ਬਠਿੰਡਾ (ਵਰਮਾ) : ਪੀ. ਓ. ਸਟਾਫ ਨੇ ਸ਼ਨੀਵਾਰ ਨੂੰ ਨਾਬਾਲਗ ਲੜਕੀ ਨੂੰ ਭਜਾ ਕੇ ਲਿਜਾਣ ਦੇ ਦੋਸ਼ 'ਚ ਇਕ ਭਗੌੜੇ ਵਿਅਕਤੀ ਨੂੰ ਜ਼ੀਰਕਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ। ਪੀ. ਓ. ਸਟਾਫ ਦੇ ਇੰਚਾਰਜ ਰਾਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪੰਕਜ ਸਚਦੇਵਾ ਵਾਸੀ ਬਠਿੰਡਾ ਜੁਲਾਈ 2017 ਨੂੰ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਭਜਾ ਲੈ ਗਿਆ ਸੀ, ਜਿਸ ਕਾਰਣ ਥਾਣਾ ਥਰਮਲ ਪੁਲਸ ਨੇ 22 ਜੁਲਾਈ 2017 ਨੂੰ ਮੁਲਜ਼ਮ ਨੌਜਵਾਨ 'ਤੇ ਨਾਬਾਲਗਾ ਨੂੰ ਭਜਾਉਣ ਅਤੇ ਜਬਰ-ਜ਼ਨਾਹ ਕਰਨ ਤਹਿਤ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ ਅਤੇ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਪੰਕਜ ਸਚਦੇਵਾ ਜ਼ੀਰਕਪੁਰ 'ਚ ਰਹਿ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਇੰਚਾਰਜ ਰਾਜਿੰਦਰ ਸਿੰਘ, ਏ. ਐੱਸ. ਆਈ. ਦੇਸਰਾਜ, ਹੌਲਦਾਰ ਬਬਲਜੀਤ ਸਿੰਘ ਅਤੇ ਸਿਪਾਹੀ ਗੁਰਜਿੰਦਰ ਸਿੰਘ ਦੀ ਅਗਵਾਈ 'ਚ ਟੀਮ ਨੇ ਜ਼ੀਰਕਪੁਰ ਤੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਥਾਣਾ ਥਰਮਲ ਪੁਲਸ ਹਵਾਲੇ ਕਰ ਦਿੱਤਾ ਤਾਂ ਕਿ ਪੁਲਸ ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਕਰਨ ਲਈ ਪੁਲਸ ਰਿਮਾਂਡ ਹਾਸਲ ਕਰ ਸਕੇ।
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਜਾਗੋ ਮੌਕੇ ਹਮਲਾਵਰਾਂ ਵਲੋਂ ਫਾਈਰਿੰਗ ਕਰਨ 'ਤੇ ਬੱਚੇ ਦੀ ਮੌਤ
NEXT STORY