ਮਾਨਸਾ, (ਸੰਦੀਪ ਮਿੱਤਲ, ਮਨਜੀਤ ਕੌਰ)- ਐਤਵਾਰ ਦੀ ਸ਼ਾਮ ਲਿੰਕ ਰੋਡ ਸਥਿਤ ਪੈਟਰੋਲ ਪੰਪ ਨੇਡ਼ੇ ਕਾਰ ਸਵਾਰ ਇਕ ਨੌਜਵਾਨ ਨੂੰ ਕੁੱਝ ਵਿਅਕਤੀਆਂ ਨੇ ਅੰਨ੍ਹੇਵਾਹ ਚਾਰ ਗੋਲੀਆਂ ਮਾਰ ਕੇ ਉਸਨੂੰ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਦੇ ਦੱਸਣ ਮੁਤਾਬਿਕ ਉਸਨੂੰ ਜਿਹਡ਼ੇ ਵਿਅਕਤੀਆਂ ਨੇ ਗੋਲੀਆਂ ਮਾਰੀਆਂ ਉਨ੍ਹਾਂ ਨਾਲ ਕੁੱਝ ਦਿਨਾਂ ਤੋਂ ਕਿਸੇ ਗੱਲ ਨੂੰ ਲੈ ਕੇ ਟਕਰਾਅ ਚੱਲ ਰਿਹਾ ਸੀ, ਜਿਸ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਰਾਜੂ ਘਰਾਂਗਣਾ ਸ਼ਾਮ ਸਮੇਂ ਪੈਟਰੋਲ ਪੰਪ ਦੇ ਲਾਗੇ ਆਪਣੀ ਕਾਰ ਤੋਂ ਬਾਹਰ ਖੜ੍ਹਾ ਸੀ। ਜਦੋਂ ਉਹ ਆਪਣੇ ਕਿਸੇ ਦੋਸਤ ਨੂੰ ਛੱਡ ਕੇ ਕਾਰ ਵਿਚ ਬੈਠਣ ਲੱਗਾ ਤਾਂ ਮੋਟਰਸਾਈਕਲ ਸਵਾਰ ਕੁੱਝ ਵਿਅਕਤੀਆਂ ਨੇ ਆ ਕੇ ਉਸ ’ਤੇ ਗੋਲੀਆਂ ਵਰ੍ਹਾਂ ਦਿੱਤੀਆਂ। ਗੋਲੀਆਂ ਲੱਗਣ ’ਤੇ ਉਹ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਉਸ ਨੇ ਦੱਸਿਆ ਕਿ ਹਮਲਾਵਰ ਮੋਟਰਸਾਈਕਲ ’ਤੇ ਸਵਾਰ ਸਨ ਤੇ ਉਨ੍ਹਾਂ ਦੇ ਨਾਲ–ਨਾਲ ਇਕ ਲਾਲ ਰੰਗ ਦੀ ਕਾਰ ਵੀ ਆ ਰਹੀ ਸੀ, ਜਿਸ ’ਤੇ ਤੀਜਾ ਵਿਅਕਤੀ ਬੈਠਾ ਸੀ। ਘਟਨਾ ਉਪਰੰਤ ਉਹ ਫਰਾਰ ਹੋ ਗਏ। ਜ਼ਖਮੀ ਹੋਏ ਘਰਾਂਗਣਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਮਲਾਵਰ ਦੋ ਵਿਅਕਤੀ ਦੱਸੇ ਜਾ ਰਹੇ ਹਨ। ਇਹ ਵਿਅਕਤੀ ਕੌਣ ਸਨ, ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਥਾਣਾ ਸਿਟੀ-2 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਡੀ. ਐੱਸ. ਪੀ. ਸਿਮਰਨਜੀਤ ਸਿੰਘ ਲੰਗ ਤੇ ਥਾਣਾ ਸਿਟੀ-2 ਦੇ ਮੁਖੀ ਅਮਨਦੀਪ ਸਿੰਘ ਪੁਲਸ ਪਾਰਟੀ ਸਮੇਤ ਹਸਪਤਾਲ ਪੁੱਜੇ। ਡੀ. ਐੱਸ. ਪੀ. ਲੰਗ ਨੇ ਕਿਹਾ ਕਿ ਘਟਨਾ ਦੀ ਛਾਣਬੀਣ ਕਰ ਕੇ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਮਲਾਵਰ ਛੇਤੀ ਹੀ ਫਡ਼ ਲਏ ਜਾਣਗੇ।
ਸਹੁਰਿਅਾਂ ਨੇ ਜਵਾਈ ਨਾਲ ਕੀਤੀ ਕੁੱਟ-ਮਾਰ, ਪਤਨੀ ਸਮੇਤ ਅੱਧਾ ਦਰਜਨ ਨਾਮਜ਼ਦ
NEXT STORY