ਸੰਗਰੂਰ (ਦਲਜੀਤ ਬੇਦੀ): ਵਿਦੇਸ਼ਾਂ ’ਚ ਰਿਸ਼ਤੇ ਕਰਵਾਉਣ ਦਾ ਝਾਂਸਾ ਦੇ ਕੇ ਭੋਲੇ ਭਾਲੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਪਤੀ ਪਤਨੀ ਨੂੰ ਪੁਲਸ ਨੇ ਕਾਬੂ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਹਿਤ ਅਗਰਵਾਲ ਉਪ ਕਪਤਾਨ ਪੁਲਸ ਸਬ-ਡਵੀਜ਼ਨ ਦਿੜ੍ਹਬਾ ਨੇ ਦੱਸਿਆ ਕਿ ਸਾਇਬਰ ਸੈੱਲ ਸੰਗਰੂਰ ਦੀ ਟੀਮ ਵੱਲੋਂ ਥਾਣਾ ਸੰਦੌੜ ’ਚ ਦਰਜ ਮੁਕੱਦਮੇ ਦੇ ਦੋਸ਼ੀਆਨ ਹਰਬੰਸ ਲਾਲ ਪੁੱਤਰ ਸਾਧੂ ਰਾਮ ਅਤੇ ਗੁਰਮੀਤ ਕੌਰ ਪਤਨੀ ਹਰਬੰਸ ਲਾਲ ਵਾਸੀਆਨ ਫਲੈਟ ਨੰ: 629, ਜੀ.ਬੀ.ਏ.ਐੱਮ. ਗ੍ਰੇਸ਼ੀਆ, ਖਾਨਪੁਰ, ਖਰੜ ਜ਼ਿਲ੍ਹਾ ਐੱਸ.ਏ.ਐੱਸ. ਨਗਰ ਮੋਹਾਲੀ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ 18 ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ, 17 ਸਿਮ, ਡਾਇਰੀ ਜਿਸ ’ਚ ਫਰਾਡ ਕੀਤੇ ਲੋਕਾਂ ਦੀ ਡਿਟੇਲ ਤੇ ਕਾਰ ਕੇ.ਯੂ.ਵੀ. ਮਹਿੰਦਰਾ 100 ਬਰਾਮਦ ਕੀਤੀ।
ਇਹ ਵੀ ਪੜ੍ਹੋ: ਫਿਰੋਜ਼ਪੁਰ ਦੇ ਪਿੰਡ ਨੋਰੰਗ ਕੇ ਦਾ ਕਾਂਗਰਸੀ ਸਰਪੰਚ ਹੈਰੋਇਨ ਸਮੇਤ ਕਾਬੂ
ਅਖਬਾਰਾਂ ’ਚ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਲੈਂਦੇ ਸਨ ਝਾਂਸੇ ’ਚ
ਦੋਸ਼ੀ ਪਿਛਲੇ 5 ਸਾਲਾਂ ਤੋਂ ਵੱਖੋਂ-ਵੱਖ ਅਖਬਾਰ ਵਿੱਚ ਆਪਣੀ ਰਿਸ਼ਤੇਦਾਰੀ ਵਿੱਚੋਂ ਕਿਸੇ ਕੁੜੀ ਦੇ ਰਿਸ਼ਤੇ ਲਈ ਇਸ਼ਤਿਹਾਰ ਦੇ ਕੇ ਆਪਣੇ ਆਪ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰ ਕੋਈ ਦੇਸ਼ਾਂ ਦਾ ਪੱਕਾ ਵਸਨੀਕ ਦੱਸਦੇ ਸਨ। ਅਖਬਾਰ ਵਿੱਚ ਇਸ਼ਤਿਹਾਰ ਦੇਖ ਕੇ ਭੋਲੇ ਭਾਲੇ ਲੋਕਾਂ ਦੋਸ਼ੀਆਂ ਨੂੰ ਫੋਨ ਕਰ ਲੈਂਦੇ ਸਨ ਅਤੇ ਦੋਸ਼ੀਆਂ ਉਕਤਾਨ ਉਨ੍ਹਾਂ ਨੂੰ ਲੋਕਾਂ ਦੇ ਘਰ ਆਉਣ ਦਾ ਸਮਾਂ ਨਿਯੁਕਤ ਕਰ ਲੈਂਦੇ ਸਨ ਅਤੇ ਨਿਯਮਤ ਹੋਏ ਸਮੇਂ ਤੋਂ ਇੱਕ ਦਿਨ ਪਹਿਲਾਂ ਦੋਸ਼ੀ ਫੋਨ ਕਰਨ ਵਾਲੇ ਲੋਕਾਂ ਨੂੰ ਕਹਿੰਦੇ ਸਨ ਕਿ ਉਨ੍ਹਾਂ ਦੇ ਮੁੰਡੇ ਨੇ 10 ਦਿਨ ਤੱਕ ਵਿਦੇਸ਼ ਜਾਣਾ ਹੈ ਉਸਦੇ ਕਿਸੇ ਨਾਲ ਝਗੜਾ ਜਾਂ ਐਕਸੀਡੈਂਟ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਕੁੱਝ ਪੈਸਿਆਂ ਦੀ ਸਖ਼ਤ ਜ਼ਰੂਰਤ ਹੈ, ਜਿਸ ਕਰਕੇ ਉਹ ਰਿਸ਼ਤੇ ਲਈ ਉਨ੍ਹਾਂ ਨਹੀਂ ਆ ਸਕਦੇ ਵਿਦੇਸ਼ੀ ਕੁੜੀ ਨਾਲੋਂ ਰਿਸ਼ਤਾ ਟੁੱਟਣ ਦੇ ਡਰ ਕਾਰਨ ਆਮ ਭੋਲੇ-ਭਾਲੇ ਲੋਕ ਇਨ੍ਹਾਂ ਦੇ ਝਾਂਸੇ ਵਿੱਚ ਆ ਕੇ ਇਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਪਾ ਦਿੰਦੇ ਸਨ। ਇਸ ਤੋਂ ਬਾਅਦ ਦੋਸ਼ੀਆਨ ਆਪਣੇ ਫੋਨ ਬੰਦ ਕਰ ਲੈਂਦੇ ਸਨ। ਦੋਸ਼ੀ ਹੁਣ ਤੱਕ ਕਰੀਬ 50 ਲੋਕਾਂ ਨਾਲ ਠੱਗੀ ਮਾਰ ਕੇ 40-50 ਲੱਖ ਰੁਪਏ ਹੜੱਪ ਕਰ ਚੁੱਕੇ ਹਨ, ਜੋ ਕਿ ਦੌਰਾਨੇ ਤਫਤੀਸ਼ ਹੋਰ ਵੀ ਤੱਥ ਸਾਹਮਣੇ ਆ ਸਕਦੇ ਹਨ।
ਇਹ ਵੀ ਪੜ੍ਹੋ: ਮੋਗਾ 'ਚ ਪਾਸਪੋਰਟ ਬਣਾ ਕੇ ਗੈਂਗਸਟਰ ਨੇ ਮਾਰੀ ਵਿਦੇਸ਼ ਉਡਾਰੀ, ਹੁਣ ਥਾਣੇਦਾਰ ਤੇ ਹੌਲਦਾਰ ਬਰਖ਼ਾਸਤ
ਨੋਟ : ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੁਮੈਂਟ ਕਰਕੇ ਦਿਓ ਆਪਣੀ ਰਾਏ...
ਪੰਜਾਬ 'ਚ ਇਸ 'ਸਰਕਾਰੀ ਨੌਕਰੀ' ਲਈ ਟੁੱਟ ਪਏ ਨੌਜਵਾਨ, ਹੈਰਾਨ ਕਰ ਦੇਵੇਗੀ ਇਹ ਖ਼ਬਰ
NEXT STORY