ਫ਼ਰੀਦਕੋਟ (ਜਸਬੀਰ ਕੌਰ ਜੱਸੀ)- ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਨੇੜੇ ਤਲਵੰਡੀ ਭਾਈ (ਜ਼ਿਲ੍ਹਾ ਫ਼ਿਰੋਜ਼ਪੁਰ) ਦੇ ਕੈਂਪ ਇੰਚਾਰਜ਼ ਇਕਬਾਲ ਸਿੰਘ ਨੇ ਦੱਸਿਆ ਕਿ ਆਉਣ ਵਾਲੀ ਫ਼ੌਜ ਦੀ ਭਰਤੀ ਰੈਲੀ ਅਤੇ ਪੰਜਾਬ ਪੁਲਸ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਫ਼ਿਜੀਕਲ ਟੈੱਸਟ ਅਤੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਕਰਵਾਈ ਜਾਵੇਗੀ। ਇਹ ਸਿਖਲਾਈ ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪੱਤੀ ਤੇ ਟਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਪੰਜਾਬ ਪੁਲਸ ਅਤੇ ਫ਼ੌਜ ’ਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਇਸ ਕੈਂਪ ’ਚ ਮੁਫ਼ਤ ਖਾਣਾ ਅਤੇ ਮੁਫ਼ਤ ਰਿਹਾਇਸ਼ ਦਾ ਪ੍ਰਬੰਧ ਹੈ। ਇਸ ਟ੍ਰੇਨਿੰਗ ਲਈ ਸਕਰੀਨਿੰਗ 27 ਜੂਨ 2022 ਤੋਂ ਹਰ ਰੋਜ਼ (ਸੋਮਵਾਰ ਤੋਂ ਸ਼ੁੱਕਰਵਾਰ ਤੱਕ) ਸਵੇਰੇ 9:00 ਵਜੇ ਤੋਂ 11:00 ਵਜੇ ਤੱਕ ਕੀਤੀ ਜਾਵੇਗੀ। ਕੈਂਪ ਸਕਰੀਨਿੰਗ ਸਮੇਂ ਯੁਵਕ ਰਿਹਾਇਸ਼ ਦੇ ਸਰਟੀਫ਼ਕੇਟ, ਅਧਾਰ ਕਾਰਡ, ਦਸਵੀਂ ਅਤੇ ਬਾਰ੍ਹਵੀਂ ਪਾਸ ਦੇ ਅਸਲ ਸਰਟੀਫ਼ਕੇਟ ਨਾਲ ਲੈ ਕੇ ਆਉਣ। ਪੰਜਾਬ ਪੁਲਸ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਘੱਟੋ-ਘੱਟ ਬਾਰ੍ਹਵੀਂ ਪਾਸ ਹੋਣ। ਫ਼ੌਜ ਅਤੇ ਪੁਲਸ ਭਰਤੀ ਲਈ ਕੱਦ 5-70 ਹੋਵੇ। ਫੌਜ ਲਈ ਛਾਤੀ 77-82 ਸੈ.ਮੀ. ਅਤੇ ਪੰਜਾਬ ਪੁਲਸ ਲਈ 80-85 ਸੈ.ਮੀ.ਹੋਵੇ। ਉਨ੍ਹਾਂ ਦੱਸਿਆ ਟ੍ਰੈਨਿੰਗ 27 ਜੂਨ 2022 ਤੋਂ ਸ਼ੁਰੂ ਹੈ। ਜੋ ਯੁਵਕ ਹਰ ਰੋਜ਼ ਘਰ ਤੋਂ ਆਉਣਾ ਚਾਹੁੰਦੇ ਹਨ, ਉਹ ਵੀ ਟਰੇਨਿੰਗ ਲੈਣ ਆ ਸਕਦੇ ਹਨ।
ਭਵਾਨੀਗੜ੍ਹ ’ਚ ਵਾਪਰਿਆ ਰੂਹ-ਕੰਬਾਊ ਹਾਦਸਾ, ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੀ ਔਰਤ
NEXT STORY