ਸ੍ਰੀ ਮੁਕਤਸਰ ਸਾਹਿਬ (ਕੁਲਦੀਪ)— ਕਲਯੁੱਗ 'ਚ ਗੂੜੇ ਰਿਸ਼ਤੇ ਵੀ ਕਿਸ ਤਰ੍ਹਾਂ ਟੁੱਟਣ ਕਿਨਾਰੇ ਹੋ ਰਹੇ ਹਨ। ਇਸਦੀ ਉਦਾਹਰਣ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਸ਼ਾਮਖੇੜਾ 'ਚ ਦੇਖਣ ਨੂੰ ਮਿਲੀ, ਜਿਥੇ ਪੁੱਤ ਤੋਂ ਕਪੁੱਤ ਹੋਏ ਨੌਜਵਾਨ ਨੇ ਆਪਣੀ 70 ਸਾਲ ਦੀ ਬਜ਼ੁਰਗ ਮਾਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪਿੰਡ ਸ਼ਾਮਖੇੜਾ ਵਾਸੀ ਜੀਤ ਕੌਰ ਪਤਨੀ ਪਾਲਾ ਸਿੰਘ ਨੇ ਪੁਲਸ ਨੂੰ ਦਿਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਛੋਟਾ ਲੜਕਾ ਗੁਰਦੇਵ ਸਿੰਘ ਜੋ ਕਿ ਸ਼ਾਦੀਸ਼ੁਦਾ ਹੈ ਦੀ ਪਤਨੀ ਗੁਰਦੇਵ ਸਿੰਘ ਨਾਲ ਲੜਾਈ ਕਰਕੇ ਬੀਤੇ ਕੁਝ ਸਮੇਂ ਤੋਂ ਮਲੋਟ ਰਹਿਣ ਲਗ ਗਈ। ਬੀਤੀ 27 ਸਤੰਬਰ ਨੂੰ ਗੁਰਦੇਵ ਸਿੰਘ ਘਰ ਆਇਆ ਅਤੇ ਆਪਣੀ ਮਾਤਾ ਜੀਤ ਕੌਰ ਨਾਲ ਗਾਲੀ-ਗਲੋਚ ਕਰਨ ਲੱਗਾ ਅਤੇ ਉਸਨੂੰ ਧਰਤੀ ਤੇ ਸੁੱਟ ਠੁਡੇ ਮਾਰੇ ਅਤੇ ਬਾਂਹ ਤੋਂ ਫੜ੍ਹ ਘਸੀਟਿਆ। ਇਸ ਨਾਲ ਜੀਤ ਕੌਰ ਦੇ ਸੱਟਾਂ ਲੱਗੀਆਂ। ਗੁਰਦੇਵ ਸਿੰਘ ਨੇ ਆਪਣੀ ਮਾਤਾ ਤੇ ਦੋਸ਼ ਲਾਇਆ ਕਿ ਉਸਦੀ ਪਤਨੀ ਉਸ ਨਾਲ ਲੜ ਕੇ ਘਰ ਛਡ ਗਈ ਹੈ। ਪੁਲਸ ਨੇ ਜੀਤ ਕੌਰ ਦੇ ਬਿਆਨਾਂ ਤੇ ਥਾਣਾ ਕਬਰਵਾਲਾ ਵਿਖੇ ਗੁਰਦੇਵ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ (ਅ) ਨੇ ਜ਼ਿਮਨੀ ਅਤੇ ਹਰਿਆਣਾ 'ਚ ਚੋਣਾਂ ਲੜਨ ਦਾ ਕੀਤਾ ਐਲਾਨ
NEXT STORY