ਖਨੌਰੀ, (ਹਰਜੀਤ)- ਇਕ ਪਿੰਡ ਦੀ ਨਾਬਾਲਗ਼ ਲਡ਼ਕੀ ਨਾਲ ਇਕ ਜਾਂ ਇਕ ਤੋਂ ਵੱਧ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਰੂਪ ’ਚ ਜਬਰ-ਜ਼ਨਾਹ ਕਰਨ ਮਗਰੋਂ ਉਸ ਨੂੰ ਮਾਰ ਕੇ ਅੱਗ ਨਾਲ ਸਾਡ਼ ਦਿੱਤੇ ਜਾਣ ਦੀ ਖਬਰ ਹੈ। ਇਸ ਸਬੰਧੀ ਪੁਲਸ ਥਾਣਾ ਖਨੌਰੀ ਤੇ ਹੋਰ ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਪੁਲਸ ਨੂੰ ਮ੍ਰਿਤਕਾ ਦੇ ਪਿਤਾ ਵੱਲੋਂ ਦਿੱਤੀ ਦਰਖਾਸਤ ’ਚ ਦੱਸਿਆ ਗਿਆ ਹੈ ਕਿ ਉਸ ਦੇ ਚਾਰ ਬੱਚੇ ਹਨ, ਜਿਨ੍ਹਾਂ ’ਚ ਵੱਡੀ ਲਡ਼ਕੀ ਦੀ ਉਮਰ ਕਰੀਬ 15 ਸਾਲ ਹੈ, ਜੋ 22 ਅਪ੍ਰੈਲ ਨੂੰ ਘਰੋਂ 8 ਵਜੇ ਖਨੌਰੀ ਆਈ ਸੀ ਤੇ ਅੱਜ ਤੱਕ ਨਹੀਂ ਮਿਲੀ, ਜਿਸ ਦੀ ਉਨ੍ਹਾਂ ਵੱਲੋਂ ਕਾਫ਼ੀ ਭਾਲ ਕੀਤੀ ਗਈ ਪਰ ਨਹੀਂ ਮਿਲੀ, ਜਿਸ ’ਤੇ ਐੱਸ. ਐੱਚ. ਓ. ਖਨੌਰੀ ਇੰਸਪੈਕਟਰ ਸੋਹਣ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਅਾਧਾਰ ’ਤੇ ਖਨੌਰੀ ਪੁਲਸ ਨੇ ਕੇਸ ਦਰਜ ਕਰ ਕੇ ਲਡ਼ਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਮ੍ਰਿਤਕਾ ਦੇ ਵਾਰਸਾਂ ਜੋ ਕਿ ਮ੍ਰਿਤਕਾ ਦੀ ਭਾਲ ਕਰਦੇ ਫਿਰ ਰਹੇ ਸਨ, ਨੇ ਪੁਲਸ ਨੂੰ ਦੱਸਿਆ ਕਿ ਲਡ਼ਕੀ ਦੀ ਲਾਸ਼ ਪੁਲ ਸੁਆ ਇਕ ਪਿੰਡ ਨਜ਼ਦੀਕ ਝਾਡ਼ੀਆਂ ’ਚ ਪਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਖਨੌਰੀ ਪੁਲਸ ਨੇ ਮੌਕੇ ਤੋਂ ਅੱਧ ਸਡ਼ੀ ਕੁੱਤਿਆਂ ਵੱਲੋਂ ਖਾਧੀ ਲਾਸ਼ ਬਰਾਮਦ ਕਰ ਕੇ ਸਿਵਲ ਹਸਪਤਾਲ ਸੰਗਰੂਰ ਪੋਸਟਮਾਰਟਮ ਲਈ ਰੱਖੀ ਗਈ ਹੈ।
480 ਬੋਤਲਾਂ ਸ਼ਰਾਬ ਤੇ ਨਸ਼ੇ ਵਾਲੀਆਂ 800 ਗੋਲੀਆਂ ਸਮੇਤ 2 ਕਾਬੂ
NEXT STORY