ਬੁਢਲਾਡਾ (ਬਾਂਸਲ) : ਡਰਾਈਵਰ ਵੱਲੋਂ ਧੁੰਦ 'ਚ ਸਵਾਰੀਆਂ ਨਾਲ ਭਰੀ ਬੱਸ ਚਲਾਉਂਦਿਆਂ ਮੋਬਾਈਲ ਫੋਨ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰੀਆਂ ਸਵਾਰੀਆਂ ਦੀ ਜਾਨ ਖਤਰੇ ਵਿਚ ਪਾ ਦਿੱਤੀ। ਇੱਕ ਪਾਸੇ ਸੰਘਣੀ ਧੁੰਦ ਨਾਲ ਬੁਰਾਹਾਲ ਸੀ ਤੇ ਦੂਸਰੇ ਪਾਸੇ ਹਰਿਆਣੇ ਤੋਂ ਬੁਢਲਾਡਾ ਆ ਰਹੀ ਪੀਆਰਟੀਸੀ ਬੱਸ ਦੇ ਡਰਾਈਵਰ ਨੇ ਇੱਕ ਹੱਥ ਨਾਲ ਸਟੈਰਿੰਗ ਅਤੇ ਇੱਕ ਹੱਥ ਨਾਲ ਮੋਬਾਈਲ 'ਚ ਕੁਝ ਦੇਖ ਰਿਹਾ ਸੀ। ਡਰਾਈਵਰ ਵੱਲੋਂ ਅਣਗੇਹਲੀ ਕਾਰਨ ਸਵਾਰੀਆਂ ਦੁਰਘਟਨਾ ਦਾ ਸ਼ਿਕਾਰ ਹੋ ਸਕਦੀਆਂ ਸਨ। ਇਸ ਦੌਰਾਨ ਇਕ ਸਵਾਰੀ ਨੇ ਇਸ ਘਟਨਾ ਦੀ ਸਾਰੀ ਵੀਡੀਓ ਆਪਣੇ ਮੋਬਾਈਲ ਵਿਚ ਰਿਕਾਰਡ ਕਰ ਲਈ। ਵਾਈਰਲ ਵੀਡਿਓ ਨੂੰ ਦੇਖ ਕੇ ਡਰਾਈਵਰ ਦੀ ਅਣਗੇਹਲੀ ਕਾਰਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।
ਮੋਦੀ ਸਰਕਾਰ ਦੇ ਉਪਰਾਲੇ ਸਦਕਾ ਇੱਕੋ ਵੇਲੇ 768 ਜ਼ਿਲ੍ਹਿਆਂ 'ਚ ਕੀਤਾ ਜਾਵੇਗਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ
NEXT STORY