੌਫਨਾਕ ਜਾਨਵਰ ਨਹੀਂ, ਪਰ ਜੰਗਲੀ ਜਾਨਵਰਾਂ ਦੀ ਕੈਟਾਗਿਰੀ ਵਿਚੋਂ ਹੀ ਹੈ, ਜੋ ਜੰਗਲੀ ਬਿੱਲੀ ਦਾ ਰੂਪ ਵੀ ਹੋ ਸਕਦਾ ਹੈ। ਲੋਕਾਂ ਨੂੰ ਡਰਨ ਦੀ ਲੋੜ ਨਹੀਂ ਬਾਕੀ ਉਨ੍ਹਾਂ ਵਲੋਂ ਵੱਡੇ ਪਿੰਜਰੇ ਲਗਾ ਕੇ ਉਸਦਾ ਰੇਸਕਿਊ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲਾ ਬਿਆਨ ਆਇਆ ਸਾਹਮਣੇ
NEXT STORY