ਭਵਾਨੀਗੜ੍ਹ (ਵਿਕਾਸ)— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੰਘਾਂ ਨੂੰ ਸ਼ਹੀਦ ਕੀਤੇ ਜਾਣ ਦੀਆਂ ਨਿੰਦਣਯੋਗ ਘਟਨਾਵਾਂ ਵਿਚ ਬਾਦਲ ਪਰਿਵਾਰ ਅਤੇ ਤਤਕਾਲੀਨ ਡੀ.ਜੀ.ਪੀ. ਸੁਮੇਧ ਸੈਣੀ ਦਾ ਨਾਮ ਆਉਣ 'ਤੇ ਰੋਸ ਵਜੋਂ ਅੱਜ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ 'ਤੇ ਬਾਦਲ ਪਰਿਵਾਰ ਅਤੇ ਸੁਮੇਧ ਸੈਣੀ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਰਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਦੇ ਮਾਮਲੇ ਵਿਚ ਬਾਦਲਾਂ ਹੱਥ ਹੋਣ ਕਾਰਨ ਸਮਾਜ ਦੇ ਹਰ ਵਿਅਕਤੀ ਵਿਚ ਰੋਸ ਪਾਇਆ ਜਾ ਰਿਹਾ ਹੈ।
'ਆਪ' ਵਲੰਟੀਅਰਾਂ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਪੁਲਸ ਮੁਖੀ ਸੁਮੇਧ ਸੈਣੀ ਖਿਲਾਫ਼ ਕੈਪਟਨ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਅਵਤਾਰ ਸਿੰਘ ਤਾਰੀ, ਕਰਮ ਸਿੰਘ ਫੰਮਣਵਾਲ, ਗੁਰਪ੍ਰੀਤ ਸਿੰਘ ਭੱਟੀਵਾਲ, ਭੁਪਿੰਦਰ ਬਲਿਆਲ, ਸੁਖਵੀਰ ਸਿੰਘ ਮੱਟਰਾਂ, ਜੋਗਾ ਸਿੰਘ ਛੰਨਾ ਆਦਿ ਹਾਜ਼ਰ ਸਨ।
ਕਾਂਗਰਸ ਖਿਲਾਫ਼ ਸੜਕਾਂ 'ਤੇ ਅਕਾਲੀ, ਸੂਬੇ ਭਰ 'ਚ ਧਰਨੇ ਪ੍ਰਦਰਸ਼ਨ (ਵੀਡੀਓ)
NEXT STORY