ਨੈਸ਼ਨਲ ਡੈਸਕ : ਅੱਜ ਦੇ ਸਮੇਂ ਵਿਚ ਵੱਧ ਰਹੇ ਬਿਜਲੀ ਦੇ ਬਿੱਲ ਅਤੇ ਵਾਰ-ਵਾਰ ਹੋ ਰਹੀ ਬਿਜਲੀ ਦੀ ਕਟੌਤੀ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਗਰਮੀਆਂ ਹੋਣ ਜਾਂ ਬਰਸਾਤ, ਘਰ ਦੀਆਂ ਜ਼ਿਆਦਾਤਰ ਘਰੇਲੂ ਜ਼ਰੂਰਤਾਂ ਹੁਣ ਬਿਜਲੀ 'ਤੇ ਨਿਰਭਰ ਕਰਦੀਆਂ ਹਨ। ਅਜਿਹੀ ਸਥਿਤੀ ਵਿੱਚ ਹਰੇਕ ਮਹੀਨੇ ਆਉਣ ਵਾਲਾ ਭਾਰੀ ਬਿਜਲੀ ਦਾ ਬਿੱਲ ਖ਼ਾਸ ਕਰਕੇ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬਜਟ ਨੂੰ ਵਿਗਾੜ ਦਿੰਦਾ ਹੈ। ਇਸ ਸਮੱਸਿਆ ਤੋਂ ਰਾਹਤ ਦੇਣ ਲਈ, ਸਰਕਾਰ ਨੇ ਇੱਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ, ਜਿਸ ਰਾਹੀਂ ਭਵਿੱਖ ਵਿੱਚ ਬਿਜਲੀ ਦੇ ਬਿੱਲਾਂ ਨੂੰ ਲਗਭਗ ਖਤਮ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਮੁਫ਼ਤ ਬਿਜਲੀ ਲਈ ਸਰਕਾਰ ਦੀ ਵੱਡੀ ਯੋਜਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਵਰੀ 2024 ਵਿੱਚ PM Surya Ghar - ਮੁਫ਼ਤ ਬਿਜਲੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦਾ ਉਦੇਸ਼ ਦੇਸ਼ ਭਰ ਦੇ ਘਰਾਂ ਨੂੰ ਸੂਰਜੀ ਊਰਜਾ ਨਾਲ ਜੋੜਨਾ ਹੈ। ਇਸ ਯੋਜਨਾ ਤਹਿਤ ਘਰਾਂ 'ਤੇ ਛੱਤਾਂ 'ਤੇ ਸੋਲਰ ਸਿਸਟਮ ਲਗਾਏ ਜਾ ਰਹੇ ਹਨ, ਜਿਸ ਨਾਲ ਲੋਕ ਆਪਣੀ ਬਿਜਲੀ ਖੁਦ ਪੈਦਾ ਕਰ ਸਕਦੇ ਹਨ। ਸਰਕਾਰ ਨੇ ਇਸ ਯੋਜਨਾ ਲਈ 75 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਹੈ ਅਤੇ 2026-27 ਤੱਕ ਇੱਕ ਕਰੋੜ ਘਰਾਂ ਨੂੰ ਇਸ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਰਹੇਗਾ ਨਵਾਂ ਸਾਲ, ਰੋਜ਼ਾਨਾ ਹੋਵੇਗੀ ਪੈਸੇ ਦੀ ਬਰਸਾਤ!
ਹਰ ਮਹੀਨੇ ਮਿਲ ਸਕਦੀ 300 ਯੂਨਿਟ ਤੱਕ ਮੁਫ਼ਤ ਬਿਜਲੀ
ਜੇਕਰ ਤੁਹਾਡੇ ਘਰ ਵਿੱਚ ਢੁਕਵੀਂ ਸਮਰੱਥਾ ਵਾਲਾ ਸੋਲਰ ਸਿਸਟਮ ਲਗਾਇਆ ਜਾਂਦਾ ਹੈ, ਤਾਂ ਤੁਸੀਂ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਪ੍ਰਾਪਤ ਕਰ ਸਕਦੇ ਹੋ। ਜ਼ਰੂਰਤ ਤੋਂ ਜ਼ਿਆਦਾ ਬਣੀ ਬਿਜਲੀ ਨੂੰ ਗਰਿੱਡ ਵਿੱਚ ਭੇਜਿਆ ਜਾ ਸਕਦਾ ਹੈ, ਜਿਸ ਨਾਲ ਖਪਤਕਾਰਾਂ ਨੂੰ ਵਾਧੂ ਲਾਭ ਮਿਲਦਾ ਹੈ। ਇਸ ਨਾਲ ਨਾ ਸਿਰਫ਼ ਬਿਜਲੀ ਦਾ ਬਿੱਲ ਘਟਦਾ ਹੈ ਸਗੋਂ ਭਵਿੱਖ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਤੋਂ ਵੀ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਨੋਟ ਕਰ ਲਓ ਸ਼ੁੱਭ ਮਹੂਰਤ ਅਤੇ ਤਾਰੀਖ਼ਾਂ
ਸੋਲਰ ਲਗਾਉਣ 'ਤੇ ਤੁਹਾਨੂੰ ਕਿੰਨੀ ਮਿਲੇਗੀ ਸਬਸਿਡੀ?
ਸੋਲਰ ਪੈਨਲ ਲਗਾਉਣ 'ਤੇ ਸਰਕਾਰ ਸਿੱਧੀ ਸਬਸਿਡੀ ਦਿੰਦੀ ਹੈ। ਯਾਨੀ...
1 ਕਿਲੋਵਾਟ ਸਿਸਟਮ 'ਤੇ ਲਗਭਗ 30,000 ਰੁਪਏ
2 ਕਿਲੋਵਾਟ ਸਿਸਟਮ 'ਤੇ ਲਗਭਗ 60,000 ਰੁਪਏ
3 ਕਿਲੋਵਾਟ ਜਾਂ ਇਸ ਤੋਂ ਵੱਧ ਦੇ ਸਿਸਟਮਾਂ 'ਤੇ 78,000 ਰੁਪਏ ਤੱਕ ਦੀ ਅਧਿਕਤਮ ਸਬਸਿਡੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਸਕੀਮ ਦਾ ਲਾਭ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲ ਸਕਦਾ ਹੈ, ਜੋ ਭਾਰਤੀ ਨਾਗਰਿਕ ਹਨ, ਜਿਨ੍ਹਾਂ ਕੋਲ ਵੈਧ ਬਿਜਲੀ ਕੁਨੈਕਸ਼ਨ ਵਾਲਾ ਘਰ ਹੈ। ਇਸ ਦੇ ਨਾਲ ਹੀ ਜਿਨ੍ਹਾਂ ਨੇ ਪਹਿਲਾਂ ਕਿਸੇ ਹੋਰ ਸੋਲਰ ਸਬਸਿਡੀ ਦਾ ਲਾਭ ਨਹੀਂ ਲਿਆ ਅਤੇ ਜਿਨ੍ਹਾਂ ਕੋਲ ਸੋਲਰ ਪੈਨਲਾਂ ਲਈ ਢੁਕਵੀਂ ਛੱਤ ਹੈ।
ਇਹ ਵੀ ਪੜ੍ਹੋ : ਇਕੋ ਰਾਤ 'ਚ ਪੀ ਗਏ 16 ਕਰੋੜ ਦੀ ਸ਼ਰਾਬ! ਸ਼ਰਾਬੀਆਂ ਨੇ ਨਵੇਂ ਸਾਲ ਤੋੜ 'ਤੇ ਸਾਰੇ ਰਿਕਾਰਡ
ਕਿਵੇਂ ਦੇਣੀ ਹੈ ਅਰਜ਼ੀ
ਇਸ ਸਕੀਮ ਲਈ ਅਰਜ਼ੀ ਪੂਰੀ ਤਰ੍ਹਾਂ ਆਨਲਾਈਨ ਹੈ।
. ਬਿਨੈਕਾਰਾਂ ਨੂੰ ਸਭ ਤੋਂ ਪਹਿਲਾਂ pmsuryaghar.gov.in ਵੈੱਬਸਾਈਟ 'ਤੇ ਰਜਿਸਟਰ ਕਰਨ ਦੀ ਲੋੜ ਹੁੰਦੀ ਹੈ।
. ਇਸ ਤੋਂ ਬਾਅਦ ਬਿਜਲੀ ਖਪਤਕਾਰ ਨੰਬਰ ਦਰਜ ਕਰਕੇ ਅਰਜ਼ੀ ਜਮ੍ਹਾਂ ਕਰਵਾਈ ਜਾਂਦੀ ਹੈ।
. DISCOM ਤੋਂ ਤਕਨੀਕੀ ਪ੍ਰਵਾਨਗੀ ਮਿਲਣ ਤੋਂ ਬਾਅਦ ਰਜਿਸਟਰਡ ਵਿਕਰੇਤਾ ਦੁਆਰਾ ਸੋਲਰ ਸਿਸਟਮ ਸਥਾਪਿਤ ਕੀਤਾ ਜਾਂਦਾ ਹੈ।
. ਇੰਸਟਾਲੇਸ਼ਨ ਅਤੇ ਨਿਰੀਖਣ ਪੂਰਾ ਹੋਣ 'ਤੇ ਇਕ ਨੈੱਟ ਮੀਟਰ ਲਗਾਇਆ ਜਾਂਦਾ ਹੈ ਅਤੇ ਸਬਸਿਡੀ ਸਿੱਧੇ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : 3 ਦਿਨ ਨਹੀਂ ਮਿਲੇਗੀ ਦਾਰੂ, ਸਾਰੇ ਠੇਕੇ ਰਹਿਣਗੇ ਬੰਦ, ਦਿੱਲੀ ਸਰਕਾਰ ਵਲੋਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ 'ਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦਾ ਕਹਿਰ, 5 ਜਨਵਰੀ ਤੱਕ ਸੀਤ ਲਹਿਰ ਦੀ ਸੰਭਾਵਨਾ
NEXT STORY