ਜਲੰਧਰ (ਗੁਲਸ਼ਨ)–'ਆਪ੍ਰੇਸ਼ਨ ਸਿੰਦੂਰ' ਦੀ ਜਿੱਤ ਅਤੇ ਬਹਾਦਰ ਫ਼ੌਜੀਆਂ ਨੂੰ ਸਨਮਾਨ ਦੇਣ ਲਈ ਰਾਸ਼ਟਰੀ ਸੁਰੱਖਿਆ ਨਾਗਰਿਕ ਮੰਚ ਵੱਲੋਂ ਜਲੰਧਰ ਦੇ ਸਥਾਨਕ ਸ਼੍ਰੀ ਰਾਮ ਚੌਂਕ (ਕੰਪਨੀ ਬਾਗ) ਤੋਂ ਇਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਭਾਰੀ ਗਿਣਤੀ ਵਿਚ ਦੇਸ਼ ਭਗਤਾਂ ਨੇ ਹੱਥਾਂ ਵਿਚ ਤਿਰੰਗੇ ਫੜ ਕੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਾ ਕੇ ਲੋਕਾਂ ਵਿਚ ਦੇਸ਼ ਭਗਤੀ ਦੀ ਅਲਖ ਜਗਾਈ। ਤਿਰੰਗਾ ਯਾਤਰਾ ਸ਼੍ਰੀ ਰਾਮ ਚੌਕ ਤੋਂ ਸ਼ੁਰੂ ਹੋ ਕੇ ਜੀ. ਟੀ. ਰੋਡ, ਭਗਵਾਨ ਵਾਲਮੀਕਿ ਚੌਂਕ, ਰੈਣਕ ਬਾਜ਼ਾਰ, ਸੈਦਾਂ ਗੇਟ ਅਤੇ ਮਿਲਾਪ ਚੌਂਕ ਤੋਂ ਹੁੰਦੀ ਹੋਈ ਸ਼੍ਰੀ ਰਾਮ ਚੌਂਕ ਵਿਚ ਪਹੁੰਚ ਕੇ ਸਮਾਪਤ ਹੋਈ।
ਇਹ ਵੀ ਪੜ੍ਹੋ: ਆਦਮਪੁਰ ਏਅਰਪੋਰਟ ਤੋਂ ਚੱਲਣ ਵਾਲੀਆਂ Flights 'ਚ ਵੱਡਾ ਬਦਲਾਅ
ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਵਿਚ ਭਾਰਤੀ ਫ਼ੌਜ ਨੇ 'ਆਪ੍ਰੇਸ਼ਨ ਸਿੰਦੂਰ' ਤਹਿਤ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ਨੂੰ ਨੇਸਤੋ-ਨਾਬੂਦ ਕਰਕੇ ਜਿੱਥੇ ਪਹਿਲਗਾਮ ਹਮਲੇ ਦਾ ਬਦਲਾ ਲਿਆ, ਉਥੇ ਹੀ ਦੇਸ਼ ਦਾ ਮਾਣ ਵੀ ਵਧਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪੂਰਾ ਦੇਸ਼ ਭਾਰਤੀ ਫ਼ੌਜ ਦੀ ਬਹਾਦਰੀ ਨੂੰ ਸੈਲਿਊਟ ਕਰਦਾ ਹੈ।

ਇਸ ਮੌਕੇ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ’ਤੇ ਕੀਤੇ ਹਮਲੇ ਦੇ ਬਾਅਦ ਪੂਰੀ ਦੁਨੀਆ ਵਿਚ ਇਹ ਸੰਦੇਸ਼ ਗਿਆ ਹੈ ਕਿ ਭਾਰਤ ਵੱਲ ਜਿਹੜਾ ਵੀ ਅੱਖ ਚੁੱਕ ਕੇ ਵੇਖੇਗਾ ਅਤੇ ਦੇਸ਼ ਦੇ ਸਨਮਾਨ ਵਿਰੁੱਧ ਸੁਰੱਖਿਆ ਵਿਚ ਸੰਨ੍ਹ ਲਾਉਣ ਦਾ ਯਤਨ ਕਰੇਗਾ, ਉਸ ਨੂੰ ਮਿੱਟੀ ਵਿਚ ਮਿਲਾਉਣ ਵਿਚ ਭਾਰਤੀ ਫ਼ੌਜ ਬਿਲਕੁਲ ਸਮਾਂ ਨਹੀਂ ਲਾਵੇਗੀ। ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਕਿਹਾ ਕਿ ਇਹ ਯਾਤਰਾ ਪਹਿਲਗਾਮ ਹਮਲੇ ਵਿਚ ਨਿਰਦੋਸ਼ ਸੈਲਾਨੀਆਂ ਨੂੰ ਮਾਰਨ ਵਾਲੇ ਅੱਤਵਾਦੀਆਂ ਦਾ ਖਾਤਮਾ ਕਰਕੇ ਭਾਰਤੀ ਫ਼ੌਜ ਵੱਲੋਂ ਪੂਰੀ ਦੁਨੀਆ ਵਿਚ ਵਧਾਏ ਗਏ ਦੇਸ਼ ਦੇ ਮਾਣ ਨੂੰ ਸਮਰਪਿਤ ਸੀ। ਆਖਿਰ ਵਿਚ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਆਏ ਹੋਏ ਸਾਰੇ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਨੇ ਕੀਤਾ।
ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ, ਛਿੜੀਆਂ ਨਵੀਆਂ ਚਰਚਾਵਾਂ

ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਅਮਰੀ, ਸੂਬਾਈ ਮੀਡੀਆ ਪੈਨਲਿਸਟ ਅਮਿਤ ਤਨੇਜਾ, ਪ੍ਰਦੀਪ ਖੁੱਲਰ, ਹਿੰਦੂ ਜਾਗ੍ਰਿਤੀ ਮੰਚ ਦੇ ਮਨਦੀਪ ਬਖਸ਼ੀ, ਮਨੋਜ ਨੰਨ੍ਹਾ, ਸੰਦੀਪ ਸਹਿਗਲ, ਭਾਜਪਾ ਦੇ ਜ਼ਿਲਾ ਜਨਰਲ ਸਕੱਤਰ ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ, ਧਰੁਵ ਵਧਵਾ, ਰਮਨ ਪੱਬੀ, ਸੰਨੀ ਸ਼ਰਮਾ, ਤਰੁਣ ਕੁਮਾਰ, ਅਜੈ ਚੋਪੜਾ, ਸੋਨੂੰ ਹੰਸ, ਐਡਵੋਕੇਟ ਹਰਸ਼ ਝਾਂਜੀ, ਭਰਤ ਕਾਕੜੀਆ, ਰਵਿੰਦਰ ਧੀਰ, ਕਰਣ ਕੰਬੋਜ, ਦਵਿੰਦਰ ਕਾਲੀਆ, ਸਤਨਾਮ ਬਿੱਟਾ, ਕਰਨੈਲ ਸਿੰਘ ਢਿੱਲੋਂ, ਲਲਿਤ ਬੱਬੂ, ਅਨਿਲ ਸੱਚਰ, ਦੀਵਾਨ ਅਮਿਤ ਅਰੋੜਾ, ਅਜਮੇਰ ਸਿੰਘ, ਕਿਸ਼ਨ ਲਾਲ, ਅਸ਼ੀਸ਼ ਸਹਿਗਲ, ਨੀਰਜ ਗੁਪਤਾ, ਅਨੁਜ ਸ਼ਾਰਦਾ, ਦਿਨੇਸ਼ ਖੰਨਾ, ਕੌਂਸਲਰ ਰਾਜੀਵ ਢੀਂਗਰਾ, ਕੌਂਸਲਰ ਮਨਜੀਤ ਸਿੰਘ ਟੀਟੂ, ਕੌਂਸਲਰ ਪਤੀ ਅਸ਼ਵਨੀ ਢੰਡ, ਰੋਹਿਤ ਢੰਡ, ਬ੍ਰਜੇਸ਼ ਸ਼ਰਮਾ, ਨਰਿੰਦਰਪਾਲ ਸਿੰਘ ਢਿੱਲੋਂ, ਕੁਲਦੀਪ ਮਾਨਕ, ਨਰੇਸ਼ ਵਾਲੀਆ, ਹਰਵਿੰਦਰ ਪੱਪੂ, ਜਾਰਜ ਸਾਗਰ ਸਮੇਤ ਕਈ ਭਾਜਪਾ ਵਰਕਰ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਅਚਾਨਕ ਹੋਣ ਲੱਗੀ Announcement, ਲੋਕਾਂ ਨੂੰ ਪਈਆਂ ਭਾਜੜਾਂ'

ਤਿਰੰਗਾ ਯਾਤਰਾ ’ਚ ਭਾਜਪਾ ਦੇ ਇਹ ਸੀਨੀਅਰ ਆਗੂ ਰਹੇ ਮੌਜੂਦ
ਇਸ ਮੌਕੇ ਮੁੱਖ ਰੂਪ ਨਾਲ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਵਿਧਾਇਕ ਅਸ਼ਵਨੀ ਸ਼ਰਮਾ, ਵਿਧਾਇਕ ਜੰਗੀ ਲਾਲ ਮਹਾਜਨ, ਦਿਆਲ ਸਿੰਘ ਸੋਢੀ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਅਰਵਿੰਦ ਖੰਨਾ, ਤੀਕਸ਼ਣ ਸੂਦ, ਮਨਪ੍ਰੀਤ ਬਾਦਲ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸ਼ੀਤਲ ਅੰਗੁਰਾਲ, ਸੁਰਜੀਤ ਕੁਮਾਰ ਜਿਆਣੀ, ਫਤਿਹਜੰਗ ਸਿੰਘ ਬਾਜਵਾ, ਜਗਬੀਰ ਬਰਾੜ, ਹਰਚੰਦ ਕੌਰ, ਪਰਮਜੀਤ ਸਿੰਘ ਗਿੱਲ, ਸਾਬਕਾ ਵਿਧਾਨ ਸਭਾ ਸਪੀਕਰ ਚਰਨਜੀਤ ਿਸੰਘ ਅਟਵਾਲ, ਹਰਜਿੰਦਰ ਸਿੰਘ ਠੇਕੇਦਾਰ, ਆਰ. ਐੱਸ. ਲੱਧੜ, ਅਵਿਨਾਸ਼ ਚੰਦਰ, ਅਨਿਲ ਸਰੀਨ, ਅਮਨਜੋਤ ਕੌਰ ਆਹਲੂਵਾਲੀਆ, ਜੀਵਨ ਗੁਪਤਾ, ਕਰਮਜੀਤ ਕੌਰ ਚੌਧਰੀ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬਦਲੇਗਾ ਮੌਸਮ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ, Alert ਰਹਿਣ ਇਹ ਜ਼ਿਲ੍ਹੇ
ਯਾਤਰਾ ’ਚ ਸ਼ਾਮਲ ਹੋਣ ਵਾਲੀਆਂ ਧਾਰਮਿਕ ਹਸਤੀਆਂ
ਇਸ ਮੌਕੇ ਹਾਜ਼ਰ ਹੋਈਆਂ ਧਾਰਮਿਕ ਹਸਤੀਆਂ ਵਿਚ ਸਵਾਮੀ ਸਚਿਦਾਨੰਦ ਜੀ ਦਿਵਯ ਜੋਤੀ, ਬਾਬਾ ਰਾਜ ਕਿਸ਼ੋਰ, ਮਹਾਮੰਡਲੇਸ਼ਵਰ ਕੇਸ਼ਵ ਦਾਸ ਜੀ, ਮਹਾਮੰਡਲੇਸ਼ਵਰ ਬੰਸੀ ਦਾਸ ਜੀ, ਮਹੰਤ ਪਵਨ ਦਾਸ ਜੀ, ਮਹੰਤ ਹਰੀ ਰਾਮ ਜੀ,ਮ ਹੰਤ ਰਾਜੂ ਦਾਸ, ਮਹੰਤ ਸੁਰੇਸ਼ ਦਾਸ, ਨਾਮਧਾਰੀ ਸੰਤ ਰਾਮ ਸਿੰਘਵੀ, ਮਹੰਤ ਯੋਗੇਸ਼ਵਰ ਦਾਸ, ਅਚਾਰੀਆ ਉਮੇਸ਼ ਦੂਬੇ, ਮਹੰਤ ਹਰਸ਼ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ: ਫਗਵਾੜਾ 'ਚ ਵੱਡੀ ਵਾਰਦਾਤ, ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਦਮਪੁਰ ਏਅਰਪੋਰਟ ਤੋਂ ਚੱਲਣ ਵਾਲੀਆਂ Flights 'ਚ ਵੱਡਾ ਬਦਲਾਅ
NEXT STORY