ਜੈਤੋ (ਜਿੰਦਲ)- ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਲ 2024 ਦੌਰਾਨ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ ਸਿਵਲ ਰਿਟ ਪਟੀਸ਼ਨ ਵਿਚ ਦਿੱਤੇ ਗਏ ਆਦੇਸ਼ਾਂ ਅਤੇ ਉਦਯੋਗ ਤੇ ਕਾਮਰਸ ਵਿਭਾਗ, ਪੰਜਾਬ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਦੀ ਪਾਲਣਾ ਵਿੱਚ ਪਟਾਖੇ ਵੇਚਣ ਦੇ ਆਰਜੀ ਲਾਇਸੈਂਸ ਲੈਣ ਲਈ ਚਾਹਵਾਨ ਵਿਅਕਤੀ ਆਪਣੀ ਦਰਖਾਸਤ 16 ਤੋਂ 19 ਅਕਤੂਬਰ ਤੱਕ ਮੁਕੰਮਲ ਰੂਪ ਵਿੱਚ, ਸਵੈ-ਘੋਸ਼ਣਾ, ਆਧਾਰ ਕਾਰਡ ਦੀ ਕਾਪੀ, ਚਲਾਨ ਫਾਰਮ ਵਿੱਚ ਫੀਸ ਭਰਨ ਉਪਰੰਤ ਸੇਵਾ ਕੇਂਦਰ, ਮਿੰਨੀ ਸਕੱਤਰੇਤ, ਫਰੀਦਕੋਟ ਵਿੱਚ 19 ਅਕਤੂਬਰ, 2024 ਨੂੰ ਸ਼ਾਮ 04:00 ਵਜੇ ਤੱਕ ਪੇਸ਼ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਈਆਂ ਦਰਖਾਸਤਾਂ ਵਿੱਚੋਂ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਵਿੱਚ ਪਟਾਖੇ ਵੇਚਣ ਸਬੰਧੀ ਆਰਜੀ ਲਾਇਸੈਂਸ ਮਿਤੀ 22 ਅਕਤੂਬਰ 2024 ਨੂੰ ਸ਼ਾਮ 03.00 ਵਜੇ ਡਰਾਅ ਦੇ ਜਰੀਏ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਿਰਧਾਰਿਤ ਮਿਤੀ ਅਤੇ ਸਮੇਂ ਤੋਂ ਬਾਅਦ ਪ੍ਰਾਪਤ ਹੋਈਆਂ ਦਰਖਾਸਤਾਂ ''ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਪੰਜਾਬ ਦੇ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ, ਤੁਰੰਤ ਰਿਪੋਰਟ ਦੇਣ ਦੀ ਹਦਾਇਤ
NEXT STORY