ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)–ਤੇਜ਼ ਹਨੇਰੀ ਅਤੇ ਮੀਂਹ ਕਾਰਨ ਬੰਦ ਹੋਈ ਬਿਜਲੀ ਸਪਲਾਈ ਠੀਕ ਕਰਨ ਆਏ ਪਾਵਰਕਾਮ ਵਿਭਾਗ ਦੇ ਸਹਾਇਕ ਲਾਈਨਮੈਨ ਤੋਂ ਸ੍ਰੀ ਗੁਰੂ ਰਵਿਦਾਸ ਚੌਂਕ ਨੇੜਿਓਂ ਤਿੰਨ ਅਣਪਛਾਤੇ ਵਿਅਕਤੀ 6 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਟੱਚ ਮੋਬਾਇਲ ਖੋਹ ਕੇ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਪਾਵਰਕਾਮ ਵਿਭਾਗ ਦੇ ਸਹਾਇਕ ਲਾਈਨਮੈਨ ਲਖਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਗਿੱਲ ਨਗਰ ਬਰਨਾਲਾ ਨੇ ਦੱਸਿਆ ਕਿ ਉਹ ਪੰਜਾਬ ਪਾਵਰ ਸਟੇਟ ਕਾਰਪੋਰੇਸ਼ਨ ਲਿਮਟਿਡ ਬਰਨਾਲਾ ਵਿਖੇ ਡਿਊਟੀ ਕਰਦਾ ਹੈ।
ਲੰਘੀ ਰਾਤ ਤੇਜ਼ ਹਨੇਰੀ ਅਤੇ ਮੀਂਹ ਕਾਰਨ ਧਨੌਲਾ ਰੋਡ 'ਤੇ ਬਿਜਲੀ ਸਪਲਾਈ ਬੰਦ ਹੋ ਗਈ ਸੀ, ਜਿਸ ਤੋਂ ਬਾਅਦ ਉਹ 4.15 ਵਜੇ ਦੇ ਕਰੀਬ ਸ੍ਰੀ ਗੁਰੂ ਰਵਿਦਾਸ ਚੌਂਕ ਬਰਨਾਲਾ ਕੋਲ 11ਕੇ. ਵੀ. ਫਰਵਾਹੀ ਰੋਡ ਸ਼ਹਿਰੀ ਫੀਡਰ ਦੀ ਬਿਜਲੀ ਸਪਲਾਈ ਚਾਲੂ ਕਰਨ ਲਈ ਲਾਈਨ ਨੂੰ ਦਰੁੱਸਤ ਕਰਨ ਲਈ ਗਿਆ ਸੀ। ਇਸੇ ਦੌਰਾਨ ਸੜਕ ਕਿਨਾਰੇ ਮੋਟਰਸਾਈਕਲ 'ਤੇ ਖੜ੍ਹੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਹੱਥ ਵਿੱਚੋਂ ਟੱਚ ਮੋਬਾਇਲ ਅਤੇ ਜੇਬ ਵਿੱਚੋਂ 6 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਜਨਮ ਅਸ਼ਟਮੀ ਦੇ ਦਿਨ ਵਾਪਰਿਆ ਵੱਡਾ ਹਾਦਸਾ, ਮੇਲਾ ਵੇਖਣ ਜਾ ਰਹੇ ਵਿਅਕਤੀ ਦੀ ਦਰਦਨਾਕ ਮੌਤ
ਇਸ ਮੌਕੇ ਆਸ ਪਾਸ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਕਤ ਤਿੰਨੋਂ ਅਣਪਛਾਤੇ ਵਿਅਕਤੀ ਮੋਨੇ ਸਨ। ਇਸ ਮੌਕੇ ਪਾਵਰਕਾਮ ਵਿਭਾਗ ਦੇ ਜੇ. ਈ. ਜਗਤਾਰ ਸਿੰਘ ਟੀ. ਐੱਸ. ਯੂ. ਦੇ ਆਗੂ ਹਰਭਜਨ ਸਿੰਘ ਸੇਖਾ, ਪ੍ਰਧਾਨ ਜਗਤਾਰ ਸਿੰਘ, ਜਸਪ੍ਰੀਤ ਸਿੰਘ, ਸ਼ਿਆਮ ਲਾਲ ਅਤੇ ਬੇਅੰਤ ਸਿੰਘ ਨੇ ਕਿਹਾ ਕਿ ਰਾਤ ਸਮੇਂ ਪਾਵਰਕਾਮ ਵਿਭਾਗ ਦੇ ਮੁਲਾਜ਼ਮ ਬਿਜਲੀ ਲਾਈਨ ਵਿੱਚ ਨੁਕਸ ਪੈਣ ਕਾਰਨ ਕਈ ਵਾਰ ਮੁਲਾਜ਼ਮ ਰਾਤ ਸਮੇਂ ਬਿਜਲੀ ਸਪਲਾਈ ਠੀਕ ਕਾਰਨ ਜਾਂਦੇ ਹਨ ਅਤੇ ਅਜਿਹੀਆਂ ਘਟਨਾਵਾਂ ਰੋਕਣ ਲਈ ਪੁਲਸ ਨੂੰ ਗਸ਼ਤ ਵਧਾਉਣੀ ਚਾਹੀਦੀ ਹੈ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਉਹ ਬਿਨਾਂ ਕਿਸੇ ਡਰ ਤੋਂ ਆਪਣਾ ਕੰਮ ਕਰ ਸਕਣ, ਇਸ ਘਟਨਾ ਸਬੰਧੀ ਉਨ੍ਹਾਂ ਥਾਣਾ ਸਿਟੀ 2 ਵਿਖੇ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ-ਰਾਤੋ-ਰਾਤ ਕਬਾੜੀਏ ਦੀ ਚਮਕੀ ਕਿਸਮਤ, ਬਣਿਆ ਕਰੋੜਪਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪਿੰਡ ਦਿਉਨ ਨੇੜਾ ਵਾਪਰਿਆ ਭਿਆਨਕ ਹਾਦਸਾ, ਬਜ਼ੁਰਗ ਅਤੇ ਦਿਵਿਆਂਗ ਵਿਅਕਤੀ ਦੀ ਮੌਤ
NEXT STORY