ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ) : ਬੱਸੀ ਪਠਾਣਾ ਪੁਲਸ ਵੱਲੋਂ ਰਾਜਸਥਾਨ ਨੰਬਰੀ ਐਂਬੂਲੈਂਸ 'ਚੋਂ 3 ਕੁਇੰਟਲ 25 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ 2 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਰਾਜਸਥਾਨ ਦੇ ਰਹਿਣ ਵਾਲੇ ਹਨ। ਇਹ ਫੜੇ ਜਾਣ ਦੇ ਡਰੋਂ ਐਂਬੂਲੈਂਸ 'ਤੇ ਨੀਲੀ ਬੱਤੀ ਲਗਾ ਕੇ ਰਾਜਸਥਾਨ ਵੱਲੋਂ ਭੁੱਕੀ ਚੂਰਾ ਪੋਸਤ ਸਸਤੇ ਭਾਅ ਲਿਆ ਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਮੋਹਾਲੀ ਦੇ ਏਰੀਏ 'ਚ ਮਹਿੰਗੇ ਭਾਅ ਵੇਚਦੇ ਸਨ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ
ਪੁਲਸ ਜਦੋਂ ਪਿੰਡ ਜੜਖੇਲਾ ਖੇੜੀ, ਬੱਸੀ ਪਠਾਣਾ ਵੱਲ ਗਸ਼ਤ ਕਰ ਰਹੀ ਸੀ ਤਾਂ ਸ਼ਾਮ ਸਮੇਂ ਪਿੰਡ ਦਮਹੇੜੀ ਵੱਲੋਂ ਇਕ ਚਿੱਟੇ ਰੰਗ ਦੀ ਰਾਜਸਥਾਨ ਨੰਬਰ ਦੀ ਐਂਬੂਲੈਂਸ ਜਿਸ 'ਤੇ ਨੀਲੀ ਬੱਤੀ ਲੱਗੀ ਹੋਈ ਸੀ, ਨੂੰ ਸ਼ੱਕ ਪੈਣ 'ਤੇ ਜਦੋਂ ਚੈੱਕ ਕੀਤਾ ਤਾਂ ਐਂਬੂਲੈਂਸ 'ਚੋਂ ਚਿੱਟੇ ਪਲਾਸਟਿਕ ਥੈਲਿਆਂ 'ਚੋਂ 3.25 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। ਸੰਦੀਪ ਕੁਮਾਰ ਐਂਬੂਲੈਂਸ ਨੂੰ ਚਲਾ ਰਿਹਾ ਸੀ, ਜਦਕਿ ਨਾਲ ਦੀ ਸੀਟ 'ਤੇ ਸਲਮਾਨ ਖਾਨ ਨਾਂ ਦਾ ਵਿਅਕਤੀ ਬੈਠਾ ਸੀ, ਦੋਵੇਂ ਰਾਜਸਥਾਨ ਦੇ ਹੀ ਨਿਵਾਸੀ ਹਨ।
ਇਹ ਵੀ ਪੜ੍ਹੋ : ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ’ਤੇ ਧਾਰਮਿਕ ਅਸਥਾਨ ਦਾ ਮੁੱਖ ਸੇਵਾਦਾਰ ਗ੍ਰਿਫ਼ਤਾਰ
ਪੁਲਸ ਨੇ ਦੱਸਿਆ ਕਿ ਇਹ ਬੀਕਾਨੇਰ, ਰਾਜਸਥਾਨ ਸਾਈਡ ਵੱਲੋਂ ਭੁੱਕੀ ਚੂਰਾ ਪੋਸਤ ਸਸਤੇ ਭਾਅ ਲਿਆ ਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ, ਮੋਹਾਲੀ ਦੇ ਏਰੀਏ ਵਿੱਚ ਮਹਿੰਗੇ ਭਾਅ ਵੇਚਦੇ ਸਨ। ਮੁਲਜ਼ਮ ਭੁੱਕੀ ਚੂਰਾ ਪੋਸਤ ਐਂਬੂਲੈਂਸ ਜਿਸ 'ਤੇ ਨੀਲੀ ਬੱਤੀ ਲੱਗੀ ਹੋਈ ਹੈ, ਵਿੱਚ ਲੋਡ ਕਰਕੇ ਲਿਆਉਂਦੇ ਸਨ ਤਾਂ ਕਿ ਇਨ੍ਹਾਂ 'ਤੇ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ 4 ਦਿਨਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ’ਤੇ ਧਾਰਮਿਕ ਅਸਥਾਨ ਦਾ ਮੁੱਖ ਸੇਵਾਦਾਰ ਗ੍ਰਿਫ਼ਤਾਰ
NEXT STORY