ਅੰਮ੍ਰਿਤਸਰ/ਜਲੰਧਰ- ਏਅਰ ਇੰਡੀਆ ਐਕਸਪ੍ਰੈਸ ਭਲਕੇ ਯਾਨੀ 27 ਦਸੰਬਰ ਨੂੰ ਪੰਜਾਬ ਵਾਸੀਆਂ ਨੂੰ ਖ਼ੁਸ਼ਖ਼ਬਰੀ ਦੇਣ ਜਾ ਰਹੀ ਹੈ। ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਏਅਰ ਇੰਡੀਆ ਐਕਸਪ੍ਰੈਸ ਨੇ ਅੰਮ੍ਰਿਤਸਰ ਤੋਂ ਬੈਂਕਾਕ ਤੇ ਬੈਂਗਲਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਐਕਸਪ੍ਰੈੱਸ 27 ਦਸੰਬਰ ਤੋਂ ਅੰਮ੍ਰਿਤਸਰ-ਬੈਂਕਾਕ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ, ਜੋ ਹਫ਼ਤੇ ਵਿਚ 4 ਦਿਨ ਉਡਾਣ ਭਰੇਗੀ।
ਇਹ ਉਡਾਣ ਸ਼ਾਮ ਨੂੰ ਬੈਂਕਾਕ ਤੋਂ ਰਵਾਨਾ ਹੋਵੇਗੀ ਅਤੇ ਰਾਤ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਵਾਪਸ ਆਵੇਗੀ। ਇਸੇ ਤਰ੍ਹਾਂ ਸਵੇਰ ਦੀ ਫਲਾਈਟ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ ਬਾਅਦ ਬੈਂਕਾਕ ਪਹੁੰਚੇਗੀ, ਨਾਲ ਹੀ ਬੇਇੰਗ 737 ਮੈਕਸ 8 ਜਹਾਜ਼ ਦੁਆਰਾ ਸੰਚਾਲਿਤ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਵੇਖੋ ਸ਼ਡੀਊਲ
ਅੰਮ੍ਰਿਤਸਰ-ਬੈਂਕਾਕ ਸੇਵਾ (ਹਫ਼ਤੇ ਵਿਚ 4 ਦਿਨ)
ਅੰਮ੍ਰਿਤਸਰ ਤੋਂ ਬੈਂਕਾਕ: ਸਵੇਰੇ 10:40 ਤੋਂ ਸ਼ਾਮ 5:00 ਵਜੇ (ਫਲਾਈਟ IX168)
ਬੈਂਕਾਕ ਤੋਂ ਅੰਮ੍ਰਿਤਸਰ: ਸ਼ਾਮ 6:00 ਵਜੇ - ਰਾਤ 9:30 ਵਜੇ (ਫਲਾਈਟ IX167)
ਅੰਮ੍ਰਿਤਸਰ-ਬੈਂਗਲੁਰੂ ਸੇਵਾ (ਹਫ਼ਤੇ ਵਿਚ 4 ਦਿਨ)
ਬੈਂਗਲੁਰੂ ਤੋਂ ਅੰਮ੍ਰਿਤਸਰ: ਸਵੇਰੇ 5:55 ਤੋਂ ਸਵੇਰੇ 9:20 ਵਜੇ (ਫਲਾਈਟ IX1975)
ਅੰਮ੍ਰਿਤਸਰ ਤੋਂ ਬੈਂਗਲੁਰੂ: ਦੁਪਹਿਰ 11:30 - 2:45 ਵਜੇ (ਫਲਾਈਟ IX1976)
ਇਹ ਵੀ ਪੜ੍ਹੋ- ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ ਵੱਡੀ ਮੁਸ਼ਕਿਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੌਲਦਾਰ ਤੇ ਉਸਦੇ 2 ਸਾਥੀ ਹੈਰੋਇਨ ਸਮੇਤ ਗ੍ਰਿਫ਼ਤਾਰ
NEXT STORY