ਭਾਮੀਆਂ ਕਲਾਂ (ਜਗਮੀਤ) : ਇਕ ਕੁੜੀ ਨਾਲ ਜ਼ਬਰਦਸਤੀ ਸਬੰਧ ਬਣਾਉਣ ਨੂੰ ਲੈ ਕੇ ਲਗਾਤਾਰ ਤੰਗ-ਪਰੇਸ਼ਾਨ ਕਰਨ ਅਤੇ ਬਜ਼ਾਰ 'ਚ ਕੁੜੀ ਦੀ ਕਥਿਤ ਕੁੱਟਮਾਰ ਕਰਨ ਦੇ ਨਾਲ ਹੀ ਕੱਪੜੇ ਪਾੜਨ ਵਾਲੇ ਮੁੰਡੇ ਦੇ ਖ਼ਿਲਾਫ਼ ਥਾਣਾ ਜਮਾਲਪੁਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਰਾਮਗੜ੍ਹ ਦੇ ਇੰਚਾਰਜ ਬਰਿੰਦਰਜੀਤ ਸੈਣੀ ਨੇ ਦੱਸਿਆ ਕਿ ਪਿੰਡ ਭੋਲਾਪੁਰ, ਝਾਬੇਵਾਲ ਦੀ ਰਹਿਣ ਵਾਲੀ ਇਕ 18 ਸਾਲਾ ਕੁੜੀ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਗਿਆਸਪੁਰਾ ਦੇ ਸੂਆ ਰੋਡ ਦਾ ਰਹਿਣ ਵਾਲਾ ਸਮੀਰ ਖਾਨ ਪੁੱਤਰ ਵਸੀਰ ਖਾਨ ਉਸ ਨੂੰ ਪਿਛਲੇ ਕਾਫੀ ਸਮੇਂ ਤੋਂ ਤੰਗ-ਪਰੇਸ਼ਾਨਕਰਦਾ ਆ ਰਿਹਾ ਸੀ।
ਬੀਤੀ 22 ਜੁਲਾਈ ਨੂੰ ਉਹ ਪਿੰਡ ਝਾਬੇਵਾਲ ਤੋਂ ਸਬਜ਼ੀ ਖਰੀਦਣ ਲਈ ਗਈ ਸੀ। ਇਸ ਦੌਰਾਨ ਸਮੀਰ ਖਾਨ ਉਸ ਦੇ ਪਿੱਛੇ ਚਲਾ ਗਿਆ ਅਤੇ ਤੰਗ-ਪਰੇਸ਼ਾਨ ਕਰਨ ਲੱਗਾ। ਜਦੋਂ ਕੁੜੀ ਨੇ ਇਸਦਾ ਵਿਰੋਧ ਕੀਤਾ ਤਾਂ ਸਮੀਰ ਖਾਨ ਨੇ ਉਸ ਦੇ ਥੱਪੜ ਮਾਰਦੇ ਹੋਏ ਉਸਦੀ ਕਮੀਜ਼ ਪਾੜ ਦਿੱਤੀ। ਪੀੜਤਾ ਦੇ ਰੌਲਾ ਪਾਉਣ 'ਤੇ ਸਮੀਰ ਖਾਨ ਮੌਕੇ ਤੋਂ ਫ਼ਰਾਰ ਹੋ ਗਿਆ। ਚੌਂਕੀ ਇੰਚਾਰਜ ਬਰਿੰਦਰਜੀਤ ਨੇ ਦੱਸਿਆ ਕਿ ਪੁਲਸ ਨੇ ਸਮੀਰ ਖਾਨ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
46 ਲੱਖ ਰੁਪਏ ਦਾ ਕਰਜ਼ਾ ਚੁੱਕ 10 ਦਿਨ ਪਹਿਲਾਂ ਕੈਨੇਡਾ ਭੇਜੇ ਇਕਲੌਤੇ ਪੁੱਤ ਦੀ ਅਚਾਨਕ ਮੌਤ
NEXT STORY