ਨਕੋਦਰ (ਪਾਲੀ)- ਨਕੋਦਰ ਵਿਖੇ ਇਕ ਧਾਰਮਿਕ ਅਸਥਾਨ ’ਤੇ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਤੋਂ ਮੱਥਾ ਟੇਕਣ ਆਈ 16 ਸਾਲਾ ਨਾਬਾਲਗ ਲੜਕੀ ਨਾਲ ਹੋਏ ਗੈਂਗਰੇਪ ਦੇ ਮਾਮਲੇ ’ਚ ਜਲੰਧਰ ਦਿਹਾਤੀ ਪੁਲਸ ਨੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਡੀ.ਐੱਸ.ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ, ਸਿਟੀ ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਕਿਹਾ ਕਿ ਲੋੜੀਂਦੇ 8 ਮੁਲਜ਼ਮਾਂ, ਜਿਨ੍ਹਾਂ ’ਚ ਕਰਨ, ਪਵਨ, ਮੁਕੇਸ਼ ਕੁਮਾਰ ਯਾਦਵ ਵਾਸੀਆਨ (ਤਿੰਨੇ) ਸੁੰਦਰ ਨਗਰ ਨਕੋਦਰ, ਨਵਨੀਤ ਸਿੰਘ, ਚੰਦਨ ਤੇ ਵਿਕਰਾਲ ਰਾਜ ਵਾਸੀਆਨ (ਤਿੰਨੇ) ਆਜ਼ਾਦ ਨਗਰ ਨਕੋਦਰ, ਵਿੱਕੀ ਵਾਸੀ ਮੁਹੱਲਾ ਰਹਿਮਾਨਪੁਰਾ ਤੇ ਅਜੇ ਕੁਮਾਰ ਵਾਸੀ ਵਿਜੇ ਨਗਰ ਕਾਲੋਨੀ ਨਕੋਦਰ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਨਕੋਦਰ-ਜਲੰਧਰ ਰੋਡ ’ਤੇ ਪਿੰਡ ਸਿਆਣੀਵਾਲ ਨੇੜਿਓਂ ਕਾਬੂ ਕਰ ਕੇ ਘਟਨਾਕ੍ਰਮ ’ਚ ਵਰਤੇ ਮੋਟਰਸਾਈਕਲ ਬਰਾਮਦ ਕਰ ਲਏ ਹਨ।
ਇਹ ਵੀ ਪੜ੍ਹੋ- ਦੇਖੋ ਕਿਵੇਂ ਠੱਗ ਲੋਕਾਂ ਨੂੰ ਬਣਾਉਂਦੇ ਨੇ ਸ਼ਿਕਾਰ, ਟ੍ਰੇਡਿੰਗ ਸਿਖਾਉਣ ਦੇ ਨਾਂ 'ਤੇ ਮਾਰ ਲਈ 75 ਲੱਖ ਦੀ ਠੱਗੀ
7 ਮੁਲਜ਼ਮ ਪੁਲਸ ਰਿਮਾਂਡ ’ਤੇ, ਇਕ ਜੁਵੇਨਾਈਲ ਹੋਮ ਲੁਧਿਆਣਾ ਭੇਜਿਆ
ਉਕਤ ਮਾਮਲੇ ਵਿਚ ਜਿਨ੍ਹਾਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ, ਉਨ੍ਹਾਂ ਵਿਚੋਂ ਇਕ ਨੌਜਵਾਨ ਨਾਬਾਲਗ ਸੀ, ਜਿਸ ਨੂੰ ਜੁਵੇਨਾਈਲ ਹੋਮ ਲੁਧਿਆਣਾ ਵਿਖੇ ਭੇਜਿਆ ਗਿਆ ਹੈ, ਬਾਕੀ 7 ਮੁਲਜ਼ਮਾਂ ਕਰਨ, ਮੁਕੇਸ਼ ਕੁਮਾਰ ਯਾਦਵ, ਨਵਨੀਤ ਸਿੰਘ, ਚੰਦਨ, ਵਿਕਰਾਲ ਰਾਜ, ਵਿੱਕੀ ਕੁਮਾਰ ਤੇ ਅਜੇ ਕੁਮਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 5 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਮਾਮਲੇ ’ਚ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮੁਕਤਸਰ ਦੇ ਮਲੋਟ ਤੋਂ ਨਾਬਾਲਗ ਕੁੜੀ ਬੱਸ ਰਾਹੀਂ ਨਕੋਦਰ ਮੱਥਾ ਟੇਕਣ ਆਈ ਸੀ, ਜਿਸ ਨੂੰ ਕਮਰਾ ਦਿਵਾਉਣ ਦਾ ਝਾਂਸਾ ਦੇ ਕੇ 8 ਨੌਜਵਾਨਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਇਨ੍ਹਾਂ ਮੁਲਜ਼ਮਾਂ 'ਚੋਂ ਇਕ ਨਾਬਾਲਗ ਵੀ ਹੈ।
ਇਹ ਵੀ ਪੜ੍ਹੋ- ਪੰਜਾਬ ਕਾਂਗਰਸ 'ਚ ਮੁੜ ਛਿੜਿਆ ਕਾਟੋ-ਕਲੇਸ਼, ਸਾਬਕਾ ਵਿਧਾਇਕ ਨੇ ਲੋਕ ਸਭਾ ਚੋਣਾਂ ਲੜਨ ਤੋਂ ਕੀਤਾ ਇਨਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੜਕ ਪਾਰ ਕਰਦੇ 18 ਸਾਲਾ ਨੌਜਵਾਨ ਨੂੰ ਟਿੱਪਰ ਨੇ ਦਰੜਿਆ, 2 ਦਿਨ ਪਹਿਲਾਂ ਆਇਆ ਸੀ ਰਿਜ਼ਲਟ
NEXT STORY