ਮਾਨਸਾ (ਸੰਦੀਪ ਮਿੱਤਲ) - ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਬਿਕਰਮ ਸਿੰਘ ਮੋਫਰ ਨੇ ਪਿੰਡ ਨੰਗਲ ਕਲਾਂ ਵਿਖੇ ਨੌਜਵਾਨਾਂ ਨੂੰ 1 ਲੱਖ ਦਸ ਹਜਾਰ ਰੁਪਏ ਦੀਆਂ ਖੇਡ ਕਿੱਟਾਂ ਅਤੇ ਟਰੈਕ ਸੂਟ ਵੰਡੇ। ਇਸ ਮੌਕੇ ਸ: ਮੋਫਰ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਹੋਰ ਵੀ ਲੋੜੀਂਦਾ ਸਮਾਨ ਦਿੱਤਾ ਜਾਵੇਗਾ। ਨੌਜਵਾਨ ਕੋਈ ਚਿੰਤਾ ਨਾ ਕਰਨ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਦੇਖਿਆ ਕਿ ਪਿੰਡ ਨੰਗਲ ਕਲਾਂ ਦੇ ਉਤਸ਼ਾਹਿਤ ਨੌਜਵਾਨ ਖੇਡਾਂ ਪ੍ਰਤੀ ਰੂਚੀ ਰੱਖਦੇ ਹਨ। ਜਿਨ੍ਹਾਂ ਦੀ ਸੂਚੀ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਨੂੰ ਮਨਪਸੰਦ ਦੀਆਂ ਖੇਡ ਕਿੱਟਾਂ ਅਤੇ ਟੀ-ਸ਼ਰਟਾਂ ਵੰਡੀਆਂ।
ਨੌਜਵਾਨਾਂ ਨੇ ਸ਼ੋਸ਼ਲ ਡਿਸਟੈਂਸ ਦਾ ਖਿਆਲ ਰੱਖਦਿਆਂ ਖੂਬ ਤਾੜੀਆਂ ਮਾਰ ਕੇ ਮੋਫਰ ਦਾ ਭਰਪੂਰ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸੇ ਲੜੀ ਤਹਿਤ ਉਹ ਵੀ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ। ਇਸ ਮੌਕੇ ਸਰਪੰਚ ਸ: ਪਰਮਜੀਤ ਸਿੰਘ, ਜਗਤਾਰ ਸਿੰਘ ਭਲੇਰੀਆ, ਰਣਧੀਰ ਸਿੰਘ ਧੀਰਾ, ਕਰਤਾਰ ਸਿੰਘ ਸਿੰਧੂ, ਗੁਰਪ੍ਰੀਤ ਸਿੰਘ ਗੈਰੀ, ਜਗਸੀਰ ਸਿੰਘ ਨੰਬਰਦਾਰ,ਕੁਲਦੀਪ ਸਿੰਘ, ਕ੍ਰਸ਼ਿਨ ਸਿੰਘ ਬਾਜੇਵਾਲਾ, ਮਾਸਟਰ ਗੁਰਦੇਵ ਸਿੰਘ,ਅਵਤਾਰ ਸਿੰਘ ਸੁਰਤੀਆ, ਬਿੱਕਰ ਸਿੰਘ ਭਲੇਰੀਆ, ਨਸਾਨ ਸਿੰਘ, ਸਤਵਿੰਦਰ ਸਿੰਘ, ਜੋਰਾ ਸਿੰਘ ਮੈਬਰ, ਮੈਬਰ ਅਵਤਾਰ ਸਿੰਘ ਆਦਿ ਆਗੂਆਂ ਨੇ ਸ: ਮੋਫਰ ਦਾ ਧੰਨਵਾਦ ਕੀਤ।
ਖਰੜ ਸਿਵਲ ਹਸਪਤਾਲ 'ਚ ਪੁੱਜਿਆ 'ਕੋਰੋਨਾ', ਡਾਕਟਰ ਤੇ ਮਰੀਜ਼ਾਂ ਦੇ ਸੁੱਕੇ ਸਾਹ
NEXT STORY