ਜਲਾਲਾਬਾਦ (ਬੰਟੀ ਦਹੂਜਾ)-ਥਾਣਾ ਸਿਟੀ ਪੁਲਸ ਨੇ 534 ਰੁਪਏ ਦੀ ਨਗਦੀ ਸਮੇਤ ਇੱਕ ਸੱਟੇਬਾਜ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਵੱਲੋਂ ਪੁਲਸ ਪਾਰਟੀ ਨੂੰ ਗਸ਼ਤ ਦੌਰਾਨ ਇਤਲਾਹ ਮਿਲੀ ਕਿ ਵਰਨ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਲੱਲਾ ਬਸਤੀ ਜਲਾਲਾਬਾਦ ਦੀ ਸਬਜ਼ੀ ਦੀ ਦੁਕਾਨ ਹੈ, ਜੋ ਦੜਾ ਸੱਟੇ ਦਾ ਕੰਮ ਕਰਦਾ ਹੈ ਅਤੇ ਕਹਿੰਦਾ ਹੈ ਕਿ ਜੋ ਉਸ ਕੋਲ ਸੱਟਾ ਲਗਾਏਗਾ ਜੇਕਰ ਉਸਦਾ ਨੰਬਰ ਆ ਗਿਆ ਤਾਂ ਉਹ ਉਸਨੂੰ ਇਕ ਰੁਪਏ ਦੇ ਬਦਲੇ 80 ਰੁਪਏ ਦੇਵੇਗਾ। ਜੇਕਰ ਨੰਬਰ ਨਾ ਆਇਆ ਤਾਂ ਪੈਸੇ ਹਜ਼ਮ ਹੋ ਜਾਣਗੇ। ਪੁਲਸ ਨੇ ਰੇਡ ਕਰਕੇ ਉਸਨੂੰ 534 ਰੁਪਏ ਦੀ ਨਕਦੀ ਸਮੇਤ ਕਾਬੂ ਕਰ ਲਿਆ ਜਿਸ ਤੇ ਧਾਰਾ 13ਏ/3/67 ਗੈਬਲਿੰਗ ਐਕਟ ਦੇ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।
ਨਿਗਮ ਚੋਣਾਂ ਦੀ ਅਕਾਲੀ ਦਲ ਨੇ ਖਿੱਚੀ ਤਿਆਰੀ, ਇਨ੍ਹਾਂ ਵੱਡੇ ਆਗੂਆਂ ਨੂੰ ਸੌਂਪੀ ਗਈ ਜ਼ਿੰਮੇਵਾਰੀ
NEXT STORY