ਕੋਲਕਾਤਾ : ਚੋਣ ਕਮਿਸ਼ਨ (EC) ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਫੇਰਬਦਲ ਵਿੱਚ ਪੱਛਮੀ ਬੰਗਾਲ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ADGs), ਪੁਲਸ ਸੁਪਰਡੈਂਟ (SPs) ਅਤੇ ਕਮਿਸ਼ਨਰਾਂ ਸਮੇਤ 19 ਸੀਨੀਅਰ ਪੁਲਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ। ਇੱਕ ਬਿਆਨ ਅਨੁਸਾਰ ਭਾਰਤੀ ਪੁਲਸ ਸੇਵਾ (ਆਈਪੀਐਸ) ਅਧਿਕਾਰੀ ਰਾਜੇਸ਼ ਕੁਮਾਰ ਸਿੰਘ ਨੂੰ ਦੱਖਣੀ ਬੰਗਾਲ ਦਾ ਨਵਾਂ ਏਡੀਜੀ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਕੇ. ਜੈਰਾਮਨ ਨੂੰ ਉੱਤਰੀ ਬੰਗਾਲ ਦਾ ਏਡੀਜੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼
ਦੋਵੇਂ 1997 ਬੈਚ ਦੇ ਅਧਿਕਾਰੀ ਹਨ। ਆਸਨਸੋਲ-ਦੁਰਗਾਪੁਰ, ਹਾਵੜਾ, ਬੈਰਕਪੁਰ ਅਤੇ ਚੰਦਨਨਗਰ ਲਈ ਨਵੇਂ ਪੁਲਿਸ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ, 12 ਜ਼ਿਲ੍ਹਿਆਂ ਦੇ ਪੁਲਸ ਸੁਪਰਡੈਂਟਾਂ ਦਾ ਵੀ ਤਬਾਦਲਾ ਕੀਤਾ ਗਿਆ ਹੈ। 294 ਮੈਂਬਰੀ ਪੱਛਮੀ ਬੰਗਾਲ ਵਿਧਾਨ ਸਭਾ ਲਈ ਚੋਣਾਂ 23 ਅਤੇ 29 ਅਪ੍ਰੈਲ ਨੂੰ ਦੋ ਪੜਾਵਾਂ ਵਿੱਚ ਹੋਣਗੀਆਂ। ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ।
ਇਹ ਵੀ ਪੜ੍ਹੋ - ਹੁਣ ਆਂਡਿਆਂ 'ਤੇ ਵੀ ਲਿਖੀ ਜਾਵੇਗੀ EXPIRY DATE, ਨਹੀਂ ਤਾਂ ਦੁਕਾਨਦਾਰ 'ਤੇ ਹੋਵੇਗਾ ਪਰਚਾ ਦਰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਣ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਪੰਪਾਂ 'ਤੇ ਲੱਗ ਸਕਦੀਆਂ ਲੰਬੀਆਂ ਲਾਈਨਾਂ, ਜਾਣੋ ਕੀ ਹੈ ਕਾਰਨ
NEXT STORY