ਫਿਰੋਜ਼ਪੁਰ/ਗੁਰੂਹਰਸਹਾਏ, (ਕੁਮਾਰ, ਆਵਲਾ)– ਪਿੰਡ ਲੱਖੋ ਕੇ ਬਹਿਰਾਮ ਵਿਚ ਸਰਕਾਰੀ ਸਕੂਲ ਦੇ ਕੋਲ ਮੋਟਰਸਾਈਕਲ ਦੀ ਲਪੇਟ ਵਿਚ ਆਏ ਵਿਅਕਤੀ ਦੀ ਮੌਤ ਹੋ ਜਾਣ ਸਬੰਧੀ ਥਾਣਾ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਮੋਟਰਸਾਈਕਲ ਚਾਲਕ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਘਟਨਾ ਸਬੰਧੀ ਪੁਲਸ ਨੇ ਦਿੱਤੇ ਬਿਆਨਾਂ ਵਿਚ ਮੁੱਦਈ ਗੁਰਜੰਟ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕਾਲੋਨੀ ਲੱਖੋ ਕੇ ਬਹਿਰਾਮ ਨੇ ਦੱਸਿਆ ਕਿ ਉਹ ਸੁਖਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਲੱਖੋ ਕੇ ਬਹਿਰਾਮ ਨਾਲ ਪਿੰਡ ਨੂੰ ਆ ਰਿਹਾ ਸੀ ਤੇ ਜਦ ਉਹ ਸਕੂਲ ਦੇ ਕੋਲ ਪੱਜੇ ਤਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਨਾਮੀ ਵਿਅਕਤੀ ਨੇ ਆਪਣਾ ਮੋਟਰਸਾਈਕਲ ਤੇਜ਼ ਰਫਤਾਰ ਨਾਲ ਸੁਖਦੇਵ ਸਿੰਘ ’ਚ ਮਾਰਿਆ ਤੇ ਇਸ ਹਾਦਸੇ ’ਚ ਸੁਖਦੇਵ ਸਿੰਘ ਦੀ ਮੌਤ ਹੋ ਗਈ ਤੇ ਮੋਟਰਸਾਈਕਲ ਚਾਲਕ ਦੇ ਵੀ ਸੱਟਾਂ ਲੱਗੀਆਂ। ਹੌਲਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਨੌਜਵਾਨ ਨੂੰ ਮਾਰੀਅਾਂ ਗੋਲੀਆਂ, ਜ਼ਖਮੀ
NEXT STORY