ਲੁਧਿਆਣਾ (ਰਾਜ)- ਪੈਨ ਕਾਰਡ ਦੇ ਆਧਾਰ ’ਤੇ ਬੈਂਕ ਖਾਤਾ ਖੁਲ੍ਹਵਾ ਕੇ 3 ਲੱਖ ਰੁਪਏ ਦਾ ਲੋਨ ਲੈਣ ਦੇ ਦੋਸ਼ ’ਚ ਅਣਪਛਾਤੇ ਵਿਅਕਤੀ ’ਤੇ ਸਾਈਬਰ ਥਾਣੇ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਸ਼ਯਾਂਸ਼ ਜੈਨ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਸ ਨੇ ਇਨਕਮ ਟੈਕਸ ਰਿਟਰਨ ਭਰਨ ਲਈ ਆਈ-ਫਿਲਿੰਗ ਪੋਰਟਲ ਖੋਲ੍ਹਿਆ ਤਾਂ ਪਤਾ ਲੱਗਾ ਕਿ ਉਸ ਦੇ ਪੈਨ ਕਾਰਡ ਨਾਲ ਕੋਟਕ ਮਹਿੰਦਰਾ ਦੀ ਬੈਂਗਲੁਰੂ ਬ੍ਰਾਂਚ ’ਚ ਬੈਂਕ ਖਾਤਾ ਖੁੱਲ੍ਹਾ ਹੈ ਅਤੇ ਉਸ ’ਤੇ 3 ਲੱਖ ਰੁਪਏ ਦਾ ਲੋਨ ਲਿਆ ਗਿਆ ਹੈ।
ਇਸੇ ਹੀ ਤਰ੍ਹਾਂ ਦੂਜੇ ਕੇਸ ’ਚ ਸਾਈਬਰ ਥਾਣੇ ਦੀ ਪੁਲਸ ਨੇ ਅਜਿੰਦਰਪਾਲ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ’ਤੇ ਕੇਸ ਦਰਜ ਕੀਤਾ ਹੈ, ਜਿਸ ’ਚ ਉਸ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਮੋਬਾਈਲ ਦਾ ਐਕਸੈੱਸ ਹਾਸਲ ਕਰ ਕੇ ਉਸ ਦੇ ਯੈੱਸ ਬੈਂਕ ਦੇ ਖਾਤੇ ਨੂੰ ਹੈਕ ਕਰ ਲਿਆ ਅਤੇ ਵੱਖ-ਵੱਖ ਟ੍ਰਾਂਜ਼ੈਕਸ਼ਨਾਂ ਕਰ ਕੇ ਉਸ ਦੇ ਨਾਲ ਧੋਖਾਦੇਹੀ ਕੀਤੀ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣ ਐਕਟ 'ਚ ਵੱਡੇ ਬਦਲਾਅ ਦੀ ਤਿਆਰੀ 'ਚ ਪ੍ਰਸ਼ਾਸਨ, ਪਾਰਟੀ ਸਿੰਬਲ 'ਤੇ ਨਹੀਂ ਲੜਨਗੇ ਉਮੀਦਵਾਰ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ਾ ਤਸਕਰਾਂ ਖ਼ਿਲਾਫ਼ ਜਾਰੀ ਪੁਲਸ ਦੀ ਕਾਰਵਾਈ, 1 ਕਿੱਲੋ 200 ਗ੍ਰਾਮ ਅਫ਼ੀਮ ਸਣੇ ਵਿਅਕਤੀ ਕੀਤਾ ਕਾਬੂ
NEXT STORY