ਸੁਨਾਮ ਊਧਮ ਸਿੰਘ ਵਾਲਾ (ਮੰਗਲਾ) ਪਿਛਲੇ 5 ਦਿਨਾਂ ਤੋਂ ਬੋਰਵੈੱਲ 'ਚ ਫਸੇ ਫਤਿਹਵੀਰ ਦੇ ਪਿਤਾ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਮੇਰੇ ਪੁੱਤ ਲਈ ਰੱਬ ਅੱਗੇ ਅਰਦਾਸ ਕਰਨ ਨਾ ਕਿ ਧਰਨਾ ਪ੍ਰਦਰਸ਼ਨ। ਦੱਸ ਦਈਏ ਕਿ ਪਿਛਲੇ 5 ਦਿਨਾਂ ਤੋਂ ਬੋਰਵੈੱਲ 'ਚ ਫਸੇ ਫਤਿਹਵੀਰ ਸਿੰਘ ਨੂੰ ਬਚਾਉਣ ਕਈ ਉਪਾਅ ਕੀਤੇ ਜਾ ਰਹੇ ਹਨ ਪਰ ਹਾਲੇ ਤੱਕ ਉਸ ਨੂੰ ਬਾਹਰ ਨਹੀਂ ਕੱਢਿਆ ਗਿਆ, ਜਿਸ ਦੌਰਾਨ ਗੁੱਸੇ 'ਚ ਆਏ ਲੋਕਾਂ ਨੇ ਕਈ ਥਾਵਾਂ 'ਤੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਰੋਡ ਜਾਮ ਕੀਤਾ ਹੈ। ਉੱਥੇ ਹੀ ਫਤਿਹਵੀਰ ਦੇ ਪਿਤਾ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਅਤੇ ਧਾਰਮਿਕ ਸਥਾਨਾਂ ਜਾ ਆਪਣੇ ਘਰਾਂ 'ਚ ਬੈਠ ਕੇ ਫਤਿਹਵੀਰ ਦੀ ਸੁੱਖ ਲਈ ਅਰਦਾਸ ਕਰਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫਤਿਹਵੀਰ ਦੇ ਦਾਦਾ ਜੀ ਰੋਹੀ ਸਿੰਘ ਵਲੋਂ ਸਮੂਹ ਸੰਗਤ ਨੂੰ ਸੜਕਾਂ 'ਤੇ ਲਾਏ ਜਾਮ ਖੋਲ੍ਹ ਕੇ ਆਪੋ-ਆਪਣੇ ਧਾਰਮਕ ਅਸਥਾਨਾਂ ਉੱਪਰ ਫਤਿਹਵੀਰ ਦੀ ਸਲ਼ਾਮਤੀ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ । ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਹੀ ਲੋਕ ਅਤੇ ਪ੍ਰਸ਼ਾਸਨ ਸਾਰਾ ਕੁਝ ਕਰ ਰਹੇ ਹਨ। ਫਤਿਹਵੀਰ ਨੂੰ ਬਾਹਰ ਲਿਆਉਣ ਲਈ, ਉਨ੍ਹਾਂ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫਤਿਹਵੀਰ ਦੇ ਦਾਦੇ ਵਲੋਂ ਵੀ ਅਜਿਹਾ ਬਿਆਨ ਦਿੱਤਾ ਗਿਆ ਸੀ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਸੁੱਖ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਨ ਨਾ ਕਿ ਧਰਨਾ ਪ੍ਰਦਰਸ਼ਨ ਜਾ ਫਿਰ ਰੋਡ ਜਾਮ।
ਘਰੇਲੂ ਕਲੇਸ਼ ਤੋਂ ਦੁਖੀ ਸੈਂਟਰਲ ਫੋਰਸ ਦੇ ਜਵਾਨ ਨੇ ਲਿਆ ਫਾਹਾ
NEXT STORY