ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)–ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਉਣ ਦਾ ਫ਼ੈਸਲਾ ਕਰ ਲਿਆ ਹੈ। ਹੁਣ ਸਿਰਫ਼ ਇਲੈਕਟ੍ਰਿਕ ਵੋਟਿੰਗ ਮਸ਼ੀਨਾਂ ਦਾ ਬਟਨ ਦਬਾਉਣਾ ਬਾਕੀ ਹੈ। ਮੁੱਖ ਮੰਤਰੀ ਸ਼ੁੱਕਰਵਾਰ ਦਿੱਲੀ ਵਿਚ ‘ਆਪ’ ਦੇ ਉਮੀਦਵਾਰਾਂ ਦੇ ਹੱਕ ਵਿਚ ਰੋਡ ਸ਼ੋਅ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹੀ ਗੱਲਾਂ ਕਹਿੰਦੇ ਹਨ, ਜਿਨ੍ਹਾਂ ਨੂੰ ਉਹ ਪੂਰਾ ਕਰ ਸਕੇ ਹਨ। ਕੇਜਰੀਵਾਲ ਆਈ. ਆਈ. ਟੀ. ਦੇ ਇੰਜੀਨੀਅਰ ਹਨ ਅਤੇ ਨਾਲ ਹੀ ਇਨਕਮ ਟੈਕਸ ਕਮਿਸ਼ਨਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਪੈਸਾ ਕਿੱਥੋਂ ਆਏਗਾ ਅਤੇ ਕਿੱਥੇ ਖਰਚ ਕਰਨਾ ਹੈ, ਜਦੋਂਕਿ ਦੂਜੀਆਂ ਪਾਰਟੀਆਂ ਨੂੰ ਸਿਰਫ਼ ਪੈਸਾ ਖਾਣਾ ਆਉਂਦਾ ਹੈ। ਇਕ ਪਾਸੇ ਲੜਾਈ ਵਾਲੇ ਹਨ ਤਾਂ ਦੂਜੇ ਪਾਸੇ ਪੜ੍ਹਾਈ ਵਾਲੇ ਹਨ। ਇਕ ਪਾਸੇ ਲੋਕਾਂ ਦਾ ਪੈਸਾ ਖਿੱਚਣ ਵਾਲੇ ਹਨ ਤਾਂ ਦੂਜੇ ਪਾਸੇ ਲੋਕਾਂ ਦੀਆਂ ਜੇਬਾਂ ਵਿਚ ਪੈਸਾ ਪਾਉਣ ਵਾਲੇ ਹਨ। ਹੁਣ ਲੋਕਾਂ ਨੇ ਤੈਅ ਕਰਨਾ ਹੈ ਕਿ ਉਨ੍ਹਾਂ ਕਿਸ ਪਾਰਟੀ ਨੂੰ ਚੁਣਨਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ Alert, ਪਵੇਗਾ ਭਾਰੀ ਮੀਂਹ, ਕਿਸਾਨਾਂ ਲਈ ਐਡਵਾਈਜ਼ਰੀ ਜਾਰੀ
ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਵਾਲੇ ਸ਼ਰੇਆਮ ਪੈਸਾ ਵੰਡ ਰਹੇ ਹਨ। ਉਹ ਬੂਟ, ਜੈਕਟਾਂ, ਸ਼ਾਲ ਅਤੇ ਅਨਾਜ ਲੋਕਾਂ ਨੂੰ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਜਿੰਨੀ ਮਰਜ਼ੀ ਛਾਣਬੀਣ ਕਰ ਲੈਣ ਪਰ ਸਾਡੇ ਘਰ ਵਿਚ ਇਕ ਵੀ ਰੁਪਿਆ ਨਹੀਂ ਰੱਖਿਆ ਜੋ ਅਸੀਂ ਵੋਟਰਾਂ ’ਚ ਵੰਡ ਸਕੀਏ। ਸਾਡੇ ਘਰ ਵਿਚ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਮਿਲੇਗੀ, ਜਦੋਂਕਿ ਪੈਸਾ ਭਾਜਪਾ ਨੇਤਾਵਾਂ ਦੇ ਘਰਾਂ ਵਿਚੋਂ ਮਿਲੇਗਾ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕੇਜਰੀਵਾਲ ’ਤੇ ਪਰਚਾ ਕਰਦੇ ਹਨ। ਕੇਜਰੀਵਾਲ ਪੁੱਛਦੇ ਹਨ ਕਿ ਯਮੁਨਾ ’ਚ ਹਰਿਆਣਾ ਤੋਂ ਜ਼ਹਿਰੀਲਾ ਪਾਣੀ ਆ ਰਿਹਾ ਹੈ ਤਾਂ ਵੀ ਭਾਜਪਾ ਵਾਲੇ ਕੋਈ ਜਵਾਬ ਨਹੀਂ ਦਿੰਦੇ। ਅਸੀਂ ਦਿੱਲੀ ਦੇ ਲੋਕਾਂ ਲਈ ਕਿਸੇ ਵੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਭਾਜਪਾ ਦੇ ਅੱਛੇ ਦਿਨ ਪਤਾ ਨਹੀਂ ਕਦੋਂ ਆਉਣਗੇ ਪਰ ਦਿੱਲੀ ਵਿਚ ਕੇਜਰੀਵਾਲ ਦੇ ਅੱਛੇ ਦਿਨ ਜ਼ਰੂਰ ਆਉਣ ਵਾਲੇ ਹਨ।
ਇਹ ਵੀ ਪੜ੍ਹੋ : ਜਲੰਧਰ 'ਚ ਚੱਲੀ ਗੋਲ਼ੀ, ਮਿੰਟਾਂ 'ਚ ਪੈ ਗਈਆਂ ਭਾਜੜਾਂ, ਸੋਸ਼ਲ ਮੀਡੀਆ 'ਤੇ ਪੈ ਗਈ ਪੋਸਟ
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਕੋਲ ਬਹੁਤ ਪੈਸਾ ਹੈ ਅਤੇ ਉਹ ਲੋਕਾਂ ਦੀ ਵੋਟ ਖ਼ਰੀਦਣ ਲਈ ਉਨ੍ਹਾਂ ਦੇ ਘਰਾਂ ’ਚ ਜ਼ਰੂਰ ਆਉਣਗੇ। ਉਨ੍ਹਾਂ ਲੋਕਾਂ ਨੂੰ ਕਿਹਾ ਹੈ ਕਿ ਉਹ ਭਾਜਪਾ ਵਾਲਿਆਂ ਦਾ ਪੈਸਾ ਠੁਕਰਾਉਣ ਨਾ। ਉਨ੍ਹਾਂ ਪਾਸੋਂ ਪੈਸੇ ਲੈ ਲੈਣ ਪਰ 5 ਤਰੀਕ ਨੂੰ ਵੋਟ ਪਾਉਣ ਲਈ ਝਾੜੂ ਦਾ ਬਟਨ ਦਬਾ ਦੇਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਭਗਤਾਂ ਦੀ ਪਾਰਟੀ ਹੈ, ਜੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ’ਤੇ ਚੱਲ ਰਹੀ ਹੈ। ਅਸੀਂ ਸੰਵਿਧਾਨ ਦੀ ਰਾਖੀ ਲਈ ਆਵਾਜ਼ ਉਠਾਉਂਦੇ ਹਾਂ, ਜਦੋਂਕਿ ਭਾਜਪਾ ਵਾਲੇ ਸੰਵਿਧਾਨ ਨੂੰ ਤੋੜਨ ਵਾਲੇ ਹਨ।
ਇਹ ਵੀ ਪੜ੍ਹੋ : ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ, ਪਹਿਲਾਂ ਪਿਲਾਈ ਸ਼ਰਾਬ ਫਿਰ ਦੋਸਤ ਦਾ ਕਰ 'ਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਐਤਕੀਂ ਮੌਸਮ ਨੇ ਤੋੜ ਛੱਡੇ ਸਾਰੇ ਰਿਕਾਰਡ, ਮੌਸਮ ਵਿਭਾਗ ਨੇ ਜਾਰੀ ਕਰ 'ਤੀ ਸਾਰੀ ਡਿਟੇਲ
NEXT STORY