ਮੋਗਾ, (ਗੋਪੀ ਰਾਊੁਕੇ/ਅਾਜ਼ਾਦ)- ਜ਼ਿਲਾ ਮੋਗਾ ਦੇ ਐਨ ਲੱਗਦੇ ਪਿੰਡ ਬੁੱਕਣਵਾਲਾ ਵਿਖੇ ਆਪਣੇ ਘਰ ਦੀ ਗਲੀ ’ਚ ਪੈਦਲ ਜਾ ਰਹੇ ਵਿਅਕਤੀ ਗੁਰਮੇਲ ਸਿੰਘ ਨੂੰ ਅਾਵਾਰਾ ਪਸ਼ੂਆਂ ਨੇ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਗਰੋਂ ਭਡ਼ਕੇ ਪਿੰਡ ਵਾਸੀਆਂ ਨੇ ਅੱਜ ਇਥੇ ਪਿੰਡ ਦੇ ਸਰਪੰਚ ਸਰਪੰਚ ਨਰਿੰਦਰ ਸਿੰਘ ਅਤੇ ਸਾਬਕਾ ਸਰਪੰਚ ਮੁਕੰਦ ਸਿੰਘ ਦੀ ਅਗਵਾਈ ’ਚ ਜ਼ਿਲਾ ਪ੍ਰਸ਼ਾਸਨ ਖਿਲਾਫ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਡੀ. ਸੀ. ਦਫਤਰ ਮੂਹਰੇ ਮ੍ਰਿਤਕ ਦੀ ਲਾਸ਼ ਨੂੰ ਰੱਖ ਕੇ ਰੋਸ ਧਰਨਾ ਦਿੱਤਾ ਗਿਆ ਅਤੇ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸਾਬਕਾ ਸਰਪੰਚ ਮੁਕੰਦ ਸਿੰਘ ਨੇ ਕਿਹਾ ਕਿ ਸਰਕਾਰ ਲੋਕਾਂ ਕੋਲੋਂ ਗਊ ਸੈਸ ਅਤੇ ਹੋਰ ਟੈਕਸ ਵੱਡੇ ਪੱਧਰ ’ਤੇ ਵਸੂਲ ਕਰਦੀ ਹੈ, ਜੇਕਰ ਸਰਕਾਰ ਨੇ ਅਾਵਾਰਾ ਪਸ਼ੂਆਂ ਦੀ ਸੰਭਾਲ ਨਹੀਂ ਕਰਨੀ ਤਾਂ ਲੋਕਾਂ ਤੋਂ ਟੈਕਸ ਲੈਣੇ ਬੰਦ ਕਰੇ ਤੇ ਵਸੂਲ ਕੀਤਾ ਪੈਸਾ ਲੋਕਾਂ ਨੂੰ ਵਾਪਸ ਕਰੇ। ਪਿੰਡਾਂ ਅਤੇ ਸ਼ਹਿਰਾਂ ’ਚ ਥਾਂ-ਥਾਂ ਘੁੰਮਦੇ ਲਾਵਾਰਸ ਪਸ਼ੂ ਬੇਕਸੂਰ ਲੋਕਾਂ ਦੀਆਂ ਜਾਨਾ ਲੈ ਰਹੇ ਹਨ। ਇਸੇ ਦੇ ਚੱਲਦਿਆਂ ਹੀ ਪਿੰਡ ਦੇ ਗੁਰਮੇਲ ਸਿੰਘ ਦੀ ਢੱਠੇ ਨੇ ਜਾਨ ਲਈ ਹੈ, ਜਿਸ ਦਾ ਜ਼ਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਤੇ ਉਹ ਇਨਸਾਫ ਲੈਣ ਵਾਸਤੇ ਇਥੇ ਚਾਹੇ ਜਿੰਨੀ ਦੇਰ ਮਰਜੀ ਧਰਨਾ ਦੇਣਾ ਪਵੇ ਉਹ ਇਨਸਾਫ ਲੈ ਕੇ ਰਹਿਣਗੇ। ਇਸ ਮੌਕੇ ਬਲਵੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਖ-ਵੱਖ ਟੈਕਸ ਲਾ ਕੇ ਅਰਬਾ ਰੁਪਏ ਇਕੱਠੇ ਕਰ ਰਹੀ ਹੈ ਪਰ ਲਾਵਾਰਸ ਪਸ਼ੂ ਸਡ਼ਕਾ ਅਤੇ ਪਿੰਡਾਂ ’ਚ ਘੁੰਮਦੇ ਜਾਨਾਂ ਦਾ ਖੌਅ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਸਾਰਾ ਦਿਨ ਖੇਤਾਂ ’ਚ ਆਪਣੇ ਕੰਮਾਂਕਾਰਾਂ ਲਈ ਖੱਪਦੇ ਹਨ ਅਤੇ ਰਾਤ ਨੂੰ ਉਹ ਆਪਣੀਆਂ ਫਸਲਾਂ ਦੀ ਰਾਖੀ ਲਈ ਖੇਤਾਂ ’ਚ ਨਿਗਰਾਨੀ ਰੱਖਦੇ ਹਨ ਤੇ ਇਹ ਹੀ ਅਾਵਾਰਾ ਪਸ਼ੂ ਉਨ੍ਹਾਂ ਦੀਆਂ ਫਸਲਾਂ ਖਰਾਬ ਕਰਦੇ ਹਨ।
ਏ. ਡੀ. ਸੀ. ਦੇ ਵਿਸ਼ਵਾਸ ਤੋਂ ਬਾਅਦ ਧਰਨਾ ਕੀਤਾ ਖਤਮ
ਇਸ ਮੌਕੇ ਅਡੀਸ਼ਨਲ ਡਿਪਟੀ ਕਮਿਸ਼ਨਰ ਜਗਵਿੰਦਜੀਤ ਸਿੰਘ ਗਰੇਵਾਲ ਅਤੇ ਡੀ. ਐੱਸ. ਪੀ. ਸਤਪਾਲ ਸਿੰਘ ਨੇ ਸਮੂਹ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਪੂਰੀ ਸੁਣਵਾਈ ਹੋਵੇਗੀ ਅਤੇ ਗੱਲ ਪੰਜਾਬ ਸਰਕਾਰ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ। ਜਿਸ ’ਤੇ ਧਰਨਾਕਾਰੀਆਂ ਨੇ ਰੋਸ ਧਰਨਾ ਖਤਮ ਕਰਕੇ ਮ੍ਰਿਤਕ ਦੀ ਲਾਸ਼ ਨੂੰ ਸਸਕਾਰ ਵਾਸਤੇ ਪਿੰਡ ਲੈ ਗਏ। ਇਸ ਮੌਕੇ ਨਰਿੰਦਰ ਸਿੰਘ ਸਰਪੰਚ, ਮੁਕੰਦ ਸਿੰਘ ਸਾਬਕਾ ਸਰਪੰਚ, ਨਵਤੇਜ ਸਿੰਘ, ਕਾਮਰੇਡ ਪ੍ਰਗਟ ਸਿੰਘ, ਜਗਜਿੰਦਰ ਸਿੰਘ ਗੋਰੀ, ਦਾਰਾ ਸਿੰਘ, ਨੈਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।
ਜ਼ਿਲੇ ਦੇ ਠੇਕਿਅਾਂ ਤੋਂ ਹਰ ਸਾਲ ਜਾਂਦੈ ਸਵਾ ਕਰੋੜ ਗਊ ਸੈਸ
ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਸਰਕਾਰ ਵਲੋਂ ਗਊ ਸੈੱਸ ਲਾਇਆ ਗਿਆ ਹੈ, ਜਿਸ ਕਰ ਕੇ ਲੋਕ ਗਊ ਸੈੱਸ ਤਾਂ ਅਦਾ ਕਰ ਰਹੇ ਹਨ ਪਰ ਇਹ ਪੈਸਾ ਪਸ਼ੂਆਂ ਦੀ ਸੰਭਾਲ ’ਤੇ ਖਰਚ ਨਹੀਂ ਹੋ ਰਿਹਾ, ਜਿਸ ਕਰ ਕੇ ਲੋਕਾਂ ਦਾ ਪ੍ਰੇਸ਼ਾਨ ਹੋਣਾ ਸੁਭਾਵਿਕ ਹੈ। ਇਕੱਤਰ ਕੀਤੇ ਵੇਰਵਿਆ ਅਨੁਸਾਰ ਮੋਗਾ ਜ਼ਿਲੇ ਦੇ ਸਾਰੇ ਅੰਗਰੇਜ਼ੀ ਅਤੇ ਦੇਸੀ ਠੇਕਿਆ ਤੋਂ ਲਗਭਗ ਹਰ ਵਰ੍ਹੇ ਸਵਾ ਕਰੋਡ਼ ਰੁਪਏ ਜਾਂਦੇ ਹਨ। ਸ਼ਰਾਬ ਕਾਰੋਬਾਰੀਆਂ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਮੰਨਿਆ ਕਿ ਜ਼ਿਲੇ ’ਚੋਂ ਸਵਾ ਕਰੋਡ਼ ਗਊੁ ਸੈਸ ਇਕੱਠਾ ਹੁੰਦਾ ਹੈ ਪਰ ਇਸ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ।
ਪਿਛਲੇ ਤਿੰਨ ਵਰ੍ਹਿਅਾਂ ’ਚ ਕਿੰਨਿਅਾਂ ਦੀ ਲਈ ਜਾਨ
19 ਜਨਵਰੀ 2015-ਜ਼ੀਰਾ ਸ਼ਹਿਰ ਦੇ ਨੌਜਵਾਨ ਗਗਨਦੀਪ ਅਤੇ ਹਰਪ੍ਰੀਤ ਫਤਿਹਗਡ਼੍ਹ ਦੀ ਪਸ਼ੂਆਂ ਦੀ ਚਪੇਟ ’ਚ ਆਉਣ ਕਰ ਕੇ ਮੌਤ ਹੋ ਗਈ।
7 ਜੁਲਾਈ 2015-ਪਿੰਡ ਧਰਮ ਸਿੰਘ ਵਾਲਾ ਦੇ ਪੁਲਸ ਮੁਲਾਜ਼ਮ ਗੁਰਪ੍ਰੀਤ ਸਿੰਘ ਦੀ ਕੋਟ ਈਸੇ ਖਾਂ ਵਿਖੇ ਪਸ਼ੂਆਂ ਦੀ ਚਪੇਟ ’ਚ ਆਉਣ ਨਾਲ ਮੌਤ ਹੋਈ।
28 ਅਕਤੂਬਰ 2015 ਮੋਗਾ ਦੇ ਅਜੈ ਕੁਮਾਰ ਦੀ ਇਕ ਅਾਵਾਰਾ ਸਾਨ੍ਹ ਨੇ ਜਾਨ ਲੈ ਲਈ।
14 ਨਵੰਬਰ 2015 ਪਿੰਡ ਲੰਗੇਆਣਾ ਦੇ ਜਰਨੈਲ ਸਿੰਘ ਦੀ ਸਾਨ੍ਹ ਨੇ ਜਾਨ ਲੈ ਲਈ।
20 ਅਕਤੂਬਰ 2016-ਸ਼ਹਿਰ ਵਾਸੀ ਇਕ ਨੌਜਵਾਨ ਦੀ ਸਵੇਰੇ ਸੈਰ ਕਰਨ ਵੇਲੇ ਬੇਸਹਾਰਾ ਸਾਨ੍ਹ ਨੇ ਜਾਨ ਲਈ।
15 ਸਤੰਬਰ 2016 ਹਰਜੋਤ ਸਿੰਘ ਦੀ ਕਾਰ ਅਾਵਾਰਾ ਪਸ਼ੂਆਂ ਨਾਲ ਟਕਰਾਉਣ ਮਗਰੋਂ ਸਿੱਧੀ ਦਰੱਖਤ ’ਚ ਵੱਜੀ, ਜਿਸ ਕਰ ਕੇ ਮੌਤ ਹੋ ਗਈ।
28 ਅਕਤੂਬਰ 2016 ਸ਼ਹਿਰ ਵਾਸੀ ਸਰਬਣ ਸਿੰਘ ਦੀ ਅਾਵਾਰਾ ਪਸ਼ੂਆਂ ਦੀ ਲਡ਼੍ਹਾਈ ’ਚ ਆਉਣ ਨਾਲ ਮੌਤ ਹੋ ਗਈ।
12 ਮਈ 2018 ਬਾਘਾਪੁਰਾਣਾ ਦੇ ਗੁਰਵਿੰਦਰ ਸਿੰਘ ਅਾਵਾਰਾ ਪਸ਼ੂਆਂ ਦੀ ਲਪੇਟ ’ਚ ਆਉਣ ਨਾਲ ਮੌਤ ਹੋਈ।
25 ਮਈ 2018 ਜਗਦੀਪ ਸਿੰਘ ਮੋਗਾ ਦੀ ਅਾਵਾਰਾ ਸਾਨ੍ਹ ਵਲੋਂ ਸਿੰਗ ਮਾਰਨ ਨਾਲ ਮੌਤ ਹੋ ਗਈ।
31 ਮਈ 2018 ਗੁਰਮੀਤ ਸਿੰਘ ਕੋਕਰੀ ਦੀ ਅਾਵਾਰਾ ਪਸ਼ੂਆਂ ਨੇ ਜਾਨ ਲਈ।
3 ਅਕਤੂਬਰ 2018 ਨੂੰ ਗੁਰਮੇਲ ਸਿੰਘ ਬੁੱਕਣਵਾਲਾ ਦੀ ਹੋਈ ਮੌਤ।
ਕਰਜ਼ੇ ਤੋਂ ਤੰਗ ਪ੍ਰੇਸ਼ਾਨ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ
NEXT STORY