ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦਾ ਨੌਜਵਾਨ ਦੀ ਪਾਣੀ 'ਚ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਆਪਣੇ ਪਰਿਵਾਰ ਦੇ ਨਾਲ ਮੁਰਥਲ ਗਿਆ ਸੀ ਅਤੇ ਉਥੇ ਹੀ ਯਮੁਨਾ ’ਚ ਆਪਣੇ ਭਰਾ ਨਾਲ ਪਾਣੀ ’ਚ ਵਹਿ ਗਿਆ, ਕਿਸੇ ਤਰੀਕੇ ਨਾਲ ਉਸਦਾ ਭਰਾ ਨੂੰ ਪਾਣੀ ’ਚੋਂ ਬਾਹਰ ਆ ਕੱਢਿਆ ਗਿਆ ਪਰ ਉਸ ਦਾ ਅੱਜੇ ਤਕ ਵੀ ਕੋਈ ਪਤਾ ਨਹੀਂ ਲੱਗਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਮੀਂਹ ਪੈਣ ਨਾਲ ਕਿਤੇ ਰਾਹਤ ਤੇ ਕਿਤੇ ਆਫ਼ਤ, ਜਲਥਲ ਕਾਰਨ ਲੋਕ ਤੇ ਦੁਕਾਨਦਾਰ ਹੋਏ ਪ੍ਰੇਸ਼ਾਨ
ਇਸ ਮੌਕੇ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਸ਼ਿਵਾ ਯਮੁਨਾ ’ਚ ਪਾਣੀ ’ਚ ਵਹਿ ਗਏ ਸੀ, ਕਿਸੇ ਤਰੀਕੇ ਨਾਲ ਉਹ ਹੱਥ ਪੈਰ ਮਾਰ ਕੇ ਬਾਹਰ ਆ ਗਿਆ ਅਤੇ ਉਸਨੇ ਸ਼ਿਵਾ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵਹਿ ਗਿਆ ਸੀ। ਉਨ੍ਹਾਂ ਦਾ ਸਾਰਾ ਪਰਿਵਾਰ ਪਹਿਲੀ ਵਾਰ ਉਥੇ ਗਿਆ ਸੀ, ਉਨ੍ਹਾਂ ਵੱਲੋਂ ਇਸ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਵੀ ਦਿੱਤੀ ਗਈ ਅਤੇ ਗੋਤਾਖੋਰਾਂ ਵੱਲੋ ਵੀ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਪਤਾ ਨਹੀਂ ਚਲਿਆ।
ਇਹ ਵੀ ਪੜ੍ਹੋ- ਜਲੰਧਰ ਸਣੇ ਪੰਜਾਬ ਦੇ 5 ਸ਼ਹਿਰਾਂ ਲਈ CM ਮਾਨ ਵੱਲੋਂ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ
ਇਸ ਮੌਕੇ ਸਥਾਨਕ ਵਾਸੀ ਸੁਮਨ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਥੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਤੋਹਾਨੂੰ ਫ਼ੋਨ ਕਰ ਕੇ ਦੱਸ ਦੇਵਾਂਗੇ ਜਦੋਂ ਸਾਨੂੰ ਸ਼ਿਵਾ ਮਿਲ ਗਿਆ।
ਇਹ ਵੀ ਪੜ੍ਹੋ- ਘਰੋਂ ਕੰਮ 'ਤੇ ਗਏ ਨੌਜਵਾਨ ਦੀ ਸ਼ਮਸ਼ਾਨ ਘਾਟ 'ਚੋਂ ਮਿਲੀ ਲਾਸ਼, ਦੇਖ ਉੱਡੇ ਹੋਸ਼
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਕ੍ਰੈਡਿਟ ਕਾਰਡ ਦੇ ਜ਼ਰੀਏ ਮਾਰੀ ਠੱਗੀ, ਕੱਢਵਾਏ 2 ਲੱਖ, 19 ਹਜ਼ਾਰ ਰੁਪਏ
NEXT STORY