ਧੂਰੀ (ਜੈਨ)- ਧੂਰੀ-ਬਰਨਾਲਾ ਰੋਡ ’ਤੇ ਸਥਾਨਕ ਦਸ਼ਮੇਸ਼ ਨਗਰ ਦੇ ਨਜ਼ਦੀਕ ਇਕ ਪ੍ਰਾਈਵੇਟ ਬੱਸ ਬੇਕਾਬੂ ਹੋਕੇ ਸੜਕ ਦੇ ਕਿਨਾਰੇ ਸਥਿਤ ਦੁਕਾਨ ’ਚ ਜਾ ਵੜੀ। ਇਸ ਹਾਦਸੇ ’ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਕੰਮ ਦੇ ਘੰਟਿਆਂ ਸਬੰਧੀ ਸਪੱਸ਼ਟੀਕਰਨ ਜਾਰੀ, ਜਾਣੋ ਕਿੱਥੇ ਹੋਈ ਇਹ ਗ਼ਲਤੀ
ਇਸ ਸਬੰਧੀ ਮੌਕੇ ਤੋਂ ਹਾਸਲ ਜਾਣਕਾਰੀ ਦੇ ਮੁਤਾਬਕ ਉਕਤ ਬੱਸ ਰੋਜਾਨਾ ਵਾਂਗ ਪਿੰਡ ਬਾਲੀਆਂ ਤੋਂ ਧੂਰੀ ਵੱਲ ਨੂੰ ਆ ਰਹੀ ਸੀ। ਜਦ ਇਹ ਬੱਸ ਕਰੀਬ ਪੌਣੇ 8 ਵਜੇ ਧੂਰੀ ਪੁੱਜੀ, ਤਾਂ ਸਥਾਨਕ ਕੱਕੜਵਾਲ ਚੌਂਕ ਤੋਂ ਕਰੀਬ ਅੱਧਾ ਕਿਲੋਮੀਟਰ ਪਿੱਛੇ ਇਹ ਬੱਸ ਬੇਕਾਬੂ ਹੋ ਕੇ ਸੜਕ ਨਾਲ ਲੱਗਦੇ ਇਕ ਖੰਭੇ ਨੂੰ ਤੋੜਦੇ ਹੋਏ ਇਕ ਦੁਕਾਨ ’ਚ ਜਾ ਘੁਸੀ। ਸਵੇਰ ਦਾ ਸਮਾਂ ਹੋਣ ਕਾਰਣ ਅਤੇ ਦੁਕਾਨ ਦੇ ਬੰਦ ਹੋਣ ਕਾਰਣ ਜਿੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਉੱਥੇ ਹੀ ਸਮੇਂ ਸਿਰ ਬੱਸ ਦੀ ਬ੍ਰੇਕ ਲੱਗਣ ਕਾਰਨ ਬੱਸ ਦੀਆਂ ਸਵਾਰੀਆਂ ਦਾ ਵੀ ਬਚਾਅ ਰਹਿ ਗਿਆ।
ਇਹ ਵੀ ਪੜ੍ਹੋ- ਪਰਾਲੀ ਨੂੰ ਅੱਗ ਲਗਾਉਂਦੇ ਸਮੇਂ ਆਏ ਪ੍ਰਸ਼ਾਸਨਿਕ ਅਧਿਕਾਰੀ, ਕਾਰਵਾਈ ਦੇ ਡਰੋਂ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਇਸ ਮੌਕੇ ਉਕਤ ਬੱਸ ਦੇ ਡਰਾਇਵਰ ਨੇ ਦੱਸਿਆ ਕਿ ਉਹ ਇੱਥੇ ਰੋਜਾਨਾ ਸਵਾਰੀਆਂ ਉਤਾਰਦੇ ਹਨ, ਜਿਸ ਕਾਰਨ ਬੱਸ ਦੀ ਸਪੀਡ ਹਾਦਸੇ ਵਕਤ ਬੇਹੱਦ ਘੱਟ ਸੀ। ਉਸ ਨੇ ਇਸ ਹਾਦਸੇ ਲਈ ਬੱਸ ਸਟੇਰਿੰਗ ਦੇ ਲਾਕ ਹੋਣ ਨੂੰ ਜਿੰਮੇਵਾਰ ਦੱਸਿਆ। ਇਸ ਹਾਦਸੇ ’ਚ ਉਕਤ ਦੁਕਾਨ ਦਾ ਸ਼ਟਰ ਵੀ ਨੁਕਸਾਨਿਆ ਗਿਆ। ਮੌਕੇ ’ਤੇ ਪੁੱਜੀ ਪੁਲਸ ਵੱਲੋਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਭਲਾਈ ਸਕੀਮਾਂ ਨੂੰ ਸਮੇਂ ਸਿਰ ਲਾਗੂ ਕਰਨ ਦੇ ਦਿੱਤੇ ਨਿਰਦੇਸ਼
NEXT STORY