ਵੈੱਬ ਡੈਸਕ : ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਰੋਜ਼ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਜੋ ਲੋਕਾਂ ਦੀ ਸੋਚ ਤੋਂ ਪਰੇ ਹੁੰਦੀਆਂ ਹਨ। ਅੱਜਕਲ੍ਹ ਇੰਟਰਨੈੱਟ 'ਤੇ ਇੱਕ ਅਜਿਹੀ ਹੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਕੁਝ ਨੌਜਵਾਨਾਂ ਨੇ ਸੰਘਣੀ ਧੁੰਦ ਯਾਨੀ ਜ਼ੀਰੋ ਵਿਜ਼ੀਬਿਲਟੀ ਦੌਰਾਨ ਰਸਤਾ ਲੱਭਣ ਲਈ ਇੱਕ ਅਜੀਬੋ-ਗਰੀਬ ਕਾਰਨਾਮਾ ਕੀਤਾ ਹੈ।
ਕੀ ਹੈ ਪੂਰਾ ਮਾਮਲਾ?
ਵਾਇਰਲ ਹੋ ਰਹੀ ਵੀਡੀਓ ਇੱਕ ਕਾਰ ਦੇ ਅੰਦਰੋਂ ਰਿਕਾਰਡ ਕੀਤੀ ਗਈ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਕਾਰ ਬਹੁਤ ਹੀ ਹੌਲੀ ਰਫ਼ਤਾਰ 'ਚ ਚੱਲ ਰਹੀ ਹੈ ਤੇ ਧੁੰਦ ਇੰਨੀ ਜ਼ਿਆਦਾ ਹੈ ਕਿ ਅੱਗੇ ਦਾ ਰਸਤਾ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ। ਅਜਿਹੀ ਸਥਿਤੀ ਵਿੱਚ ਸਹੀ ਦਿਸ਼ਾ ਦਾ ਪਤਾ ਲਗਾਉਣ ਲਈ, ਇਨ੍ਹਾਂ ਮੁੰਡਿਆਂ ਨੇ ਆਪਣੇ ਇੱਕ ਸਾਥੀ ਨੂੰ ਕਾਰ ਦੇ ਬੋਨਟ 'ਤੇ ਬਿਠਾ ਦਿੱਤਾ ਹੈ, ਜੋ ਬਾਹਰ ਬੈਠ ਕੇ ਡਰਾਈਵਰ ਨੂੰ ਰਸਤੇ ਬਾਰੇ ਜਾਣਕਾਰੀ ਦੇ ਰਿਹਾ ਹੈ। ਵੀਡੀਓ 'ਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਕਿਸੇ ਮੁੱਖ ਸੜਕ 'ਤੇ ਨਹੀਂ, ਸਗੋਂ 'ਆਫ-ਰੋਡ' ਹਨ, ਜਿੱਥੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ।
ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ
ਇਸ ਵੀਡੀਓ ਨੂੰ ਐਕਸ (Twitter) 'ਤੇ @Kapil_Jyani_ ਨਾਮ ਦੇ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਹੈ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ, "ਟੈਕਨੋਲੋਜੀਆ, ਇਹ ਭਾਰਤ ਹੈ, ਇੱਥੇ ਰੋਡ 'ਤੇ ਚੱਲਣਾ ਕੋਈ ਬੱਚਿਆਂ ਦੀ ਖੇਡ ਨਹੀਂ ਹੈ।" ਖ਼ਬਰ ਲਿਖੇ ਜਾਣ ਤੱਕ ਇਹ ਵੀਡੀਓ ਵੱਡੀ ਗਿਣਤੀ ਲੋਕਾਂ ਨੇ ਦੇਖਿਆ ਤੇ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਇੱਕ ਯੂਜ਼ਰ ਨੇ ਚੁਟਕੀ ਲੈਂਦਿਆਂ ਲਿਖਿਆ ਕਿ ਵਿਚਾਰੇ ਮੁੰਡੇ ਨੂੰ ਇੰਨੀ ਠੰਡ 'ਚ ਬਾਹਰ ਬਿਠਾਇਆ ਹੋਇਆ ਹੈ। ਦੂਜੇ ਪਾਸੇ, ਕਈ ਲੋਕਾਂ ਨੇ ਇਸ ਨੂੰ ਖ਼ਤਰਨਾਕ ਦੱਸਦਿਆਂ ਇਸ ਦੀ ਆਲੋਚਨਾ ਵੀ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਭਾਵੇਂ ਵਿਜ਼ੀਬਿਲਟੀ ਘੱਟ ਹੋਵੇ, ਪਰ ਕਾਰ ਦੇ ਬੋਨਟ 'ਤੇ ਕਿਸੇ ਨੂੰ ਬਿਠਾ ਕੇ ਰੀਲਜ਼ ਬਣਾਉਣਾ ਅਤੇ ਵਾਇਰਲ ਹੋਣ ਦੀ ਕੋਸ਼ਿਸ਼ ਕਰਨਾ ਸਹੀ ਨਹੀਂ ਹੈ, ਕਿਉਂਕਿ ਇਹ ਦੂਜਿਆਂ ਲਈ ਗਲਤ ਮਿਸਾਲ ਪੈਦਾ ਕਰਦਾ ਹੈ। ਇਹ ਵੀਡੀਓ ਜਿੱਥੇ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ, ਉੱਥੇ ਹੀ ਸੁਰੱਖਿਆ ਦੇ ਲਿਹਾਜ਼ ਨਾਲ ਕਈ ਸਵਾਲ ਵੀ ਖੜ੍ਹੇ ਕਰ ਰਹੀ ਹੈ।
ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਧਾਨ ਸਭਾ 'ਚ ਨਿਕਲੀ ਭਰਤੀ ! ਕੱਢਣੀ ਆਉਣੀ ਚਾਹੀਦੀ ਹੈ ਲੰਗੂਰ ਦੀ ਆਵਾਜ਼, ਦਿੱਲੀ PWD ਨੇ ਜਾਰੀ ਕੀਤਾ ਟੈਂਡਰ
NEXT STORY