ਨੈਸ਼ਨਲ ਡੈਸਕ : ਚੋਣਾਂ ਤੋਂ ਪਹਿਲਾਂ ਸਰਕਾਰਾਂ ਲੋਕਾਂ ਨੂੰ ਲੁਭਾਉਣ ਲਈ ਕਈ ਐਲਾਨ ਕਰਦੀਆਂ ਹਨ, ਜਿਸ ਕਾਰਨ ਲੋਕ ਵੋਟ ਕਰਨ ਤੋਂ ਪਹਿਲਾਂ ਵਿਚਾਰ ਜ਼ਰੂਰ ਕਰਨ ਕੀ ਸਰਕਾਰਾਂ ਨੇ ਉਨ੍ਹਾਂ ਲਈ ਕੀ ਕੀਤਾ ਹੈ। ਬਿਹਾਰ ਸਰਕਾਰ ਨੇ ਕਿਰਾਏਦਾਰਾਂ ਲਈ ਇਕ ਵੱਡਾ ਫ਼ੈਸਲਾ ਲਿਆ ਹੈ। ਬਿਹਾਰ 'ਚ ਹੁਣ ਸਿਰਫ਼ ਮਕਾਨ ਮਾਲਕਾਂ ਨੂੰ ਹੀ ਨਹੀਂ ਸਗੋਂ ਕਿਰਾਏਦਾਰਾਂ ਨੂੰ ਵੀ ਵੱਖਰੇ ਤੌਰ 'ਤੇ 125 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਮਿਲੇਗਾ। ਕਿਰਾਏਦਾਰਾਂ ਨੂੰ ਇਹ ਲਾਭ ਉਦੋਂ ਮਿਲੇਗਾ, ਜਦੋਂ ਉਹ ਆਪਣੇ ਮਕਾਨ ਮਾਲਕ ਨਾਲ ਐਗਰੀਮੈਂਟ ਕਰਵਾਉਂਦੇ ਹਨ।
ਇਹ ਵੀ ਪੜ੍ਹੋਂ...ਸ਼ਰਮਨਾਕ ! ਬਜ਼ੁਰਗ ਮਾਂ ਨੂੰ ਸੜਕ ਕਿਨਾਰੇ ਸੁੱਟ ਕੇ ਭੱਜਿਆ ਪਰਿਵਾਰ, ਤੜਫ-ਤੜਫ ਕੇ ਹੋਈ ਮੌਤ
ਉਸ ਐਗਰੀਮੈਂਟ ਦੀ ਕਾਪੀ ਦੇ ਆਧਾਰ 'ਤੇ ਕਿਰਾਏਦਾਰਾਂ ਨੂੰ ਨਵਾਂ ਬਿਜਲੀ ਕੁਨੈਕਸ਼ਨ ਮਿਲੇਗਾ। ਕਿਰਾਏਦਾਰਾਂ ਕੋਲ ਆਪਣਾ ਮੀਟਰ ਹੋਵੇਗਾ। ਇਸ ਤੋਂ ਬਾਅਦ ਕਿਰਾਏਦਾਰ ਮੁਫ਼ਤ ਬਿਜਲੀ ਦਾ ਲਾਭ ਲੈ ਸਕਣਗੇ। ਹਾਲਾਂਕਿ, ਅਜਿਹੇ ਐਗਰੀਮੈਂਟ ਤੋਂ ਬਾਅਦ ਨਗਰ ਨਿਗਮ ਮਕਾਨ ਮਾਲਕਾਂ ਤੋਂ ਵਪਾਰਕ ਸ਼੍ਰੇਣੀ ਦਾ ਹੋਲਡਿੰਗ ਟੈਕਸ ਲੈ ਸਕਦਾ ਹੈ। ਇਸ ਸਮੇਂ ਜ਼ਿਆਦਾਤਰ ਮਕਾਨ ਮਾਲਕ ਅਧਿਕਾਰਤ ਤੌਰ 'ਤੇ ਹਾਊਸ ਟੈਕਸ ਦਾ ਭੁਗਤਾਨ ਕਰਦੇ ਹੋਏ ਕਿਰਾਏਦਾਰ ਹੋਣ ਦੀ ਜਾਣਕਾਰੀ ਲੁਕਾਉਂਦੇ ਹਨ।
ਇਹ ਵੀ ਪੜ੍ਹੋ...ਪਿੰਡ ਵਾਲਿਆਂ ਦੇ ਧੱਕੇ ਚੜ੍ਹ ਗਿਆ ਪ੍ਰੇਮਿਕਾ ਨੂੰ ਮਿਲਣ ਆਇਆ ਆਸ਼ਕ ! ਫ਼ਿਰ ਜੋ ਹੋਇਆ...
ਮੁਫ਼ਤ ਬਿਜਲੀ ਯੋਜਨਾ ਦਾ ਲਾਭ ਸਿਰਫ਼ ਘਰੇਲੂ ਪੇਂਡੂ ਜਾਂ ਸ਼ਹਿਰੀ ਖਪਤਕਾਰਾਂ ਨੂੰ ਹੀ ਮਿਲੇਗਾ। ਵਪਾਰਕ ਕੰਮ ਲਈ ਮੁਫ਼ਤ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈ। ਬਿਜਲੀ ਕੰਪਨੀ ਇਸਦਾ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ। ਹਰ ਰੋਜ਼ ਜਨਤਕ ਥਾਵਾਂ 'ਤੇ ਕੈਂਪ ਲਗਾਏ ਜਾ ਰਹੇ ਹਨ। ਕੈਂਪ 'ਚ ਯੋਜਨਾ ਨੂੰ ਲੈ ਕੇ ਖਪਤਕਾਰਾਂ 'ਚ ਜੋ ਵੀ ਸ਼ੱਕ ਹੁੰਦੇ ਹਨ, ਉਨ੍ਹਾਂ ਨੂੰ ਦੂਰ ਕਰਨਾ ਹੋਵੇਗਾ। 125 ਯੂਨਿਟ ਮੁਫ਼ਤ ਬਿਜਲੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਪਟਨਾ ਸ਼ਹਿਰੀ ਖੇਤਰ ਤੋਂ ਲੈ ਕੇ ਪਟਨਾ ਜ਼ੋਨ ਦੇ ਪੇਂਡੂ ਖੇਤਰਾਂ ਤੱਕ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾਏ ਗਏ। ਪੇਸੂ ਪੂਰਬ ਵਿੱਚ 29 ਥਾਵਾਂ 'ਤੇ ਕੈਂਪ ਲਗਾਏ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੋਸਤੀ ’ਚ ਕੁੜੀ ਨਾਲ ਬਿਨਾਂ ਸਹਿਮਤੀ ਨਹੀਂ ਬਣਾ ਸਕਦੇ ਸਰੀਰਕ ਸਬੰਧ: ਦਿੱਲੀ ਹਾਈਕੋਰਟ
NEXT STORY