ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) - ਜ਼ਿਲਾ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਬਰਾੜ ਨੇ ਜ਼ਿਲੇ ਦੇ ਕਿਸਾਨਾਂ ਨੂੰ ਕਿਹਾ ਕਿ ਇਹ ਸਮਾਂ ਨਰਮੇ ਦੀ ਬਿਜਾਈ ਲਈ ਸਭ ਤੋਂ ਢੁਕਵਾਂ ਹੈ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕਰਨ ਅਤੇ ਨਰਮੇ ਦੀਆਂ ਅਨਅਧਿਕਾਰਤ ਕਿਸਮਾਂ ਨਾ ਬੀਜਣ।
ਇਸ ਸਬੰੰਧੀ ਖੇਤੀਬਾੜੀ ਅਫਸਰ ਨੇ ਕਿਹਾ ਕਿ ਨਰਮੇ ਦੀ ਬੀਜਾਈ ਭਰਵੀਂ ਰੋਣੀ ਲਗਾ ਕੇ ਕਰਨੀ ਚਾਹੀਦੀ ਹੈ। ਬਿਜਾਈ ਤੋਂ ਪਹਿਲਾ ਖੇਤ ਦੀ ਡੂੰਘੀ ਬਿਹਾਈ ਕਰਨੀ ਚਾਹੀਦੀ ਹੈ ਕਿਉਕਿ ਨਰਮੇ ਦੀ ਜੜ ਜਿੰਨੀ ਡੂੰਘੀ ਹੋਵੇਗੀ, ਫਸਲ ਉਨ੍ਹੀ ਚੰਗੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਬੀਜ ਦੀ ਖਰੀਦ ਕਰਦੇ ਸਮੇਂ ਦੁਕਾਨਦਾਰ ਤੋਂ ਪੱਕਾ ਬਿਲ ਜਰੂਰ ਲੈਣ। ਬੀਜਾਈ ਤੋਂ ਬਾਅਦ ਬੀਜ ਦੀ ਪੈਕਿੰਗ ਵਾਲਾ ਲਿਫਾਫਾ, ਥੋੜਾ ਜਿਹਾ ਬੀਜ ਅਤੇ ਪੱਕਾ ਬਿਲ ਸੰਭਾਲ ਕੇ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਲਾਹ ਦਿੱਤੀ ਕਿ ਬੀਜਾਈ ਤੋਂ ਪਹਿਲਾ ਜੇਕਰ ਅੱਧਾ ਘੰਟਾ ਬੀਜ ਨੂੰ ਪਾਣੀ 'ਚ ਭਿਉਂਣ ਕੇ ਰੱਖਣ ਨਾਲ ਬੀਜ ਦਾ ਪੂੰਗਾਰਾਂ ਚੰਗੀ ਤਰ੍ਹਾਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤ 'ਚ ਨਰਮੇ ਦੇ ਬੂਟਿਆ ਦੀ ਗਿਣਤੀ ਪੂਰੀ ਹੋਣੀ ਚਾਹੀਦੀ ਹੈ ਕਿਉਕਿ ਬੂਟਿਆ ਦੀ ਘੱਟ ਗਿਣਤੀ ਹੋਣ ਨਾਲ ਜਿੱਥੇ ਝਾੜ ਘੱਟਦਾ ਹੈ ਉਥੇ ਹੀ ਨਦੀਨਾਂ ਦਾ ਹਮਲਾ ਜ਼ਿਆਦਾ ਹੁੰਦਾ ਹੈ।
ਬਠਿੰਡਾ: ਕਿਸਾਨ ਕਰਜ਼ ਮੁਆਫੀ ਦੀ 5ਵੀਂ ਕਿਸ਼ਤ ਜਾਰੀ, ਮਨਪ੍ਰੀਤ ਬਾਦਲ ਨੇ ਵੰਡੇ ਸਰਟੀਫਿਕੇਟ
NEXT STORY