ਬੁਢਲਾਡਾ (ਬਾਂਸਲ)- ਜੇਕਰ ਤੁਸੀਂ ਵੀ ਵਾਹਨਾਂ ਦੇ ਫੈਂਸੀ ਨੰਬਰ ਰੱਖਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਅਹਿਮ ਖ਼ਬਰ ਹੈ, ਕਿਉਂਕਿ ਸਰਕਾਰ ਨੇ ਫੈਂਸੀ ਨੰਬਰਾਂ ਕਾਰਨ ਬੰਦ ਪਈ ਸਾਈਟ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਹੁਣ ਤੁਸੀਂ ਜ਼ਿਆਦਾ ਪੈਸੇ ਖ਼ਰਚ ਕੇ ਛੋਟੇ ਅਤੇ ਫੈਂਸੀ ਨੰਬਰ ਖਰੀਦ ਸਕਦੇ ਹੋ।
ਦੂਸਰੇ ਪਾਸੇ ਹੁਣ ਮਾਨਸਾ ਜਿਲ੍ਹੇ ਅੰਦਰ ਮਾਨਸਾ ਪੀ.ਬੀ..-31, ਬੁਢਲਾਡਾ ਪੀ.ਬੀ.-50, ਸਰਦੂਲਗੜ੍ਹ ਪੀ.ਬੀ.-51 ਦੇ ਸ਼ੋਕੀਨ ਲੋਕ ਹੁਣ ਵੈਬਸਾਈਟ ਰਾਹੀਂ ਆਪਣੇ ਪਸੰਦ ਦੇ ਫੈਂਸੀ ਨੰਬਰ ਹਾਸਲ ਕਰ ਸਕਦੇ ਹਨ। ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਪ੍ਰੰਤੂ ਸਰਕਾਰ ਵੱਲੋਂ ਨਵੇਂ ਰੇਟਾਂ ਚ ਭਾਰੀ ਵਾਧੇ ਕਾਰਨ ਫੈਂਸੀ ਨੰਬਰ ਪ੍ਰੇਮੀਆਂ ਨੂੰ ਵੱਡਾ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ 'ਚ ਨਸ਼ਾ ਤਸਕਰਾਂ ਦਾ ਕੀਤਾ ਜਾਵੇਗਾ Bycott, ਨਹੀਂ ਮਿਲੇਗੀ ਕੋਈ ਵੀ ਮਦਦ
ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਹੁਣ ਵੀ.ਆਈ.ਪੀ. ਨੰਬਰ ਲੈਣ ਲਈ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਣਗੇ। ਪਹਿਲਾਂ 0001 ਨੰਬਰ ਦੀ ਕੀਮਤ 2.5 ਲੱਖ ਰੁਪਏ ਸੀ, ਹੁਣ ਇਸ ਦੀ ਕੀਮਤ 5 ਲੱਖ ਰੁਪਏ ਹੋ ਗਈ ਹੈ। ਜਦੋਂ ਕਿ 0002, 0009 ਅਤੇ 0786 ਦੀ ਰਿਜ਼ਰਵ ਕੀਮਤ 25 ਹਜ਼ਾਰ ਰੁਪਏ ਸੀ, ਨੂੰ 8 ਗੁਣਾ ਵਧਾ ਕੇ 2 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਹੋਰ ਨੰਬਰਾਂ ਦੀਆਂ ਰਿਜ਼ਰਵ ਕੀਮਤਾਂ ਚ ਵੀ ਵਾਧਾ ਕੀਤਾ ਗਿਆ ਹੈ। 1100, 2200, 3300 ਅਤੇ 6300 ਵਰਗੇ ਨੰਬਰ ਵੀ ਆਨਲਾਈਨ ਨਿਲਾਮੀ 'ਚ ਰੱਖੇ ਗਏ ਹਨ। ਦਲਾਲਾਂ 'ਤੇ ਸ਼ਿਕੰਜਾ ਕੱਸਣ ਲਈ ਬੋਲੀ 'ਚ ਹਿੱਸਾ ਲੈਣ ਲਈ ਆਧਾਰ ਕੇ.ਵਾਈ.ਸੀ. ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ।
ਵਿਭਾਗ ਦੀ ਫੈਂਸੀ ਨੰਬਰਾਂ ਨਾਲ ਸਬੰਧਤ ਵੈੱਬਸਾਈਟ ਕਾਫੀ ਸਮੇਂ ਤੋਂ ਬੰਦ ਸੀ। ਲੰਬੇ ਸਮੇਂ ਤੋਂ ਫੈਂਸੀ ਨੰਬਰਾਂ ਨਾਲ ਜੁੜੀ ਵੈੱਬਸਾਈਟ ਨੂੰ ਵਿਭਾਗ ਨੇ ਬੰਦ ਕਰ ਦਿੱਤਾ ਸੀ। ਇਸ ਕਾਰਨ ਲੋਕਾਂ ਨੂੰ ਫੈਂਸੀ ਨੰਬਰ ਨਹੀਂ ਮਿਲ ਰਹੇ ਸਨ ਪਰ ਇਕ ਵਾਰ ਫਿਰ ਵਿਭਾਗ ਨੇ ਵੈੱਬਸਾਈਟ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਫੈਂਸੀ ਨੰਬਰਾਂ ਦੇ ਸ਼ੌਕੀਨ ਆਸਾਨੀ ਨਾਲ ਨੰਬਰ ਹਾਸਲ ਕਰ ਸਕਣਗੇ। ਹਾਲਾਂਕਿ ਇਸ ਦੇ ਲਈ ਹੁਣ ਉਨ੍ਹਾਂ ਨੂੰ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ।
ਇਹ ਵੀ ਪੜ੍ਹੋ- ਵੱਡੀ ਕਾਰਵਾਈ ; ਕਿਰਾਇਆ ਨਾ ਦੇਣ ਵਾਲੇ ਡਿਫਾਲਟਰ ਕਿਰਾਏਦਾਰਾਂ ਦੀਆਂ 25 ਦੁਕਾਨਾਂ ਕੀਤੀਆਂ 'ਸੀਲ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ
NEXT STORY