ਜਲੰਧਰ (ਸੋਨੂੰ)- ਜਲੰਧਰ ਦੇ ਬਸਤੀ ਨੌ ਵਿੱਚ ਸਨ ਫਲਾਈ ਸਪੋਰਟਸ ਦੀ ਦੁਕਾਨ 'ਤੇ ਹੋਈ ਚੋਰੀ ਦੀ ਘਟਨਾ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਸਨ ਫਲਾਈ ਦੀ ਦੁਕਾਨ ਵਿਚ ਸੋਨੂੰ ਨਾਮ ਦੇ ਇਕ ਕਰਮਚਾਰੀ ਵੱਲੋਂ 8.50 ਲੱਖ ਰੁਪਏ ਦੀ ਚੋਰੀ ਕੀਤੀ ਗਈ। ਮਹਿਲਾ ਦੁਕਾਨਦਾਰ ਮਧੂ ਗੁਪਤਾ ਨੇ ਕਿਹਾ ਕਿ ਉਹ 8 ਤੋਂ 10 ਸਾਲਾਂ ਤੋਂ ਦੁਕਾਨ ਚਲਾ ਰਹੀ ਹੈ। ਹੁਣ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ਵਿੱਚ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਲਾਸ਼ ਦੁਕਾਨ ਨੇੜਿਓਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਦੀ ਪਛਾਣ 65 ਸਾਲਾ ਇੰਦਰਜੀਤ ਵਜੋਂ ਹੋਈ ਹੈ, ਜੋਕਿ ਆਦਮਪੁਰ ਦਾ ਰਹਿਣ ਵਾਲਾ ਸੀ ਪਰ ਉਹ ਪਿਛਲੇ ਕਈ ਸਾਲਾਂ ਤੋਂ ਬੱਲੀ ਮਾਰਕੀਟ ਵਿੱਚ ਰਹਿ ਰਿਹਾ ਸੀ।

ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਪੁਲਸ ਨੇ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਸੋਨੂੰ ਨੇ ਖ਼ੁਲਾਸਾ ਕੀਤਾ ਕਿ ਲੁੱਟ ਤੋਂ ਬਾਅਦ ਉਸ ਦਾ ਇੰਦਰਜੀਤ ਨਾਲ ਝਗੜਾ ਹੋਇਆ ਸੀ। ਫਿਰ ਉਸ ਨੇ ਇੰਦਰਜੀਤ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਅੰਦਰ ਦੀ ਰੱਖ ਦਿੱਤਾ। ਪੁਲਸ ਨੇ ਅੰਬਾਲਾ ਵਿੱਚੋਂ ਇਕ ਚੋਰੀ ਹੋਈ ਕਾਰ ਬਰਾਮਦ ਕੀਤੀ ਹੈ। ਇਸ ਘਟਨਾ ਨੂੰ ਦੋ ਵਿਅਕਤੀਆਂ ਨੇ ਅੰਜਾਮ ਦਿੱਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਬਰਾਮਦ ਕੀਤੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਹੈ। ਦੁਕਾਨਦਾਰ ਮਧੂ ਗੁਪਤਾ ਤੋਂ ਇਸ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਅੱਜ ਸਵੇਰੇ ਮਹਿਲਾ ਦੁਕਾਨਦਾਰ ਮਧੂ ਗੁਪਤਾ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਸੋਨੂੰ ਨਾਮ ਦਾ ਇਕ ਕਰਮਚਾਰੀ ਤਿਜੋਰੀ ਵਿੱਚੋਂ 8.5 ਲੱਖ ਰੁਪਏ ਲੈ ਕੇ ਭੱਜ ਗਿਆ ਹੈ। ਪੀੜਤਾ ਨੇ ਦੱਸਿਆ ਕਿ ਇਕ ਗਾਹਕ ਤੋਂ ਪੈਸੇ ਮਿਲੇ ਸਨ ਪਰ ਉਹ ਦੋ ਦਿਨਾਂ ਲਈ ਦੁਕਾਨ 'ਤੇ ਨਕਦੀ ਭੁੱਲ ਗਈ ਸੀ। ਜਦੋਂ ਉਹ ਅੱਜ ਦੁਕਾਨ 'ਤੇ ਵਾਪਸ ਆਈ ਤਾਂ ਉਸ ਨੇ ਵੇਖਿਆ ਕਿ ਤਿਜੋਰੀ ਵਿੱਚੋਂ ਪੈਸੇ ਗਾਇਬ ਸਨ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਤੋਂ ਪੁਲਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਮੰਦਭਾਗੀ ਘਟਨਾ! ਹਾਈ ਵੋਲਟੇਜ ਤਾਰਾਂ ਨਾਲ ਟਕਰਾਈ JCB ਮਸ਼ੀਨ, ਨੌਜਵਾਨ ਦੀ ਦਰਦਨਾਕ ਮੌਤ

ਪੁਲਸ ਨੇ ਦੁਕਾਨ ਦੀ ਮਾਲਕਣ ਨੂੰ ਅੰਬਾਲਾ ਵੀ ਬੁਲਾਇਆ ਸੀ। ਪੁੱਛਗਿੱਛ ਤੋਂ ਬਾਅਦ ਦੋਸ਼ੀ ਦੀ ਕਤਲ ਵਿੱਚ ਸ਼ਮੂਲੀਅਤ ਦਾ ਖ਼ੁਲਾਸਾ ਹੋਇਆ। ਪੀੜਤਾ ਨੇ ਦੱਸਿਆ ਕਿ ਇਹ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਸੀ, ਜਿਸ ਵਿੱਚ ਸੋਨੂੰ ਦੁਕਾਨ ਦੇ ਤਾਲੇ ਤੋੜਦਾ ਅਤੇ ਫਿਰ ਬੋਰੀ ਲੈ ਕੇ ਜਾਂਦਾ ਵੇਖਿਆ ਗਿਆ ਸੀ। ਹਾਲਾਂਕਿ ਨਕਦੀ ਚੋਰੀ ਦੌਰਾਨ ਚੋਰ ਨੇ ਸੀ. ਸੀ. ਟੀ. ਵੀ. ਕੈਮਰੇ ਦੀਆਂ ਤਾਰਾਂ ਤੋੜ ਦਿੱਤੀਆਂ ਸਨ।

ਇਹ ਵੀ ਪੜ੍ਹੋ:ਜਲੰਧਰ 'ਚ ਵੱਡੀ ਵਾਰਦਾਤ! ਸਪੋਰਟਸ ਦੀ ਦੁਕਾਨ 'ਤੇ ਲੱਖਾਂ ਦੀ ਚੋਰੀ, ਘਟਨਾ CCTV 'ਚ ਹੋਈ ਕੈਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਸੰਤ ਵਾਲੇ ਦਿਨ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ? ਜਾਣੋ ਆਪਣੇ ਇਲਾਕੇ ਦਾ ਹਾਲ
NEXT STORY