ਪਟਿਆਲਾ (ਬਲਜਿੰਦਰ) : ਲੜਕੇ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰਨ ’ਤੇ ਲੜਕੀ ਨੇ ਕੋਠੇ ਤੋਂ ਛਾਲ ਮਾਰ ਦਿੱਤੀ। ਇਸ ਘਟਨਾ ਵਿਚ ਲੜਕੀ ਦੀ ਰੀੜ ਦੀ ਹੱਡੀ ਟੁੱਟ ਗਈ। ਥਾਣਾ ਸਨੌਰ ਦੀ ਪੁਲਸ ਨੇ ਲੜਕੀ ਸਿਮਰਨ ਪੁੱਤਰ ਵਿਨੋਦ ਕੁਮਾਰ ਵਾਸੀ ਪਠਾਣਾ ਵਾਲਾ ਮੁਹੱਲਾ ਸਨੌਰ ਦੀ ਸ਼ਿਕਾਇਤ ’ਤੇ ਪ੍ਰੀਤ ਲਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੁਹੱਲਾ ਬਲੋਚਾਵਾਲਾ ਥਾਣਾ ਸਨੌਰ, ਦਵਿੰਦਰ ਕੌਰ ਪਤਨੀ ਮਹਿੰਦਰ ਸਿੰਘ, ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪੰਜਾਬੀ ਬਾਗ ਸਨੋਰ ਥਾਣਾ ਸਨੌਰ ਖਿਲਾਫ 385, 506, 120 ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਦੋ ਮਹੀਨੇ ਪਹਿਲਾਂ ਭੈਣ ਕੋਲ ਕੈਨੇਡਾ ਗਏ ਭਰਾ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਪ੍ਰੀਤਲਾਲ ਸਿੰਘ ਉਸ ਦਾ ਗੁਆਂਢੀ ਹੈ, ਜਿਸ ਨਾਲ ਉਸ ਦੀ ਦੋਸਤੀ ਹੋ ਗਈ। ਪ੍ਰੀਤਲਾਲ ਨੇ ਬਲੈਕਮੇਲ ਕਰਕੇ ਉਸ ਤੋਂ 23 ਹਜ਼ਾਰ ਰੁਪਏ ਲੈ ਲਏ। ਇਸ ਤੋਂ ਬਾਅਦ 21 ਅਪ੍ਰੈਲ ਨੂੰ ਪ੍ਰੀਤਲਾਲ ਦੀ ਭੂਆ ਦਵਿੰਦਰ ਕੌਰ ਅਤੇ ਉਸ ਦਾ ਲੜਕਾ ਸੁਖਦੇਵ ਸਿੰਘ ਆਏ ਅਤੇ ਉਸ ਨੂੰ ਮਾੜਾ ਬੋਲਣ ਲੱਗ ਪਏ। ਕਹਿਣ ਲੱਗੇ ਕਿ ਪ੍ਰੀਤਲਾਲ ਨੇ ਜਿਹੜਾ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ, ਉਹ ਹੁਣ ਵਿਆਹ ਨਹੀਂ ਕਰੇਗਾ।ਸਿਮਰਨ ਨੇ ਉਕਤ ਵਿਅਕਤੀਆਂ ਤੋਂ ਪ੍ਰੇਸ਼ਾਨ ਹੋ ਕੇ ਕੋਠੇ ’ਤੇ ਚੜ੍ਹ ਕੇ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਰੀੜ ਦੀ ਹੱਡੀ ਟੁੱਟ ਗਈ। ਪੁਲਸ ਨੇ ਇਸ ਮਾਮਲੇ ’ਚ ਉਕਤ ਵਿਅਕਤੀਆਂ ਖ਼ਿਲਾਫ 385, 506 ਅਤੇ 120 ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਦਾਦੇ ਦੇ ਨੰਬਰ ਤੋਂ ਬਣਾਈ ਆਈ. ਡੀ. ਤੇ ਕੁੜੀ ਦੀਆਂ ਤਸਵੀਰਾਂ ਕਰ ਦਿੱਤੀਆਂ ਪੋਸਟ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਲੁਧਿਆਣਾਂ ਤੋਂ ਟਿਕਟ ਮਿਲਣ ਤੋਂ ਬਾਅਦ ਰਾਜਾ ਵੜਿੰਗ ਨੇ ਪਾਈ ਪੋਸਟ
NEXT STORY