ਗੈਜੇਟ ਡੈਸਕ- ਐਲੋਨ ਮਸਕ ਦੀ ਕੰਪਨੀ X ਨੇ ਆਪਣੇ ਪ੍ਰੀਮੀਅਮ ਪਲਾਨਜ਼ ਦੀ ਕੀਮਤ ਵਧਾ ਦਿੱਤੀ ਹੈ। ਹੁਣ ਤੁਹਾਨੂੰ ਭਾਰਤ 'ਚ ਇਨ੍ਹਾਂ ਪਲਾਨਜ਼ ਲਈ 35 ਫੀਸਦੀ ਤੱਕ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ। ਇਹ ਨਵੀਆਂ ਕੀਮਤਾਂ 21 ਦਸੰਬਰ 2024 ਤੋਂ ਲਾਗੂ ਹੋ ਗਈਆਂ ਹਨ। ਜਿਨ੍ਹਾਂ ਨੇ ਪਹਿਲਾਂ ਹੀ ਪ੍ਰੀਮੀਅਮ ਪਲਾਨ ਲਿਆ ਹੈ, ਉਨ੍ਹਾਂ ਨੂੰ ਅਗਲੀ ਵਾਰ ਬਿੱਲ ਆਉਣ 'ਤੇ ਨਵੀਆਂ ਕੀਮਤਾਂ ਮੁਤਾਬਕ ਭੁਗਤਾਨ ਕਰਨਾ ਹੋਵੇਗਾ। ਆਓ ਜਾਣਦੇ ਹਾਂ ਹਰ ਮਹੀਨੇ ਕਿੰਨਾ ਭੁਗਤਾਨ ਕਰਨਾ ਪਵੇਗਾ...
X Premium subscription ਦੀ ਨਵੀਂ ਕੀਮਤ
ਹੁਣ X Premium+ ਯੂਜ਼ਰਜ਼ ਨੂੰ ਹਰ ਮਹੀਨੇ 1,750 ਰੁਪਏ ਦੇਣੇ ਹੋਣਗੇ, ਜਦੋਂਕਿ ਪਹਿਲਾਂ ਉਨ੍ਹਾਂ ਨੂੰ 1,300 ਰੁਪਏ ਦੇਣੇ ਪੈਂਦੇ ਸਨ। ਇਸੇ ਤਰ੍ਹਾਂ ਸਾਲਾਨਾ ਪ੍ਰੀਮੀਅਮ+ ਦੀ ਕੀਮਤ ਵੀ ਵਧਾ ਕੇ 13,600 ਰੁਪਏ ਤੋਂ 18,300 ਰੁਪਏ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- Samsung ਦੇ ਫਲੈਗਸ਼ਿਪ ਸਮਾਰਟਫੋਨਾਂ 'ਤੇ ਮਿਲ ਰਿਹੈ 20,000 ਰੁਪਏ ਤਕ ਦਾ ਡਿਸਕਾਊਂਟ
ਕਿਉਂ ਵਧਾਈ ਗਈ ਕੀਮਤ
ਐਲੋਨ ਮਸਕ ਦੇ ਪਲੇਟਫਾਰਮ ਨੇ ਆਪਣੇ ਸਬਸਕ੍ਰਿਪਸ਼ਨ ਦੀਆਂ ਕੀਮਤਾਂ ਵਧਾਉਣ ਦੇ ਤਿੰਨ ਮੁੱਖ ਕਾਰਨ ਦੱਸੇ ਹਨ। ਪਹਿਲਾ ਕਾਰਨ ਇਹ ਹੈ ਕਿ ਹੁਣ ਇਸ ਪਲੇਟਫਾਰਮ 'ਤੇ ਕੋਈ ਵੀ ਵਿਗਿਆਪਨ ਨਹੀਂ ਦਿਖਾਇਆ ਜਾਵੇਗਾ। ਦੂਜਾ ਕਾਰਨ ਇਹ ਹੈ ਕਿ ਕੰਟੈਂਟ ਬਣਾਉਣ ਵਾਲੇ ਲੋਕਾਂ ਨੂੰ ਜ਼ਿਆਦਾ ਪੈਸਾ ਅਤੇ ਸਮਰਥਨ ਮਿਲੇਗਾ। ਤੀਜਾ ਅਤੇ ਸਭ ਤੋਂ ਮਹੱਤਵਪੂਰਨ ਕਾਰਨ ਇਹ ਹੈ ਕਿ ਇਸ ਪਲੇਟਫਾਰਮ 'ਤੇ ਨਵੇਂ ਫੀਚਰਜ਼ ਜੋੜੇ ਜਾਣਗੇ।
ਕੰਪਨੀ ਨੇ ਕਿਹਾ, 'ਪ੍ਰੀਮੀਅਮ+ ਸਬਸਕ੍ਰਾਈਬਰਾਂ ਨੂੰ ਕਈ ਫਾਇਦੇ ਮਿਲਣਗੇ। ਉਹਨਾਂ ਨੂੰ @Premium ਤੋਂ ਤੁਰੰਤ ਸਹਾਇਤਾ ਮਿਲੇਗੀ, 'ਰਡਾਰ' ਵਰਗੇ ਨਵੇਂ ਫੀਚਰਜ਼ ਇਸਤੇਮਾਲ ਕਤਰਨ ਦਾ ਮੌਕਾ ਮਿਲੇਗਾ ਅਤੇ ਸਾਡੇ ਸਭ ਤੋਂ ਵਧੀਆ AI ਮਾਡਲਾਂ ਦੀ ਵਧੇਰੇ ਵਰਤੋਂ ਕਰ ਸਕੋਗੇ। ਅਸੀਂ ਕੀਮਤ ਵਿੱਚ ਵਾਧਾ ਕੀਤਾ ਹੈ ਤਾਂ ਜੋ ਅਸੀਂ ਪ੍ਰੀਮੀਅਮ+ ਨੂੰ ਹੋਰ ਵੀ ਬਿਹਤਰ ਬਣਾ ਸਕੀਏ ਅਤੇ ਤੁਸੀਂ ਹਮੇਸ਼ਾ ਵਧੀਆ ਫੀਚਰਜ਼ ਦਾ ਆਨੰਦ ਲੈ ਸਕੋ।
ਇਹ ਵੀ ਪੜ੍ਹੋ- ਹੁਣ WhatsApp ਰਾਹੀਂ ਹੀ ਸਕੈਨ ਕਰ ਸਕੋਗੇ ਡਾਕਿਊਮੈਂਟ, ਆ ਗਿਆ ਨਵਾਂ ਫੀਚਰ
50MP ਕੈਮਰੇ ਵਾਲਾ Vivo ਦਾ ਬਜਟ 5G ਫੋਨ ਹੋਇਆ ਲਾਂਚ, ਇੰਨੀ ਹੈ ਕੀਮਤ
NEXT STORY