ਚੰਡੀਗੜ੍ਹ (ਸੁਸ਼ੀਲ) : ਕ੍ਰੈਡਿਟ ਕਾਰਡ ’ਤੇ ਬੀਮਾ ਪੁੱਛਣ ਦੇ ਬਹਾਨੇ ਠੱਗਾਂ ਨੇ ਸੈਕਟਰ-27 ਨਿਵਾਸੀ ਰਾਜੇਸ਼ ਕੁਮਾਰ ਦੇ 2 ਕ੍ਰੈਡਿਟ ਕਾਰਡ ਦੇ ਜ਼ਰੀਏ 2 ਲੱਖ 19 ਹਜ਼ਾਰ 567 ਰੁਪਏ ਦੀ ਟ੍ਰਾਂਜੈਕਸ਼ਨ ਕਰ ਕੇ ਠੱਗੀ ਕਰ ਲਈ। ਪੈਸੇ ਨਿਕਲਣ ਦਾ ਮੈਸਜ ਵੇਖ ਰਾਜੇਸ਼ ਹੈਰਾਨ ਹੋਇਆ ਅਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਮਾਮਲਾ ਦਰਜ ਕਰ ਲਿਆ। ਸਾਈਬਰ ਸੈੱਲ ਟੀਮ ਮੋਬਾਇਲ ਨੰਬਰ ਅਤੇ ਬੈਂਕ ਖਾਤੇ ਦੇ ਜ਼ਰੀਏ ਠੱਗਾਂ ਦਾ ਸੁਰਾਗ ਲਗਾਉਣ ’ਚ ਲੱਗੀ ਹੈ। ਸੈਕਟਰ-27 ਨਿਵਾਸੀ ਰਾਜੇਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 13 ਫਰਵਰੀ, 2023 ਨੂੰ ਉਸ ਨੂੰ ਪ੍ਰਿਆ ਨਾਂ ਦੀ ਔਰਤ ਦਾ ਫੋਨ ਆਇਆ ਸੀ। ਪ੍ਰਿਆ ਨੇ ਫੋਨ ਕਰ ਕੇ ਐੱਸ. ਬੀ. ਆਈ. ਕ੍ਰੈਡਿਟ ਕਾਰਡ ’ਤੇ ਬੀਮਾ ਹੋਣ ਦੀ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਦੁਬਾਰਾ ਤੋਂ ਇਕ ਪਾਸੇ ਕੁੜੀ ਨੇਹਾ ਦਾ ਫੋਨ ਆਇਆ। ਉਸ ਨੇ ਕਿਹਾ ਕਿ ਦੋਵੇਂ ਐੱਸ. ਬੀ. ਆਈ. ਕਾਰਡ ’ਤੇ ਬੀਮਾ ਹੋਇਆ ਹੈ ਤਾਂ ਮੈਂ ਮਨ੍ਹਾ ਕਰ ਦਿੱਤਾ। ਨੇਹਾ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਬੀਮਾ ਨਹੀਂ ਹੈ ਤਾਂ ਇਸ ਬੀਮੇ ਨੂੰ ਬੰਦ ਕਰ ਦਿੰਦੇ ਹਾਂ। ਦੇਰ ਰਾਤ 11.43 ਮਿੰਟ ’ਤੇ ਐੱਸ. ਬੀ. ਆਈ. ਕਾਰਡ ਤੋਂ ਸ਼ੱਕੀ ਲੈਣ-ਦੇਣ ਦਾ ਮੈਸੇਜ ਆਇਆ। ਉਨ੍ਹਾਂ ਕੋਲ ਦੋਹਾਂ ਕ੍ਰੈਡਿਟ ਕਾਰਡ ਦੇ ਜ਼ਰੀਏ 2 ਲੱਖ 19 ਹਜ਼ਾਰ 567 ਰੁਪਏ ਦਾ ਲੈਣ-ਦੇਣ ਪਾਇਆ ਗਿਆ। ਜਾਂਚ ਵਿਚ ਪਤਾ ਲੱਗਿਆ ਕਿ ਉਨ੍ਹਾਂ ਦੇ ਪਹਿਲੇ ਐੱਸ. ਬੀ. ਆਈ. ਕ੍ਰੈਡਿਟ ਕਾਰਡ 1 ਲੱਖ 12 ਹਜ਼ਾਰ 336 ਰੁਪਏ ਅਤੇ ਦੂਜੇ ਐੱਸ. ਬੀ. ਆਈ. ਕ੍ਰੈਡਿਟ ਕਾਰਡ ਤੋਂ 1 ਲੱਖ 7 ਹਜ਼ਾਰ 230 ਰੁਪਏ ਦੀ ਟ੍ਰਾਂਜੈਕਸ਼ਨ ਹੋਈ ਮਿਲੀ। ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਗੈਂਗਸਟਰ ਗੋਲਡੀ ਬਰਾੜ ਦਾ ਵੱਡਾ ਕਬੂਲਨਾਮਾ, ਕਿਹਾ– ‘ਸਲਮਾਨ ਖ਼ਾਨ ਮੇਰਾ ਅਗਲਾ ਟਾਰਗੇਟ’
NEXT STORY