ਜਲਾਲਾਬਾਦ (ਨਿਖੰਜ, ਆਦਰਸ਼, ਜਤਿੰਦਰ) : ਸਰਕਾਰਾਂ ਵੱਲੋਂ ਬੇਸ਼ੱਕ ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸਮਾਜ ਵਿਰੋਧੀ ਹਵਸ ਦੇ ਦਰਿੰਦੇ ਆਪਣੀ ਹਵਸ ਮਿਟਾਉਣ ਲਈ ਘਿਨੌਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸੇ ਤਰ੍ਹਾਂ ਬੀਤੀ ਰਾਤ ਵੀ ਸਮਾਜ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ। ਪੀੜਤ ਲੜਕੀ ਨੂੰ ਪਰਿਵਾਰ ਵੱਲੋਂ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਦੇਰ ਰਾਤ ਖੰਨਾ ’ਚ ਚੱਲੀਆਂ ਗੋਲ਼ੀਆਂ, 3 ਦੋਸਤਾਂ ਨੂੰ ਕੀਤਾ Target
ਹਸਪਤਾਲ ’ਚ ਜ਼ੇਰੇ ਇਲਾਜ ਪੀੜਤ ਲੜਕੀ ਦੀ ਦਾਦੀ ਨੇ ਦੱਸਿਆ ਕਿ 2-ਢਾਈ ਸਾਲ ਪਹਿਲਾਂ ਉਸ ਦੇ ਪੁੱਤਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਅਤੇ ਉਸ ਦੀ ਘਰਵਾਲੀ ਆਪਣੇ 4 ਬੱਚੇ ਛੱਡ ਕੇ ਚਲੀ ਗਈ ਸੀ। ਉਸ ਦੀ ਪੋਤਰੀ ਦੋਵਾਂ ਲੱਤਾਂ ਤੋਂ ਅੰਗਹੀਣ ਹੈ ਅਤੇ ਸਹੀ ਚੱਲ-ਫਿਰ ਨਹੀਂ ਸਕਦੀ। ਬਜ਼ੁਰਗ ਔਰਤ ਨੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਬੀਤੀ ਰਾਤ ਮੁਹੱਲੇ ਦੇ ਕਿਸੇ ਘਰ ’ਚ ਲੜਾਈ ਹੋ ਰਹੀ ਸੀ ਤੇ ਉਹ ਉਥੇ ਗਈ ਹੋਈ ਸੀ। ਉਸ ਦੀ ਅੰਗਹੀਣ ਪੋਤੀ ਘਰ ’ਚ ਇਕੱਲੀ ਸੀ। ਬਸਤੀ ’ਚ ਰਹਿਣ ਵਾਲੇ 2 ਭਰਾ ਉਨ੍ਹਾਂ ਦੇ ਘਰ ਆ ਕੇ ਉਸ ਦੀ ਪੋਤੀ ਨਾਲ ਜ਼ਬਰਦਸਤੀ ਸਬੰਧ ਬਣਾਉਣ ਲੱਗੇ, ਜਦੋਂ ਲੜਕੀ ਨੇ ਰੌਲ਼ਾ ਪਾਇਆ ਤਾਂ ਆਵਾਜ਼ ਸੁਣ ਕੇ ਉਸ ਦੇ ਘਰ ਅੰਦਰ ਪੁੱਜਣ ’ਤੇ ਦੋਵੇਂ ਭਰਾ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਐਂਬੂਲੈਂਸ 'ਚ ਲੱਦੀ ਫਿਰਦੇ ਸੀ ਕੁਝ ਅਜਿਹਾ, ਪੁਲਸ ਨੇ ਕੀਤੀ ਚੈਕਿੰਗ ਤਾਂ ਉੱਡ ਗਏ ਹੋਸ਼
ਬਜ਼ੁਰਗ ਨੇ ਜਦੋਂ ਦੇਖਿਆ ਤਾਂ ਲੜਕੀ ਇਤਰਾਜ਼ਯੋਗ ਹਾਲਤ ’ਚ ਪਈ ਹੋਈ ਸੀ, ਜਿਸ ’ਤੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਪੁਲਸ ਹੈਲਪ ਲਾਈਨ ਨੰਬਰ 112 ’ਤੇ ਫੋਨ ਕਰਕੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਭਰਾ ਘਰ ਆ ਕੇ ਲੜਾਈ-ਝਗੜਾ ਕਰਨ ਲੱਗ ਪਏ। ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਦੇ ਐੱਸ. ਐੱਚ. ਓ. ਅੰਗਰੇਜ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਤਫਤੀਸ਼ ਚੱਲ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦੀ NRIs ਲਈ ਇਕ ਹੋਰ ਪਹਿਲਕਦਮੀ, CM ਮਾਨ ਨੇ ਆਪ ਸ਼ੁਰੂ ਕਰਵਾਈ ਇਹ ਸਹੂਲਤ
NEXT STORY