ਨੈਸ਼ਨਲ ਡੈਸਕ- ਨਵੇਂ ਸਾਲ ਤੋਂ ਪਹਿਲਾਂ ਦੇਸ਼ ਦੇ ਕੁਝ ਸੂਬਿਆਂ ਵਿਚ ਭਾਰਤੀ ਮੌਸਮ ਵਿਭਾਗ (IMD) ਵਲੋਂ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਮੱਧ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਵਿਚ 27 ਦਸੰਬਰ ਨੂੰ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਬੰਗਾਲ ਦੀ ਖਾੜੀ ਤੋਂ ਵੀ ਹਵਾਵਾਂ ਆਉਣਗੀਆਂ, ਜਿਸ ਕਾਰਨ ਮੱਧ ਭਾਰਤ ਅਤੇ ਦਿੱਲੀ-NCR ਵਿਚ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਦੇ ਵਿਗਿਆਨੀ ਨੇ ਕਿਹਾ ਕਿ ਅਨੁਮਾਨ ਲਾਇਆ ਜਾ ਰਿਹਾ ਹੈ ਕਿ 27-28 ਦਸੰਬਰ ਤੱਕ ਬੰਗਾਲ ਦੀ ਖਾੜੀ ਤੋਂ ਹਵਾਵਾਂ ਵੀ ਆਉਣਗੀਆਂ, ਜਿਸ ਨਾਲ ਉੱਤਰ ਪੱਛਮੀ ਭਾਰਤ, ਮੱਧ ਭਾਰਤ ਅਤੇ ਦਿੱਲੀ-NCR ਮੀਂਹ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 2-3 ਦਿਨਾਂ ਤੱਕ ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਸੰਘਣੀ ਧੁੰਦ ਛਾਈ ਰਹੇਗੀ।
ਕ੍ਰਿਸਮਸ ਦੀ ਸਵੇਰ ਨੂੰ ਦਿੱਲੀ ਵਿਚ ਸੀਤ ਲਹਿਰ ਅਤੇ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਤਾਪਮਾਨ ਵਿਚ ਭਾਰੀ ਗਿਰਾਵਟ ਆਈ ਅਤੇ ਸ਼ਹਿਰ ਵਿਚ ਵਿਜ਼ੀਬਿਲਟੀ ਬਹੁਤ ਘੱਟ ਹੋ ਗਈ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰੇ 5.30 ਵਜੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਜਿਵੇਂ ਕਿ ਕਰਤੱਵ ਪੱਥ, ਜਨਪੱਥ, ਇੰਡੀਆ ਗੇਟ 'ਤੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਸਿਰਫ਼ 100 ਮੀਟਰ ਸੀ।
TMC ਵਰਕਰ ਦੀ ਲਾਸ਼ ਮਿਲੀ, ਪਾਰਟੀ ਨੇ ਭਾਜਪਾ 'ਤੇ ਲਗਾਇਆ 'ਕਤਲ' ਦਾ ਦੋਸ਼
NEXT STORY