ਲੁਧਿਆਣਾ (ਖੁਰਾਣਾ)- ਬੀਤੇ ਵੀਰਵਾਰ ਦੀ ਦੇਰ ਰਾਤ ਨੂੰ ਸਥਾਨਕ ਰਾਹੋਂ ਰੋਡ ਸਥਿਤ ਗਹਿਲੇਵਾਲ ਪਿੰਡ ਤੋਂ ਕੈਲਾਸ਼ ਨਗਰ ਰੋਡ ’ਤੇ ਡਰਾਈਵ ਕਰ ਰਹੇ ਤੇਜ਼ ਰਫਤਾਰ ਆਰਟਿਗਾ ਕਾਰ ਸਵਾਰ ਚਾਲਕ ਨੇ ਰਾਤ ਲਗਭਗ ਸਾਢੇ 11 ਵਜੇ ਇਲਾਕੇ ’ਚ ਲੱਗੇ ਬਿਜਲੀ ਦੇ ਖੰਭਿਆਂ ’ਚ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਜਿਥੇ ਬਿਜਲੀ ਦੇ ਭਾਰੀ ਭਰਕਮ ਖੰਭੇ ਸਮੇਤ ਲੋਹੇ ਦਾ ਐਂਗਲ ਟੁੱਟ ਕੇ ਡਿੱਗਣ ਨਾਲ ਗੱਡੀ ਦੀ ਛੱਤ ਫਟ ਗਈ, ਉਥੇ ਗੱਡੀ ਦਾ ਬੰਪਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਵੀਰ ਸਿੰਘ ਨੇ ਦੱਸਿਆ ਕਿ ਤੇਜ਼ ਰਫਤਾਰ ਗੱਡੀ ਚਾਲਕ ਨੇ ਆਪਣੀ ਗੱਡੀ ’ਤੇ ਪੂਰੀ ਤਰ੍ਹਾਂ ਨਾਲ ਕੰਟਰੋਲ ਖੋ ਦਿੱਤਾ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਕਿਸਮਤ ਰਹੀ ਕਿ ਗੱਡੀ ਦੀ ਪਿਛਲੀ ਸੀਟ ’ਤੇ ਕੋਈ ਪਰਿਵਾਰਕ ਮੈਂਬਰ ਨਹੀਂ ਬੈਠਾ ਹੋਇਆ ਸੀ, ਜਿਸ ਕਾਰਨ ਜਾਨਲੇਵਾ ਹਾਦਸੇ ਤੋਂ ਬਚਾਅ ਹੋ ਗਿਆ ਹੈ, ਕਿਉਂਕਿ ਜਿਸ ਤਰੀਕੇ ਨਾਲ ਬਿਜਲੀ ਦੇ ਖੰਭਿਆਂ ਅਤੇ ਲੋਹੇ ਦੇ ਐਂਗਲ ਨਾਲ ਗੱਡੀ ਦੀ ਛੱਤ ਪਾਟ ਗਈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ 'ਚ ਨਸ਼ਾ ਤਸਕਰਾਂ ਦਾ ਕੀਤਾ ਜਾਵੇਗਾ Bycott, ਨਹੀਂ ਮਿਲੇਗੀ ਕੋਈ ਵੀ ਮਦਦ
ਉਸ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਗੱਡੀ ਦੀ ਪਿਛਲੀ ਸੀਟ ’ਤੇ ਜੇਕਰ ਕੋਈ ਵਿਅਕਤੀ ਬੈਠਾ ਹੁੰਦਾ ਤਾਂ ਸ਼ਾਹਿਦ ਉਸ ਦੀ ਜਾਨ ਵੀ ਜਾ ਸਕਦੀ ਸੀ ਭਾਵੇਂ ਇਸ ਦੌਰਾਨ ਜਿਥੇ ਗੱਡੀ ਡਰਾਈਵ ਕਰ ਰਿਹਾ ਚਾਲਕ ਦੇਰ ਰਾਤ ਨੂੰ ਸੜਕ ਖਾਲੀ ਹੋਣ ਕਾਰਨ ਬਾਲ-ਬਾਲ ਬਚ ਗਿਆ ਹੈ। ਉਥੇ ਇਲਾਕੇ ’ਚ ਭੀੜ-ਭੀੜ ਨਹੀਂ ਹੋਣ ਨਾਲ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਕੀ ਕਹਿੰਦੇ ਹਨ ਅਧਿਕਾਰੀ ?
ਇਸ ਨੂੰ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸੁੰਦਰ ਨਗਰ ਡਵੀਜ਼ਨ ਦੇ ਐਕਸੀਅਨ ਜਗਮੋਹਨ ਸਿੰਘ ਜੰਡੂ ਨੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਹਾਦਸੇ ਦੌਰਾਨ ਆਰਟਿਗਾ ਸਵਾਰ ਚਾਲਕ ਕਥਿਤ ਤੌਰ ’ਤੇ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਚਾਲਕ ਦਾ ਗੱਡੀ ਤੋਂ ਸੰਤੁਲਨ ਵਿਗੜ ਗਿਆ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵਲੋਂ ਸੁਰੱਖਿਆ ਦੇ ਲਿਹਾਜ ਨਾਲ ਇਲਾਕੇ ਦੀ ਬਿਜਲੀ ਬੰਦ ਕਰ ਦਿੱਤੀ ਗਈ ਅਤੇ ਟੁੱਟੇ ਹੋਏ ਖੰਭੇ ਨੂੰ ਬਦਲ ਕੇ ਨਵਾਂ ਖੰਭਾ ਲਗਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਲਗਭਗ 15 ਘੰਟੇ ਤੱਕ ਇਲਾਕੇ ’ਚ ਬਿਜਲੀ ਪ੍ਰਭਾਵਿਤ ਹੋ ਰਹੀ ਹੈ ਅਤੇ ਹਾਦਸੇ ਦੇ ਕਾਰਨ ਪਾਵਰਕਾਮ ਨੂੰ 25,000 ਦੇ ਲਗਭਗ ਦਾ ਆਰਥਿਕ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਦੇ ਲਈ ਗੱਡੀ ਦੇ ਦਸਤਾਵੇਜ਼ ਅਤੇ ਗੱਡੀ ਨੂੰ ਕਬਜ਼ੇ ’ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਪਾਵਰਕਾਮ ਵਿਭਾਗ ਦਾ ਕੈਸ਼ ਕਾਊਂਟਰ ਖੁੱਲ੍ਹਣ ’ਤੇ ਗੱਡੀ ਚਾਲਕ ਵਲੋਂ ਪਾਵਰਕਾਮ ਵਿਭਾਗ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਕਾਰਵਾਈ ; ਕਿਰਾਇਆ ਨਾ ਦੇਣ ਵਾਲੇ ਡਿਫਾਲਟਰ ਕਿਰਾਏਦਾਰਾਂ ਦੀਆਂ 25 ਦੁਕਾਨਾਂ ਕੀਤੀਆਂ 'ਸੀਲ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫੈਂਸੀ ਨੰਬਰਾਂ ਦੇ ਸ਼ੌਕੀਨ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ ; ਚਾਲੂ ਹੋ ਗਈ ਵਿਭਾਗ ਦੀ ਬੰਦ ਪਈ ਵੈੱਬਸਾਈਟ
NEXT STORY