ਮੋਹਾਲੀ (ਜੱਸੀ) : ਇੱਥੇ ਥਾਣਾ ਫੇਜ਼-11 ਅਧੀਨ ਪੈਂਦੇ ਇਲਾਕੇ ’ਚ ਟ੍ਰੈਫਿਕ ਲਾਈਟਾਂ ’ਤੇ ਟਰੱਕ ਦੀ ਲਪੇਟ ’ਚ ਆਉਣ ਕਾਰਨ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨ ਸਿੰਘ (72) ਵਾਸੀ ਦਿਆਲਪੁਰ (ਡੇਰਾਬੱਸੀ) ਵਜੋਂ ਹੋਈ ਹੈ। ਥਾਣਾ ਫੇਜ਼-11 ਦੇ ਮੁਖੀ ਅਮਨ ਬੈਦਵਾਣ ਨੇ ਦੱਸਿਆ ਕਿ ਪੁਲਸ ਨੇ ਟਰੱਕ ਚਾਲਕ ਖ਼ਿਲਾਫ਼ ਪਰਚਾ ਦਰਜ ਕਰਕੇ ਲਾਸ਼ ਨੂੰ ਮੋਰਚਰੀ ’ਚ ਰਖਵਾ ਦਿੱਤਾ ਹੈ। ਮੰਗਲਵਾਰ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਜਾਂਚ ਅਧਿਕਾਰੀ ਕੋਮਲ ਨੇ ਦੱਸਿਆ ਕਿ ਏਅਰਪੋਰਟ ਵਾਲੇ ਪਾਸਿਓਂ ਐਕਟਿਵਾ ਸਵਾਰ ਆ ਰਿਹਾ ਸੀ। ਐਕਟਿਵਾ ਚਾਲਕ ਟ੍ਰੈਫਿਕ ਲਾਈਟਾਂ ’ਤੇ ਲਾਲ ਬੱਤੀ ਹੋਣ ਕਾਰਨ ਖੜ੍ਹਾ ਹੋ ਗਿਆ। ਜਿਵੇਂ ਹੀ ਬੱਤੀ ਹਰੀ ਹੋਈ ਤਾਂ ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਚਾਲਕ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦਾ ਸਿਰ ਕੁਚਲਿਆ ਗਿਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਨੇ ਇੱਟਾਂ ਦੇ ਭਰੇ ਟਰੱਕ ਦੇ ਚਾਲਕ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਪੰਜਾਬ ਕੇਸਰੀ ’ਤੇ ਹਮਲੇ ਦੇ ਵਿਰੋਧ ’ਚ ਜਲੰਧਰ ਨਗਰ ਨਿਗਮ ਦਫ਼ਤਰ ਅੱਗੇ ਕਾਂਗਰਸੀ ਕੌਂਸਲਰਾਂ ਦਾ ਧਰਨਾ
NEXT STORY