ਜੈਤੋ (ਪਰਾਸ਼ਰ) : ਸੈਰ-ਸਪਾਟਾ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਮੰਤਰਾਲਾ ਨੇ ਪੂਰੇ ਦੇਸ਼ ’ਚ ਟੂਰਿਜ਼ਮ ਨੂੰ ਉਤਸ਼ਾਹ ਦੇਣ ਲਈ ਅੱਜ ਨਵੀਂ ਦਿੱਲੀ ’ਚ ਅਲਾਇੰਸ ਏਅਰ ਐਵੀਏਸ਼ਨ ਲਿਮਟਿਡ (ਏ. ਏ. ਏ. ਐੱਲ.) ਦੇ ਨਾਲ ਇਕ ਮੀਮੋ ’ਤੇ ਦਸਤਖਤ ਕੀਤੇ। ਸੈਰ-ਸਪਾਟਾ ਮੰਤਰਾਲਾ ਭਾਰਤ ਨੂੰ ਸੈਰ-ਸਪਾਟਾ ਉਤਪਾਦਕ ਬਾਜ਼ਾਰਾਂ ’ਚ ਇਕ ਪਸੰਦੀਦਾ ਸੈਰ-ਸਪਾਟਾ ਸਥਾਨ ਦੇ ਰੂਪ ’ਚ ਸਥਾਪਤ ਕਰਨ ਲਈ ਯਤਨਸ਼ੀਲ ਹੈ, ਜਦੋਂ ਕਿ ਅਲਾਇੰਸ ਏਅਰ ਐਵੀਏਸ਼ਨ ਲਿਮਟਿਡ ਆਪਣੇ ਵਿਸਥਾਰਤ ਘਰੇਲੂ ਨੈੱਟਵਰਕ ਦੇ ਜ਼ੋਰ ’ਤੇ ਭਾਰਤ ’ਚ ਸੈਰ-ਸਪਾਟਾ ਨੂੰ ਉਤਸ਼ਾਹ ਦੇਣ ’ਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਸੈਰ-ਸਪਾਟਾ ਮੰਤਰਾਲਾ ਵੱਲੋਂ ਵਧੀਕ ਡਾਇਰੈਕਟਰ ਜਨਰਲ ਸ਼੍ਰੀਮਤੀ ਰੁਪਿੰਦਰ ਬਰਾੜ ਅਤੇ ਅਲਾਇੰਸ ਏਅਰ ਏਵੀਏਸ਼ਨ ਲਿਮਟਿਡ ਵੱਲੋਂ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਵਿਨੀਤ ਸੂਦ ਨੇ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ ਭਰ ਵਿਚ ਸ਼ਰਾਬ ਦੇ ਠੇਕੇ ਅੱਜ ਤੋਂ ਬੰਦ
NEXT STORY