ਫਗਵਾੜਾ (ਸੋਨੂੰ)- ਫਗਵਾੜਾ ਸ਼ਹਿਰ ਵਿੱਚ ਲਗਾਤਾਰ ਤੀਜੇ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਹੁਣ ਤਾਜ਼ਾ ਘਟਨਾ ਫ੍ਰੈਂਡਜ਼ ਕਾਲੋਨੀ ਤੋਂ ਸਾਹਮਣੇ ਆਈ ਹੈ। ਫਗਵਾੜਾ ਦੀ ਫ੍ਰੈਂਡਜ਼ ਕਾਲੋਨੀ ਵਿਚ ਇਕ ਘਰ 'ਤੇ ਕੁਝ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਤੇਜ਼ਧਾਰ ਹਥਿਆਰਾਂ ਨਾਲ ਗੇਟ ਦੀ ਭੰਨਤੋੜ ਵੀ ਕੀਤੀ।
ਇਹ ਵੀ ਪੜ੍ਹੋ: ਪੰਜਾਬ: ਦਿਨ-ਦਿਹਾੜੇ ਮੋਟਰਸਾਈਕਲ 'ਤੇ ਜਾਂਦੇ ਮੁੰਡੇ ਨੂੰ ਰਾਹ 'ਚ ਰੋਕ ਕੇ ਮਾਰ ਦਿੱਤੀਆਂ ਗੋਲ਼ੀਆਂ

ਫ੍ਰੈਂਡਜ਼ ਕਾਲੋਨੀ ਦੇ ਇਕ ਵਿਅਕਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੁਝ ਵਿਅਕਤੀਆਂ 'ਤੇ ਰਾਤ ਸਮੇਂ ਹਥਿਆਰਾਂ ਨਾਲ ਘਰ ਦੇ ਹਮਲਾ ਕਰਕੇ ਗੇਟ ਦੀ ਭੰਨਤੋੜ ਕਰਨ ਤੋਂ ਬਾਅਦ ਅੱਗ ਲਗਾਉਂਦੇ ਗੰਭੀਰ ਦੋਸ਼ ਲਗਾਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਅਰਵਿੰਦਰ ਸਿੰਘ ਸੋਡੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਵੇਲੇ ਕਰੀਬ 11.30 ਵਜੇ ਆਪਣੇ ਘਰ ਵਿਚ ਸੁੱਤੇ ਪਏ ਸਨ ਤਾਂ ਮੋਟਰਸਾਈਕਲ ਦੇ ਆਏ ਇਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਬਿਨਾਂ ਕਿਸੇ ਰੰਜਿਸ਼ 'ਤੇ ਚੱਲਦਿਆਂ ਉਨ੍ਹਾਂ ਦੇ ਘਰ ਦੇ ਗੇਟ 'ਤੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕਰਦਿਆਂ ਭੰਨਤੋੜ ਕੀਤੀ ਅਤੇ ਬਾਅਦ ਵਿੱਚ ਪੈਟਰੋਲ ਪਾ ਕੇ ਉਨ੍ਹਾਂ ਦੇ ਗੇਟ ਨੂੰ ਅੱਗ ਲਗਾ ਕੇ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦੇ ਘਰ 'ਤੇ ਨਹੀਂ ਸਗੋਂ ਉਨ੍ਹਾਂ 'ਤੇ ਇਹ ਜਾਨਲੇਵਾ ਹਮਲਾ ਹੈ, ਜਿਸ ਬਾਰੇ ਉਨ੍ਹਾਂ ਫਗਵਾੜਾ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਘਰ ਦੇ ਗੇਟ 'ਤੇ ਪੈਟਰੋਲ ਛਿੜਕ ਕੇ ਗੇਟ ਨੂੰ ਅੱਗ ਲਗਾ ਦਿੱਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰੀ ਗੁੰਡਾਗਰਦੀ ਕੁਝ ਮਿੰਟ ਤੱਕ ਚੱਲਦੀ ਰਹੀ। ਸਾਰੀ ਘਟਨਾ ਨੇੜਲੇ ਘਰ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! 20 ਜਨਵਰੀ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਵਾਕ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ ਅਦਾਤਲ ਨੇ ਸੁਣਾਈ ਮਿਸਾਲੀ ਸਜ਼ਾ
NEXT STORY