ਬਠਿੰਡਾ, (ਆਜ਼ਾਦ)- ਕਿਸੇ ਵੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਦੀ ਨਿਯੁਕਤੀ ਸਟੂਡੈਂਟਸ ਨੂੰ ਪਡ਼੍ਹਾਉਣ ਦੇ ਨਾਲ-ਨਾਲ ਸਿੱਖਿਅਕ ਗਤੀਵਿਧੀਆਂ ਨਾਲ ਜੁਡ਼ੇ ਰਹਿਣਾ ਹੁੰਦਾ ਹੈ। ਪ੍ਰੋਫੈਸਰਾਂ ਨੂੰ ਦਿਨ ਭਰ ਦਫ਼ਤਰ ਦੇ ਕੰਮਾਂ ਵਿਚ ਰੁੱਝਿਆ ਵੇਖ ਕੇ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਟੀਚਰ ਨਹੀਂ ਕੋਈ ਕਲਰਕ ਹੋਣ। ਸੂਤਰਾਂ ਦੀ ਮੰਨੀਏ ਤਾਂ ਯੂਨੀਵਰਸਿਟੀ ਦੇ ਜ਼ਿਆਦਾਤਰ ਵਿਭਾਗ ਵਿਚ ਇਕ ਵੀ ਕਲਰਕ ਅਤੇ ਚਪਡ਼ਾਸੀ ਨਹੀਂ ਹੈ। ਜਿਸਦੇ ਕਾਰਨ ਵਿਭਾਗ ਦੇ ਸਾਰੇ ਗੈਰ ਸਿੱਖਿਅਕ ਕੰਮ ਵਿਭਾਗ ਮੁਖੀ ਅਤੇ ਹੋਰ ਟੀਚਰਾਂ ਦੇ ਜ਼ਿੰਮੇ ਹਨ। ਵਿਭਾਗ ਮੁਖੀ ਖੁਦ ਹੀ ਨੋਟਿੰਗ ਅਤੇ ਡ੍ਰਾਫਟਿੰਗ ਕਰਨ ਤੋਂ ਬਾਅਦ ਉਸਦੀ ਫਾਇਲ ਵੀ ਖੁਦ ਹੀ ਬਣਾਉਂਦੇ ਹਨ। ਉਸ ਬਣਾਈ ਹੋਈ ਫਾਇਲ ਨੂੰ ਲੈ ਕੇ ਦਫ਼ਤਰ ਦੇ ਪ੍ਰਸ਼ਾਸਨਿਕ ਇਮਾਰਤ ਦੇ ਚੱਕਰ ਲਾਉਣ ਵਿਚ ਹੀ ਸਾਰਾ ਦਿਨ ਗੁਜ਼ਾਰ ਦਿੰਦੇ ਹਨ। ਇਸਦੀ ਜਿਊਂਦੀ ਜਾਗਦੀ ਉਦਾਹਰਣ ਸਕੂਲ ਆਫ ਗਲੋਬਲ ਰਿਲੇਸ਼ਨ ਦੇ ਅਧੀਨ ਚੱਲਣ ਵਾਲੇ ਸਾਊਥ ਐਂਡ ਸੈਂਟਰਲ ਏਸ਼ੀਆ ਸਟੱਡੀ ਵਿਭਾਗ ਅਤੇ ਰਾਜਨੀਤਿਕ ਸ਼ਾਸਤਰ ਵਿਭਾਗ, ਇਤਿਹਾਸ ਵਿਭਾਗ ਹਨ। ਇਨ੍ਹਾਂ ਵਿਭਾਗਾਂ ਵਿਚ ਪੀ.ਐੱਚ.ਡੀ. ਤੇ ਮਾਸਟਰ ਦੇ ਕੋਰਸ ਸੰਚਾਲਿਤ ਕੀਤੇ ਜਾ ਰਹੇ ਹਨ । ਇਕ ਵੀ ਕਲਰਕ ਅਤੇ ਚਪਡ਼ਾਸੀ ਨਾ ਹੋਣ ਕਾਰਨ ਸਾਰਾ ਗੈਰ ਸਿੱਖਿਅਕ ਕੰਮ ਵਿਭਾਗ ਮੁਖੀ ਨੂੰ ਹੀ ਕਰਨਾ ਪੈਂਦਾ ਹੈ। ਇਹ ਹੀ ਹਾਲ ਯੂਨੀਵਰਸਿਟੀ ਦੇ ਹੋਰ ਵਿਭਾਗਾਂ ਦਾ ਵੀ ਹੈ। ਇਸ ਯੂਨੀਵਰਸਿਟੀ ਦੇ ਜ਼ਿਆਦਾਤਰ ਟੀਚਰਾਂ ਦਾ ਕਹਿਣਾ ਹੈ ਕਿ ਸਮਾਂ ਰਹਿੰਦੇ ਕੰਮ ਨਾ ਨਿਪਟਣ ਕਾਰਨ ਕਦੇ-ਕਦੇ ਤਾਂ ਦੇਰ ਰਾਤ ਤੱਕ ਯੂਨੀਵਰਸਿਟੀ ਵਿਚ ਹੀ ਰੁਕ ਕੇ ਕੰਮ ਕਰਨਾ ਪੈਂਦਾ ਹੈ। ਸਮੈਸਟਰ ਪ੍ਰੀਖਿਆ ਦੇ ਸਮੇਂ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ ਕਿਉਂÎਕਿ ਕਲਾਸ ਲੈਣ ਅਤੇ ਗੈਰ ਸਿੱਖਿਅਕ ਕੰਮ ਕਰਨ ਤੋਂ ਬਾਅਦ ਵਿਦਿਆਰਥੀਆਂ ਦੀ ਉਤਸੁਕਤਾ ਵੀ ਚੈੱਕ ਕਰਨੀ ਹੁੰਦੀ ਹੈ। ਇਸ ਤਰ੍ਹਾਂ ਨਾਲ ਪ੍ਰੋਫੈਸਰਾਂ ਨੂੰ ਜ਼ਿਆਦਾ ਕੰਮ ਕਰਨੇ ਪੈ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਕੋਈ ਕੁਝ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹੋ ਰਿਹਾ । ਸਾਰੇ ਟੀਚਰਾਂ ਨੂੰ ਲੱਗਦਾ ਹੈ ਕਿ ਆਵਾਜ਼ ਚੁੱਕਣ ’ਤੇ ਕੁੱਲਪਤੀ ਦੇ ਗੁੱਸੇ ਦਾ ਸ਼ਿਕਾਰ ਨਾ ਬਣਨਾ ਪੈ ਜਾਵੇ।
ਟੀਚਰ ਯੂਨੀਅਨ ਨਾ ਹੋਣ ਕਾਰਨ ਆ ਰਹੀਆਂ ਨੇ ਸਮੱਸਿਆਵਾਂ
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਇਕ ਸਹਾਇਕ ਪ੍ਰੋਫੈਸਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦਸਿਆ ਕਿ ਟੀਚਰਾਂ ਦੀ ਕੋਈ ਯੂਨੀਅਨ ਨਾ ਹੋਣ ਕਾਰਨ ਹੀ ਅੱਜ ਪ੍ਰੋਫੈਸਰ ਯੂ.ਜੀ.ਸੀ.ਦੇ ਨਿਯਮਾਂ ਅਨੁਸਾਰ ਲੋਡ਼ੀਂਦੀਆਂ ਸੁਵਿਧਾਵਾਂ ਤੋਂ ਵਾਂਝੇ ਹਨ ਕਿਉਂਕਿ ਟੀਚਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੋਈ ਵੀ ਵਿਅਕਤੀਗਤ ਰੂਪ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਜਾਣਾ ਉਚਿਤ ਨਹੀਂ ਸਮਝਦਾ। ਇਹ ਹੀ ਕਾਰਨ ਹੈ ਕਿ ਇਸਦਾ ਹੱਲ ਨਹੀਂ ਨਿਕਲ ਰਿਹਾ।
ਸਾਰੇ ਕੰਮ ਖੁਦ ਹੀ ਕਰਨੇ ਪੈਂਦੇ ਹਨ
ਸਕੂਲ ਆਫ ਗਲੋਬਲ ਰਿਲੇਸ਼ਨ ਦੇ ਵਿਭਾਗ ਮੁਖੀ ਡਾ. ਬਾਬਾ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਵਿਭਾਗ ਵਿਚ ਕੋਈ ਕਲਰਕ ਤੇ ਚਪਡ਼ਾਸੀ ਨਹੀਂ ਹੈ ਕਿਉਂਕਿ ਇਨ੍ਹਾਂ ਦੇ ਨਾ ਹੋਣ ਕਾਰਨ ਮੈਨੂੰ ਵਿਅਕਤੀਗਤ ਰੂਪ ਵਿਚ ਕੋਈ ਇਤਰਾਜ਼ ਨਹੀਂ ਕਿਉਂਕਿ ਇਹ ਯੂਨੀਵਰਸਿਟੀ ਅਜੇ ਸ਼ੁਰੂਆਤੀ ਸਟੇਜ ’ਤੇ ਹੈ। ਜਿਸਦੇ ਕਾਰਨ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਕੋਈ ਵੱਡੀ ਗੱਲ ਨਹੀਂ ਹੈ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਵਿਭਾਗ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੌਲੀ-ਹੌਲੀ ਕਰਕੇ ਜ਼ਰੂਰ ਨਿਕਲ ਅਾਵੇਗਾ।
ਕੀ ਕਹਿਣਾ ਹੈ ਕੁਲਪਤੀ ਦਾ
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕੁਲਪਤੀ ਆਰ.ਕੇ. ਕੋਹਲੀ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਸਾਰੇ ਪ੍ਰੋਫੈਸਰਾਂ ਅਤੇ ਵਿਭਾਗ ਮੁਖੀ ਨੂੰ ਸਾਰੀਆਂ ਸਹੂਲਤਾਂ ਯੂ.ਜੀ.ਸੀ. ਦੇ ਨਿਯਮਾਂ ਅਨੁਸਾਰ ਹੀ ਦਿੱਤੀਅਾਂ ਜਾ ਰਹੀਅਾਂ ਹਨ।
22 ਬੋਤਲਾਂ ਸ਼ਰਾਬ ਤੇ ਨਸ਼ੇ ਵਾਲੀਆਂ 950 ਗੋਲੀਆਂ ਸਣੇ 5 ਕਾਬੂ
NEXT STORY