ਮੋਗਾ, (ਕਸ਼ਿਸ਼)- ਮੋਗਾ ਦੇ ਮੈਜਿਸਟਿਕ ਚੌਕ ਵਿੱਚ ਸੋਮਵਾਰ ਨੂੰ ਦਿਨ-ਦਿਹਾੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸ਼ਾਹਕੋਟ ਤੋਂ ਕੂਰੀਅਰ ਡਿਲੀਵਰੀ ਕਰਨ ਆਏ ਇੱਕ ਨੌਜਵਾਨ 'ਤੇ ਤਿੰਨ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੌਜਵਾਨ ਕੋਲੋਂ 400 ਰੁਪਏ ਦੀ ਨਕਦੀ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤ ਗਗਨਦੀਪ ਸਿੰਘ, ਨਿਵਾਸੀ ਪਿੰਡ ਨਿਹਾਲੂ ਵਾਲਾ (ਸ਼ਾਹਕੋਟ) ਨੇ ਦੱਸਿਆ ਕਿ ਉਹ ਕੂਰੀਅਰ ਸਪਲਾਈ ਦਾ ਕੰਮ ਕਰਦਾ ਹੈ। ਸੋਮਵਾਰ ਨੂੰ ਉਹ ਕਿਸੇ ਨੂੰ ਕੂਰੀਅਰ ਦੀ ਡਿਲੀਵਰੀ ਦੇਣ ਲਈ ਮੋਗਾ ਆਇਆ ਸੀ। ਜਦੋਂ ਉਹ ਡਿਲੀਵਰੀ ਦੇ ਕੇ ਮੈਜਿਸਟਿਕ ਚੌਕ ਨੇੜੇ ਈ-ਰਿਕਸ਼ਾ ਵਿੱਚ ਬੈਠਣ ਲੱਗਾ, ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਮੋਬਾਈਲ ਖੋਹ ਲਿਆ।
ਹਮਲੇ ਦੌਰਾਨ ਜਦੋਂ ਗਗਨਦੀਪ ਨੇ ਸ਼ੋਰ ਮਚਾਇਆ, ਤਾਂ ਹਮਲਾਵਰ ਉਸ ਦੀ ਜੇਬ ਵਿੱਚੋਂ 400 ਰੁਪਏ ਕੱਢ ਕੇ ਅਤੇ ਉਸ ਦਾ ਮੋਬਾਈਲ ਫ਼ੋਨ ਉੱਥੇ ਹੀ ਸੁੱਟ ਕੇ ਭੱਜਣ ਲੱਗੇ। ਇਸ ਦੌਰਾਨ ਬਾਜ਼ਾਰ ਵਿੱਚ ਮੌਜੂਦ ਲੋਕਾਂ ਨੇ ਹਮਲਾਵਰਾਂ ਨੂੰ ਦਬੋਚ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਹਮਲੇ ਵਿੱਚ ਨੌਜਵਾਨ ਬੁਰੀ ਤਰ੍ਹਾਂ ਲਹੂ-ਲੁਹਾਣ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐਮਰਜੈਂਸੀ ਸਟਾਫ ਨੇ ਪੀੜਤ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਸਿਟੀ-1 ਦੀ ਪੁਲਸ ਅਨੁਸਾਰ ਪੀੜਤ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਫਤਹਿਗੜ੍ਹ ਸਾਹਿਬ: ਸਕੇ ਭਰਾਵਾਂ ਵੱਲੋਂ ਖੁਦਕੁਸ਼ੀ ਮਗਰੋਂ ਲੈਂਡ ਮਾਰਗੇਜ ਬੈਂਕ ਅੱਗੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ
NEXT STORY